ਹਵਾਈ ਸਫਰ ਦੌਰਾਨ ਲੱਗਣ ਵਾਲੇ ਵਾਧੂ ਬੈਗ ਦੇ ਭੁਗਤਾਨ ਤੋਂ ਬਚਾਉਣ ਲਈ ਲੋਕ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ। ਇਸੇ ਸਿਲਸਿਲੇ ‘ਚ ਇੱਕ ਫਿਲੀਪੀਂਸ ਦੀ ਰਹਿਣ ਵਾਲੀ ਮਹਿਲਾ ਯਾਤਰੀ ਨੇ ਇੱਕ ਅਜਿਹਾ ਤਰੀਕਾ ਅਪਣਾਇਆ ਕਿ ਹੁਣ ਚਾਰੇ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਇਸ ਮਹਿਲਾ ਨੇ ਆਪਣੇ ਬੈਗ ਦਾ ਵਾਧੂ ਭੁਗਤਾਨ ਕਰਨ ਤੋਂ ਬਚਣ ਲਈ ਬਹੁਤ ਸਾਰੇ ਕੱਪੜੇ ਪਹਿਨ ਲਏ।
ਮੀਡੀਆ ਰਿਪੋਰਟਾਂ ਮੁਤਾਬਿਕ ਇੱਕ ਜੇਲ ਰੋਡਰਿਗਜ਼ ਨਾਮਕ ਮਹਿਲਾ ਨੇ 2 ਅਕਤੂਬਰ ਨੂੰ ਪਾਈ ਆਪਣੀ ਫੇਸਬੁੱਕ ਪੋਸਟ ਵਿਚ ਦੱਸਿਆ ਕਿ ਏਅਰਲਾਇਨ ਕਰਮਚਾਰੀਆਂ ਨੇ ਉਸ ਨੂੰ ਕਿਹਾ ਕਿ ਉਸ ਦਾ ਸਮਾਨ ਸੱਤ ਕਿਲੋਗ੍ਰਾਮ ਦੇ ਭਾਰ ਤੋਂ ਵੱਧ ਕੇ 9.5 ਕਿਲੋਗ੍ਰਾਮ ਹੈ, ਇਸ ਲਈ ਉਸਨੂੰ ਇੱਕ ਵਾਧੂ ਫੀਸ ਦੇਣੀ ਪਵੇਗੀ, ਪਰ ਰੌਡਰਿਗਜ਼ ਨੇ ਵਾਧੂ ਸਮਾਨ ਦੀ ਫੀਸ ਦੇਣ ਤੋਂ ਇਨਕਾਰ ਕਰ ਦਿੱਤਾ।
ਇਸ ਤੋਂ ਬਾਅਦ ਰੌਡਰਿਗਜ਼ ਨੇ ਆਪਣੇ ਬੈਗ ਵਿੱਚੋਂ ਬਹੁਤ ਸਾਰੇ ਕੱਪੜੇ ਕੱਡ ਕੇ ਪਹਿਨ ਲਏ ਤਾਂ ਜੋ ਸਮਾਨ ਦਾ ਭਾਰ ਘਟ ਸਕੇ। ਜਾਣਕਾਰੀ ਮੁਤਾਬਿਕ ਉਸ ਲੜਕੀ ਵੱਲੋਂ ਇਸ ਦੀ ਇੱਕ ਤਸਵੀਰ ਵੀ ਸ਼ੇਅਰ ਕੀਤੀ ਗਈ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੌਡਰਿਗਜ਼ ਦੀ ਪੋਸਟ ਨੂੰ 20 ਹਜ਼ਾਰ ਤੋਂ ਵੱਧ ਲੋਕਾਂ ਨੇ ਸਾਂਝਾ ਕੀਤਾ ਹੈ।