ਅੱਜਤਕ ਤੁਸੀਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਬਾਰੇ ਸੁਣਿਆ ਹੋਵੇਗਾ ਪਰ ਅੱਜ ਅਸੀ ਇੱਕ ਮਹਿਲਾ ਨੂੰ ਹੋਈ ਅਜੀਬ ਬੀਮਾਰੀ ਬਾਰੇ ਦੱਸਣ ਜਾ ਰਹੇ ਹਾਂ ਜਿਸਨੂੰ ਜਾਣਕੇ ਤੁਸੀ ਸ਼ਾਇਦ ਭਰੋਸਾ ਹੀ ਨਾ ਕਰੋ ਪਰ ਇਹ ਖਬਰ ਬਿਲਕੁਲ ਸੱਚ ਹੈ। ਆਪਣੇ ਅਜੀਬੋਗਰੀਬ ਰੋਗ ਦੇ ਕਾਰਨ ਇਹ ਮਹਿਲਾ ਸੋਸ਼ਲ ਮੀਡਿਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਕੀ ਕਦੇ ਤੁਸੀਂ ਸੁਣਿਆ ਹੈ ਕਿ ਕਿਸੇ ਮਹਿਲਾ ਨੂੰ ਸਿਰਫ ਮਹਿਲਾ ਦੀ ਆਵਾਜ਼ ਹੀ ਸੁਣਦੀ ਹੈ ਮਰਦਾਂ ਦੀਆਂ ਨਹੀਂ। ਸ਼ਾਇਦ ਤੁਹਾਨੂੰ ਪਹਿਲੀ ਵਾਰ ‘ਚ ਇਹ ਯਕੀਨ ਕਰਨਾ ਮੁਸ਼ਕਲ ਹੋਵੇ ਪਰ ਚੀਨ ਵਿੱਚ ਇੱਕ ਅਜਿਹੀ ਮਹਿਲਾ ਹੈ ਜਿਸਨੂੰ ਮਰਦਾਂ ਦੀ ਆਵਾਜ਼ ਸੁਣਾਈ ਹੀ ਨਹੀਂ ਦਿੰਦੀ। ਇਹ ਕੋਈ ਅਫਵਾਹ ਨਹੀਂ , ਸਗੋਂ ਹਕੀਕਤ ਹੈ।
ਚੀਨ ਦੀ ਇਹ ਮਹਿਲਾ Rare Hearing – Loss condition ਦੀ ਸਥਿਤੀ ਤੋਂ ਗੁਜ਼ਰ ਰਹੀ ਹੈ ਜੋ ਉਸਨੂੰ ਮਰਦਾਂ ਦੀ ਆਵਾਜ਼ ਸੁਣਨ ਤੋਂ ਰੋਕਦੀ ਹੈ। ਚੀਨ ਦੀ ਇਸ ਮਹਿਲਾ ਦਾ ਨਾਮ ਚੇਨ ( Chen ) ਹੈ ਜੋ ਜਿਆਮੇਨ ਦੀ ਰਹਿਣ ਵਾਲੀ ਹੈ । ਏਸ਼ਿਆ ਵਾਇਰ ਦੀ ਰਿਪੋਰਟ ਦੇ ਮੁਤਾਬਕ , ਇੱਕ ਸਵੇਰੇ ਜਦੋਂ ਚੇਨ ਸੋ ਕੇ ਉਠੀ ਤਾਂ ਉਸ ਨੂੰ ਆਪਣੇ ਬੁਆਏਫਰੈਂਡ ਦੀ ਆਵਾਜ਼ ਸੁਣਾਈ ਹੀ ਨਹੀਂ ਦਿੱਤੀ । ਇਸ ਤੋਂ ਪਹਿਲਾਂ ਰਾਤ ਨੂੰ ਉਸ ਨੂੰ ਆਪਣੇ ਕੰਨਾਂ ਵਿੱਚ ਕੋਈ ਘੰਟੀ ਵੱਜਦੀ ਸੁਣਾਈ ਦਿੱਤੀ ਸੀ ਤੇ ਉਲਟੀ ਵੀ ਆਈ ਸੀ।
ਜਿਸ ਤੋਂ ਬਾਅਦ ਚੇਨ ਨੂੰ ਹਸਪਤਾਲ ਲਜਾਇਆ ਗਿਆ ਜਿੱਥੇ ਪਤਾ ਲੱਗਿਆ ਕਿ ਉਨ੍ਹਾਂ ਦੇ ਕੰਨ ਦਾ ਸਿਸਟਮ ਲੋਅ – ਫਰੀਕੁਐਂਸੀ ਦੀਆਂ ਅਵਾਜ਼ਾਂ ਕੈਚ ਨਹੀਂ ਕਰ ਪਾ ਰਿਹਾ। ਇਸ ਕੰਡੀਸ਼ਨ ਨੂੰ ਰਿਵਰਸ – ਸਲੋਪ ਹਿਅਰਿੰਗ ਲਾਸ ਕਹਿੰਦੇ ਹਨ। ਇਸਦੀ ਹੀ ਵਜ੍ਹਾ ਨਾਲ ਉਹ ਮਹਿਲਾਵਾਂ ਨੂੰ ਤਾਂ ਸੁਣ ਪਾ ਰਹੀ ਹੈ ਪਰ ਪੁਰਸ਼ਾਂ ਦੀ ਆਵਾਜ਼ ਉਸ ਨੂੰ ਸੁਣਾਈ ਨਹੀਂ ਦੇ ਰਹੀ। ਹਾਲਾਂਕਿ ਅਜਿਹੇ ਮਾਮਲੇ ਬਹੁਤ ਘੱਟ ਹੀ ਦੇਖਣ ਨੂੰ ਮਿਲਦੇ ਹਨ ਹਰ 12 , 000 ਮਾਮਲਿਆਂ ‘ਚੋਂ ਸਿਰਫ ਇੱਕ RSHL ਦਾ ਮਾਮਲਾ ਹੁੰਦਾ ਹੈ।
ਸੁਣਨ ਦੀ ਇਹ ਪਰੇਸ਼ਾਨੀ ਜੈਨੇਟਿਕ ਕਰਨਾ ਨਾਲ ਵੀ ਹੋ ਸਕਦੀ ਹੈ ਕਿਸੇ ਰੋਗ ਦੀ ਵਜ੍ਹਾ ਨਾਲ ਵੀ ਹੋ ਸਕਦੀ ਹੈ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਜ਼ਿਆਦਾ ਟੈਨਸ਼ਨ ਲੈਣ ਦੇ ਕਾਰਨ ਹੋਇਆ ਹੈ ਇਹ ਵੀ ਸੰਭਵ ਹੈ। ਚੇਨ ਦੀ ਲਾਈਫ ਬਹੁਤ ਤਣਾਅ ਵਾਲੀ ਹੈ ਦੇਰ ਰਾਤ ਤੱਕ ਕੰਮ ਕਰਨਾ ਠੀਕ ਤਰ੍ਹਾਂ ਨੀਂਦ ਨਾ ਲੈਣਾ। ਸ਼ਾਇਦ ਇਸ ਵਜ੍ਹਾ ਨਾਲ ਉਸ ਦੇ ਸੁਣਨ ਦਾ ਸਿਸਟਮ ਵਿਗੜ ਗਿਆ। ਡਾਕਟਰਾਂ ਨੂੰ ਚੇਨ ਦੇ ਛੇਤੀ ਠੀਕ ਹੋ ਜਾਣ ਦੀ ਉਮੀਦ ਹੈ। ਆਰਾਮ ਕਰਨ, ਦਿਮਾਗ ਅਤੇ ਸਰੀਰ ਨੂੰ ਥੋੜ੍ਹਾ ਸਕੂਨ ਦੇਣ ਨਾਲ ਹੋ ਸਕਦਾ ਹੈ ਉਹ ਛੇਤੀ ਹੀ ਪੂਰੀ ਤਰ੍ਹਾਂ ਠੀਕ ਹੋ ਜਾਵੇ ।
ਇਸ ਮਹਿਲਾ ਨੂੰ ਨਹੀਂ ਸੁਣਦੀ ਮਰਦਾਂ ਦੀ ਆਵਾਜ਼, ਕਾਰਨ ਜਾਣ ਉੱਡ ਜਾਣਗੇ ਹੋਸ਼

Leave a Comment
Leave a Comment