ਭਾਰਤੀ ਹਵਾਈ ਫੌਜ ‘ਚ ਸ਼ਾਮਲ ਹੋਏ ਪੰਜ ਰਾਫੇਲ

TeamGlobalPunjab
2 Min Read

ਅੰਬਾਲਾ: ਭਾਰਤੀ ਹਵਾਈ ਫੌਜ ‘ਚ ਅੱਜ ਰਾਫੇਲ ਲੜਾਕੂ ਜਹਾਜ਼ ਦੀ ਧਮਾਕੇਦਾਰ ਐਂਟਰੀ ਹੋ ਗਈ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਫ਼ਰਾਂਸ ਦੀ ਰੱਖਿਆ ਮੰਤਰੀ ਦੀ ਹਾਜ਼ਰੀ ਵਿੱਚ ਅੱਜ ਪੰਜ ਰਾਫੇਲ ਨੂੰ ਅੰਬਾਲਾ ਸਥਿਤ ਏਅਰਬੇਸ ਵਿੱਚ ਸ਼ਾਮਲ ਕੀਤਾ ਗਿਆ।

ਇਸ ਦੌਰਾਨ ਜਹਾਜ਼ਾਂ ਨੇ ਹਵਾਈ ਪ੍ਰਦਰਸ਼ਨ ਵੀ ਕੀਤਾ ਤੇ ਰਵਾਇਤੀ ਸਰਵਧਰਮ ਪੂਜਾ ਕੀਤੀ ਗਈ। ਇਸ ਸਮੇਂ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਆਰਕੇਐੱਸ ਭਦੌਰੀਆ ਨੇ ਕਿਹਾ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਰਾਫੇਲ ਨੂੰ ਹਵਾਈ ਫੌਜ ਵਿੱਚ ਸ਼ਾਮਲ ਕਰਨਾ ਦਾ ਇਸ ਤੋਂ ਵਧੀਆ ਮੌਕਾ ਹੋਰ ਕੋਈ ਹੋ ਹੀ ਨਹੀਂ ਸਕਦਾ।

ਭਾਰਤੀ ਹਵਾਈ ਫੌਜ ਵਿੱਚ ਰਾਫੇਲ ਦੇ ਸ਼ਾਮਲ ਹੋਣ ਨਾਲ ਪਾਕਿਸਤਾਨ ਅਜਿਹਾ ਡਰ ਗਿਆ ਹੈ ਕਿ ਉਸ ਨੇ ਚੀਨ ਤੋਂ ਮਦਦ ਮੰਗੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪਾਕਿਸਤਾਨ ਵੱਲੋਂ ਚੀਨ ਤੋਂ J-10 ਫਾਈਟਰ ਜੈੱਟ ਦੀ ਮੰਗ ਕੀਤੀ ਗਈ ਹੈ। ਹਾਲਾਂਕਿ ਪਾਕਿਸਤਾਨ ਇਸ ਦੀ ਮੰਗ ਲਗਭਗ ਦਸ ਸਾਲਾਂ ਤੋਂ ਕਰਦਾ ਆ ਰਿਹਾ ਹੈ, ਪਰ ਹੁਣ ਤੱਕ ਸਫਲਤਾ ਨਹੀਂ ਮਿਲੀ ਹੈ। ਹਾਲ ਹੀ ਵਿੱਚ ਪਾਕਿਸਤਾਨ ਨੇ J-10CE ਨੂੰ ਲੈ ਕੇ ਹਾਲ ਵਿੱਚ ਫਿਰ ਗੱਲਬਾਤ ਸ਼ੁਰੂ ਕੀਤੀ ਹੈ। ਨਾਲ ਹੀ ਪਾਕਿਸਤਾਨ ਚੀਨ ਤੋਂ PL-10 ਅਤੇ PL-15 ਖਰੀਦਣ ਦੀ ਵੀ ਇੱਛਾ ਰੱਖਦਾ ਹੈ।

- Advertisement -

Share this Article
Leave a comment