ਕਿਸਾਨਾਂ ਦਾ ਸਮਰਥਨ ਕਰਨ ਵਾਲੀ ਮੀਨਾ ਹੈਰਿਸ ਨੇ ਫਿਰ ਟਵੀਟ ਕਰ ਕੇ ਕਿਹਾ, ‘ਨਾਂ ਮੈਂ ਡਰਾਂਗੀ ਤੇ ਨਾਂ ਹੀ ਮੈਂ ਚੁੱਪ ਰਹਾਂਗੀ’

TeamGlobalPunjab
2 Min Read

ਵਾਸ਼ਿੰਗਟਨ: ਭਾਰਤ ‘ਚ ਚੱਲ ਰਹੇ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਵਾਲੀ ਵਿਦੇਸ਼ੀ ਸ਼ਖ਼ਸੀਅਤਾਂ ‘ਚ ਕਮਲਾ ਹੈਰਿਸ ਦੀ ਭਤੀਜੀ ਦਾ ਨਾਮ ਵੀ ਸ਼ਾਮਲ ਹੈ। ਅਮਰੀਕਾ ਵਿੱਚ ਵਕੀਲ ਮੀਨਾ ਹੈਰਿਸ ਨੇ ਇਕ ਪ੍ਰਦਰਸ਼ਨ ਦੀ ਫੋਟੋ ਸਾਂਝੀ ਕਰਦੇ ਹੋਏ ਕਿਸਾਨ ਅੰਦੋਲਨ ਪ੍ਰਤੀ ਸਮਰਥਨ ਵਿਅਕਤ ਕੀਤਾ ਹੈ।

ਮੀਨਾ ਹੈਰਿਸ ਨੇ ਵੀਰਵਾਰ ਨੂੰ ਟਵੀਟ ਕੀਤਾ, ‘ਨਾਂ ਮੈਂ ਡਰਾਂਗੀ ਤੇ ਨਾਂ ਹੀ ਮੈਂ ਚੁੱਪ ਰਹਾਂਗੀ।’

ਉਨ੍ਹਾਂ ਨੇ ਇਕ ਹੋਰ ਟਵੀਟ ਵਿੱਚ ਲਿਖਿਆ, ‘ਮੈਂ ਭਾਰਤੀ ਕਿਸਾਨਾਂ ਦੇ ਮਨੁੱਖੀ ਅਧਿਕਾਰਾਂ ਦੇ ਸਮਰਥਨ ‘ਚ ਖੜ੍ਹੀ ਹਾਂ ਅਤੇ ਵੇਖੋ ਮੈਨੂੰ ਕਿਵੇਂ ਦੀ ਪ੍ਰਤੀਕਿਰਿਆ ਮਿਲੀ।

36 ਸਾਲਾ ਮੀਨਾ ਲੇਖਕ ਵੀ ਹਨ ਅਤੇ ਕਿਸਾਨਾਂ ਦੇ ਪ੍ਰਦਰਸ਼ਨ ਦੀ ਇੰਟਰਨੈਸ਼ਨਲ ਮੀਡੀਆ ‘ਚ ਰਿਪੋਰਟ ਆਉਣ ਤੋਂ ਬਾਅਦ ਇਸ ਮਾਮਲੇ ‘ਤੇ ਲਗਾਤਾਰ ਟਵੀਟ ਕਰਦੀ ਆ ਰਹੀ ਹਨ। ਧਿਆਨਯੋਗ ਹੈ ਕਿ ਹਾਲ ਹੀ ਵਿੱਚ ਪੌਪ ਸਿੰਗਰ ਰਿਹਾਨਾ ਅਤੇ ਵਾਤਾਵਰਣ ਪ੍ਰੇਮੀ ਗ੍ਰੇਟਾ ਥਨਬਰਗ ਨੇ ਵੀ ਟਵੀਟ ਕਰ ਕੇ ਕਿਸਾਨਾਂ ਦੇ ਅੰਦੋਲਨ ਨੂੰ ਸਮਰਥਨ ਜਤਾਇਆ।

ਰਿਹਾਨਾ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਇਕ ਖਬਰ ਦਾ ਲਿੰਕ ਸ਼ੇਅਰ ਕੀਤਾ ਸੀ ਅਤੇ ਲਿਖਿਆ, ‘ਅਸੀਂ ਇਸ ਬਾਰੇ ਗੱਲ ਕਿਉਂ ਨਹੀਂ ਕਰ ਰਹੇ ਹਾਂ।’ ਉੱਥੇ ਹੀ ਗਰੇਟਾ ਨੇ ਵੀ ਕਿਸਾਨ ਅੰਦੋਲਨ ਨੂੰ ਲੈ ਕੇ ਟਵੀਟ ਕੀਤਾ ਸੀ ਅਤੇ ਲਿਖਿਆ ਸੀ, ‘ਅਸੀਂ ਭਾਰਤ ਵਿੱਚ ਕਿਸਾਨ ਅੰਦੋਲਨ ਦੇ ਨਾਲ ਇੱਕਜੁਟਤਾ ਨਾਲ ਖੜ੍ਹੇ ਹਾਂ।’

Share This Article
Leave a Comment