BIG BREAKING : ਟੋਕਿਓ ਓਲੰਪਿਕ ‘ਚ ਭਾਰਤ ਨੇ ਜਿੱਤਿਆ ਪਹਿਲਾ ਗੋਲਡ ਮੈਡਲ

TeamGlobalPunjab
2 Min Read

 

ਭਾਰਤ ਦਾ 121 ਸਾਲਾਂ ਦਾ ਇੰਤਜ਼ਾਰ ਹੋਇਆ ਖ਼ਤਮ

 121 ਸਾਲਾਂ ‘ਚ ਟਰੈਕ ਐਂਡ ਫੀਲਡ ‘ਚ ਮਿਲਿਆ ਪਹਿਲਾ ਮੈਡਲ

ਵਿਵੇਕ ਸ਼ਰਮਾ ਦੀ ਰਿਪੋਰਟ;

- Advertisement -

ਟੋਕਿਓ : ਸ਼ਨੀਵਾਰ ਦਾ ਦਿਨ ਓਲੰਪਿਕ ਖੇਡਾਂ ਵਿੱਚ ਭਾਰਤ ਲਈ ਸਭ ਤੋਂ ਵੱਡੀ ਖੁਸ਼ੀ ਲੈ ਕੇ ਆਇਆ। ਭਾਰਤੀ ਐਥਲੀਟ ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ਵਿੱਚ ਗੋਲਡ ਮੈਡਲ ਜਿੱਤ ਕੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ।

ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਭਾਰਤ ਦੇ 121 ਸਾਲ ਦੇ ਇੰਤਜ਼ਾਰ ਨੂੰ ਖਤਮ ਕਰਦਿਆਂ ਟ੍ਰੈਕ ਐਂਡ ਫੀਲਡ ਈਵੈਂਟਸ ਭਾਵ ਐਥਲੈਟਿਕਸ ਵਿੱਚ ਪਹਿਲਾ ਮੈਡਲ ਜਿੱਤ ਕੇ ਦੇਸ਼ ਵਾਸੀਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ।

ਫਾਈਨਲ ‘ਚ ਨੀਰਜ ਚੋਪੜਾ ਨੇ ਸ਼ੁਰੂ ਤੋਂ ਹੀ ਆਪਣਾ ਦਬਦਬਾ ਕਾਇਮ ਰੱਖਿਆ ਅਤੇ ਆਪਣੇ ਵਿਰੋਧੀਆਂ ਨੂੰ ਨੇੜੇ ਵੀ ਨਹੀਂ ਲੱਗਣ ਦਿੱਤਾ। ਨੀਰਜ ਨੇ ਆਪਣੀ ਪਹਿਲੀ ਕੋਸ਼ਿਸ਼ ਵਿਚ 87.03 ਮੀਟਰ ਅਤੇ ਦੂਜੀ ਕੋਸ਼ਿਸ਼ ਵਿੱਚ 87.58 ਮੀਟਰ ਤਕ ਜੈਵਲਿਨ ਥ੍ਰੋ ਕੀਤਾ।

 

- Advertisement -

ਟੋਕਿਓ ਓਲੰਪਿਕ ਵਿੱਚ ਭਾਰਤ ਚਾਂਦੀ ਅਤੇ ਕਾਂਸੇ ਦੇ ਮੈਡਲ ਤਾਂ ਜਿੱਤ ਚੁੱਕਾ ਸੀ ਪਰ ‘ਗੋਲਡ ਮੈਡਲ’ ਦਾ ਸੁਪਨਾ ਨੀਰਜ ਚੋਪੜਾ ਨੇ ਪੂਰਾ ਕੀਤਾ।

ਟ੍ਰੈਕ ਐਂਡ ਫੀਲਡ ਈਵੈਂਟਸ ਭਾਵ ਐਥਲੈਟਿਕਸ ਕਿਸੇ ਵੀ ਓਲੰਪਿਕ ਖੇਡਾਂ ਦਾ ਮੁੱਖ ਆਕਰਸ਼ਣ ਹੁੰਦਾ ਹੈ, ਪਰ ਅੱਜ ਤੱਕ ਕਿਸੇ ਵੀ ਭਾਰਤੀ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਤਗਮਾ ਨਹੀਂ ਜਿੱਤਿਆ ਸੀ।

ਬ੍ਰਿਟਿਸ਼ ਇੰਡੀਆ ਲਈ ਖੇਡੇ ਨੌਰਮਨ ਪ੍ਰੀਚਰਡ ਨੇ 1900 ਦੀਆਂ ਓਲੰਪਿਕ ਖੇਡਾਂ ਵਿੱਚ ਅਥਲੈਟਿਕਸ ਵਿੱਚ ਦੋ ਤਗਮੇ ਜਿੱਤੇ ਸਨ, ਪਰ ਉਹ ਇੱਕ ਅੰਗਰੇਜ਼ ਸਨ, ਭਾਰਤੀ ਨਹੀਂ।

ਟੋਕਿਓ ਓਲੰਪਿਕ ਤੋਂ ਪਹਿਲਾਂ ਭਾਰਤ ਨੂੰ 2008 ਦੀਆਂ ਬੀਜਿੰਗ ਓਲੰਪਿਕ ਖੇਡਾਂ ਵਿੱਚ ਗੋਲਡ ਮੈਡਲ ਮਿਲਿਆ ਸੀ ਜਦੋਂ ਅਭਿਨਵ ਬਿੰਦਰਾ ਨੇ ਨਿਸ਼ਾਨੇਬਾਜ਼ੀ ਵਿੱਚ ਦੇਸ਼ ਲਈ ਸੋਨੇ ਦਾ ਮੈਡਲ ਜਿੱਤਿਆ ਸੀ।

Share this Article
Leave a comment