ਹੈਰਾਨੀਜਨਕ : ਮਹਿਲਾ ਨੇ ਪਹਿਨੇ ਇੱਕ ਤੋਂ ਵਧੇਰੇ ਕੱਪੜੇ, ਵਜ੍ਹਾ ਜਾਣਕੇ ਰਹਿ ਜਾਓਗੇ ਹੈਰਾਨ!

TeamGlobalPunjab
1 Min Read

ਹਵਾਈ ਸਫਰ ਦੌਰਾਨ ਲੱਗਣ ਵਾਲੇ ਵਾਧੂ ਬੈਗ ਦੇ ਭੁਗਤਾਨ ਤੋਂ ਬਚਾਉਣ ਲਈ ਲੋਕ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ। ਇਸੇ ਸਿਲਸਿਲੇ ‘ਚ ਇੱਕ ਫਿਲੀਪੀਂਸ ਦੀ ਰਹਿਣ ਵਾਲੀ ਮਹਿਲਾ ਯਾਤਰੀ ਨੇ ਇੱਕ ਅਜਿਹਾ ਤਰੀਕਾ ਅਪਣਾਇਆ ਕਿ ਹੁਣ ਚਾਰੇ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਇਸ ਮਹਿਲਾ ਨੇ ਆਪਣੇ ਬੈਗ ਦਾ ਵਾਧੂ  ਭੁਗਤਾਨ ਕਰਨ ਤੋਂ ਬਚਣ ਲਈ ਬਹੁਤ ਸਾਰੇ ਕੱਪੜੇ ਪਹਿਨ ਲਏ।

ਮੀਡੀਆ ਰਿਪੋਰਟਾਂ ਮੁਤਾਬਿਕ ਇੱਕ ਜੇਲ ਰੋਡਰਿਗਜ਼ ਨਾਮਕ ਮਹਿਲਾ ਨੇ 2 ਅਕਤੂਬਰ ਨੂੰ ਪਾਈ ਆਪਣੀ ਫੇਸਬੁੱਕ ਪੋਸਟ ਵਿਚ ਦੱਸਿਆ ਕਿ ਏਅਰਲਾਇਨ ਕਰਮਚਾਰੀਆਂ ਨੇ ਉਸ ਨੂੰ ਕਿਹਾ ਕਿ ਉਸ ਦਾ ਸਮਾਨ ਸੱਤ ਕਿਲੋਗ੍ਰਾਮ ਦੇ ਭਾਰ ਤੋਂ ਵੱਧ ਕੇ 9.5 ਕਿਲੋਗ੍ਰਾਮ ਹੈ, ਇਸ ਲਈ ਉਸਨੂੰ ਇੱਕ ਵਾਧੂ ਫੀਸ ਦੇਣੀ ਪਵੇਗੀ, ਪਰ ਰੌਡਰਿਗਜ਼ ਨੇ ਵਾਧੂ ਸਮਾਨ ਦੀ ਫੀਸ ਦੇਣ ਤੋਂ ਇਨਕਾਰ ਕਰ ਦਿੱਤਾ।

- Advertisement -

ਇਸ ਤੋਂ ਬਾਅਦ ਰੌਡਰਿਗਜ਼ ਨੇ ਆਪਣੇ ਬੈਗ ਵਿੱਚੋਂ ਬਹੁਤ ਸਾਰੇ ਕੱਪੜੇ ਕੱਡ ਕੇ ਪਹਿਨ ਲਏ ਤਾਂ ਜੋ ਸਮਾਨ ਦਾ ਭਾਰ ਘਟ ਸਕੇ। ਜਾਣਕਾਰੀ ਮੁਤਾਬਿਕ ਉਸ ਲੜਕੀ ਵੱਲੋਂ ਇਸ ਦੀ ਇੱਕ ਤਸਵੀਰ ਵੀ ਸ਼ੇਅਰ ਕੀਤੀ ਗਈ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੌਡਰਿਗਜ਼ ਦੀ ਪੋਸਟ ਨੂੰ 20 ਹਜ਼ਾਰ ਤੋਂ ਵੱਧ ਲੋਕਾਂ ਨੇ ਸਾਂਝਾ ਕੀਤਾ ਹੈ।

 

Share this Article
Leave a comment