ਪਟਿਆਲਾ ਤੋਂ ਆਈ ਖੁਸ਼ੀ ਦੀ ਖਬਰ, ਢਾਈ ਸਾਲਾ ਬੱਚੀ ਨੇ ਜਿੱਤੀ ਕੋਰੋਨਾ ਤੋਂ ਜੰਗ

TeamGlobalPunjab
1 Min Read

ਪਟਿਆਲਾ  : ਸੂਬੇ ਅੰਦਰ ਅਜ ਜਿਥੇ ਜਿਲਾ ਫਿਰੋਜ਼ਪੁਰ ਕੋਰੋਨਾ ਮੁਕਤ ਹੋ ਗਿਆ ਹੈ ਉਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਪਟਿਆਲਾ ਤੋਂ ਵੀ ਰਾਹਤ ਦੀ ਖਬਰ ਸਾਹਮਣੇ ਆਈ ਹੈ । ਜਾਣਕਾਰੀ ਮੁਤਾਬਕ ਇਥੇ ਰਾਜਿੰਦਰਾ ਹਸਪਤਾਲ ਵਿੱਚ ਜੇਰੇ ਇਲਾਜ 34 ਵਿਅਕਤੀ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ ਅਤੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ ।

https://www.facebook.com/189701787748828/posts/3164533133598997/

ਦਸ ਦੇਈਏ ਕਿ ਇਨ੍ਹਾਂ ਮਰੀਜ਼ਾਂ ਵਿੱਚ ਇਕ ਢਾਈ ਸਾਲਾ ਬੱਚੀ ਅਰਸ਼ੀਆ ਵੀ ਸ਼ਾਮਲ ਸੀ ਜਿਸ ਨੇ ਕੋਰੋਨਾ ਤੋਂ ਜਿੱਤ ਪ੍ਰਾਪਤ ਕਰ ਲਈ ਹੈ । ਦਸਣਯੋਗ ਹੈ ਕਿ ਇਸ ਬੱਚੇ ਦੀ ਵੀਡੀਓ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਸਾਂਝੀ ਕੀਤੀ ਗਈ ਹੈ । ਉਨ੍ਹਾਂ ਲਿਖਿਆ ਕਿ ਤੁਹਾਡੇ ਨਾਲ ਢਾਈ ਸਾਲਾਂ ਬੱਚੀ ਅਰਸ਼ੀਆ ਦੀ ਵੀਡੀਓ ਸਾਂਝੀ ਕਰ ਰਿਹਾ ਹਾਂ ਜੋ ਕਿ ਕੋਵਿਡ-19 ਦੀ ਮਰੀਜ਼ ਸੀ ਤੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਜੇਰੇ ਇਲਾਜ ਸੀ। ਉਹ ਹੁਣ ਬਿਲਕੁੱਲ ਠੀਕ ਹੋ ਗਈ ਹੈ ਤੇ ਉਸਨੂੰ ਹਸਪਤਾਲ ਤੋਂ ਛੁੱਟੀ ਵੀ ਮਿਲ ਗਈ ਹੈ। ਸਾਡੇ ਡਾਕਟਰਾਂ ਤੇ ਹੈਲਥਕੇਅਰ ਸਟਾਫ਼ ਪ੍ਰਤੀ ਲੋਕਾਂ ਦਾ ਵਿਸ਼ਵਾਸ ਦੇਖ ਕੇ ਬਹੁਤ ਖੁਸ਼ੀ ਹੋਈ ਤੇ ਮੈਨੂੰ ਪੂਰਾ ਯਕੀਨ ਹੈ ਕਿ ਇਹ ਹੋਰਨਾਂ ਲੋਕਾਂ ਲਈ ਵੀ ਪ੍ਰੇਰਣਾਨਤਮਕ ਹੈ।”

Share this Article
Leave a comment