ਤਾਮਿਲਨਾਡੂ ਦੇ ਕੋਇੰਬਟੂਰ ਵਿੱਚ ਇੱਕ ਮੁਟਿਆਰ ਨੂੰ ਆਪਣੇ ਕੁੱਤੇ ਨਾਲ ਇੰਨਾ ਜ਼ਿਆਦਾ ਪਿਆਰ ਸੀ ਕਿ ਉਸ ਤੋਂ ਵੱਖ ਹੋਣ ਦੀ ਗੱਲ ਨੂੰ ਉਹ ਸਹਾਰ ਨਾ ਸਕੀ ਤੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਮੁਤਾਬਕ 24 ਸਾਲਾ ਕਵਿਤਾ ਨਾਮ ਦੀ ਇੱਕ ਨਿੱਜੀ ਸੈਕਟਰ ਦੀ ਕਰਮਚਾਰੀ ਨੂੰ ਉਸ ਦੇ ਪਿਤਾ ਨੇ ਆਪਣੇ ਪਾਲਤੂ ਕੁੱਤੇ ਨੂੰ ਛੱਡਣ ਲਈ ਕਿਹਾ ਸੀ। ਪਰ ਉਹ ਆਪਣੇ ਪਾਲਤੂ ਕੁੱਤੇ ਨੂੰ ਇੰਨਾ ਪਿਆਰ ਕਰਦੀ ਸੀ ਕਿ ਉਸ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੋਈ ਤੇ ਇੰਨਾ ਵੱਡਾ ਕਦਮ ਚੁੱਕ ਲਿਆ ਕਵਿਤਾ ਦਾ ਪਾਲਤੂ ਕੁੱਤਾ ਸੀਜ਼ਰ ਪਿਛਲੇ ਦੋ ਸਾਲ ਤੋਂ ਉਨ੍ਹਾਂ ਦੇ ਨਾਲ ਰਹਿ ਰਿਹਾ ਸੀ।
ਗੁਆਂਡੀ ਕੁੱਤੇ ਦੇ ਭੌਂਕਣ ਤੋਂ ਸੀ ਪਰੇਸ਼ਾਨ
ਅਸਲ ‘ਚ ਬੁੱਧਵਾਰ ਰਾਤ ਨੂੰ ਖਰਾਬ ਮੌਸਮ ਕਾਰਨ ਤੇਜ ਮੀਂਹ ਅਤੇ ਬਿਜਲੀ ਕੜਕ ਰਹੀ ਸੀ ਜਿਸ ਕਾਰਨ ਕੁੱਤਾ ਇੰਨਾ ਜ਼ਿਆਦਾ ਡਰ ਗਿਆ ਕਿ ਉਸ ਨੇ ਭੌਂਕਣਾ ਸ਼ੁਰੂ ਕਰ ਦਿੱਤਾ। ਉਸਦੇ ਲਗਾਤਾਰ ਭੌਂਕਣ ‘ਤੇ ਗੁਆਂਢੀ ਸ਼ਿਕਾਇਤ ਕਰਨ ਲਈ ਘਰ ਪਹੁੰਚ ਗਏ ਤੇ ਅਗਲੇ ਹੀ ਦਿਨ ਕਵਿਤਾ ਦੇ ਪਿਤਾ ਨੇ ਉਸ ਨੂੰ ਝਿੜਕਿਆ ਤੇ ਕਿਹਾ ਕੁੱਤੇ ਨੂੰ ਕਿਤੇ ਦੂਰ ਛੱਡ ਆ ਇਹ ਕੁੱਤਾ ਇਸ ਘਰ ਵਿੱਚ ਨਹੀਂ ਰਹੇਗਾ।
ਪਿਤਾ ਦੀ ਝਿੜਕ ਤੇ ਕੁੱਤੇ ਨੂੰ ਦੂਰ ਛੱਡ ਕੇ ਆਉਣ ਦਾ ਆਦੇਸ਼ ਕਵਿਤਾ ਨੂੰ ਬਰਦਾਸ਼ ਨਹੀਂ ਹੋਇਆ। ਵੀਰਵਾਰ ਦੇਰ ਸ਼ਾਮ ਉਸਨੇ ਆਪਣੇ ਕਮਰੇ ਵਿੱਚ ਪੱਖੇ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੂੰ ਕਮਰੇ ਤੋਂ ਇੱਕ ਪੱਤਰ ਵੀ ਮਿਲਿਆ ਹੈ, ਜਿਸ ‘ਚ ਕਵਿਤਾ ਨੇ ਆਪਣੇ ਮਾਤਾ-ਪਿਤਾ, ਦਾਦੀ ਅਤੇ ਭਰਾ ਨੂੰ ਆਪਣੇ ਕੁੱਤੇ ਦੀ ਦੇਖਭਾਲ ਕਰਨ ਲਈ ਕਿਹਾ ਹੈ। ਆਪਣੇ ਇਸ ਕਦਮ ‘ਤੇ ਮੁਆਫੀ ਮੰਗਦੇ ਹੋਏ ਉਸਨੇ ਪਰਿਵਾਰ ਨੂੰ ਹਰ ਹਫਤੇ ਮੰਦਰ ਜਾਣ ਲਈ ਵੀ ਕਿਹਾ ਹੈ ।