ਫ਼ੋਨ ‘ਤੇ ਗੱਲ ਕਰਦੇ ਹੋਏ ਯੋਨ ਸਬੰਧ ਬਣਾ ਰਹੇ ਸੱਪਾਂ ਦੇ ਜੋੜੇ ‘ਤੇ ਜਾ ਬੈਠੀ ਮਹਿਲਾ, ਫਿਰ…

TeamGlobalPunjab
2 Min Read

ਯੂ.ਪੀ. ਦੇ ਗੋਰਖਪੁਰ ਜ਼ਿਲ੍ਹੇ ਦੇ ਪਿੰਡ ਰਿਯਾਂਵ ਵਿੱਚ ‘ਚ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਇੱਥੇ ਗੀਤਾ ਨਾਮ ਦੀ ਇੱਕ ਮਹਿਲਾ ਫ਼ੋਨ ‘ਤੇ ਆਪਣੇ ਪਤੀ ਨਾਲ ਗੱਲ ਕਰਦੇ ਹੋਏ ਬੈੱਡ ‘ਤੇ ਬੈਠ ਗਈ ਪਰ ਉਸ ਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਬੈੱਡ ‘ਤੇ ਪਹਿਲਾਂ ਤੋਂ ਹੀ ਮੌਜੂਦ ਸੱਪਾਂ ਦਾ ਇੱਕ ਜੋੜਾ ਖੇਡ ਰਿਹਾ ਸੀ ਤੇ ਉਹ ਅਚਾਨਕ ਉਨ੍ਹਾਂ ਦੇ ਉੱਪਰ ਬੈਠ ਗਈ। ਫਿਰ ਗੁੱਸੇ ‘ਚ ਆਏ ਸੱਪ ਨੇ ਮਹਿਲਾ ਨੂੰ ਡੰਗ ਮਾਰਿਆ ਅਤੇ ਇਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਥਾਈਲੈਂਡ ‘ਚ ਕੰਮ ਕਰਨ ਵਾਲੇ ਜੈ ਸਿੰਘ ਦੀ ਪਤਨੀ ਗੀਤਾ ਆਪਣੇ ਪਤੀ ਨਾਲ ਫੋਨ ‘ਤੇ ਗੱਲ ਕਰ ਰਹੀ ਸੀ ਕਿ ਇੰਨੇ ਵਿੱਚ ਘਰ ਵਿੱਚ ਦਾਖ਼ਲ ਹੋਏ ਸੱਪਾਂ ਦਾ ਇੱਕ ਜੋੜਾ ਬੈੱਡ ਉੱਤੇ ਪਹੁੰਚ ਗਿਆ ਤੇ ਬੈੱਡ ‘ਤੇ ਪ੍ਰਿੰਟੇਡ ਚਾਦਰ ਵਿਛੀ ਹੋਈ ਸੀ ਜਿਸ ‘ਤੇ ਉਹ ਖੇਡਣ ਲਗ ਪਏ। ਸੱਪ ਦੇ ਡੰਗ ਮਾਰਦਿਆਂ ਹੀ ਗੀਤਾ ਬੇਹੋਸ਼ ਹੋ ਗਈ।

ਪਰਿਵਾਰ ਵਾਲਿਆਂ ਨੇ ਉਸ ਨੂੰ ਕਾਹਲੀ ਵਿੱਚ ਹਸਪਤਾਲ ਪਹੁੰਚਾਇਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਹਿਲਾ ਦੀ ਹਸਪਤਾਲ ਵਿੱਚ ਮੌਤ ਤੋਂ ਬਾਅਦ ਜਦੋਂ ਪਰਿਵਾਰ ਘਰ ਪਰਤਿਆ, ਤਾਂ ਉਨ੍ਹਾਂ ਨੇ ਦੇਖਿਆ ਕਿ ਸੱਪਾਂ ਦਾ ਜੋੜਾ ਬੈੱਡ ‘ਤੇ ਹੀ ਖੇਡ ਰਿਹਾ ਸੀ।

ਪਰਿਵਾਰ ਤੇ ਮੁਹੱਲੇ ਵਾਲਿਆਂ ਨੇ ਮਿਲ ਕੇ ਸੱਪਾਂ ਨੂੰ ਸੋਟੀਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। ਇੱਕ ਸੱਪਾਂ ਦੇ ਮਾਹਰਾਂ ਨੇ ਦੱਸਿਆ ਕਿ ਜਦੋਂ ਔਰਤ ਸੱਪਾਂ ਦੇ ਜੋੜੇ ‘ਤੇ ਬੈਠੀ ਸੀ, ਉਹ ਜਿਣਸੀ ਸੰਬੰਧਾਂ ਬਣਾ ਰਹੇ ਸਨ।

Share this Article
Leave a comment