ਕੀ ਟਰੰਪ ਹੁਣ “ਵਿੰਟਰ ਵ੍ਹਾਈਟ ਹਾਊਸ” ਨੂੰ ਆਪਣੀ ਰਿਹਾਇਸ਼ ਬਣਾਉਣਗੇ?

TeamGlobalPunjab
1 Min Read

ਵਾਸ਼ਿੰਗਟਨ: ਜੋਅ ਬਾਇਡਨ ਦੇ ਸਹੁੰ ਚੁੱਕਣ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵ੍ਹਾਈਟ ਹਾਊਸ ਤੋਂ ਵਿਦਾਇਗੀ ਦਿੱਤੀ ਗਈ। ਟਰੰਪ ਨੇ ਬਾਇਡਨ ਦੇ ਸਹੁੰ ਚੁੱਕ ਸਮਾਰੋਹ ‘ਚ ਨਾ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।

ਦੱਸ ਦਈਏ ਵ੍ਹਾਈਟ ਹਾਊਸ ਛੱਡਣ ਵੇਲੇ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਵੀ ਮੌਜੂਦ ਸੀ। ਟਰੰਪ ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਵਾਸ਼ਿੰਗਟਨ ਤੋਂ ਫਲੋਰਿਡਾ ਲਈ ਰਵਾਨਾ ਹੋਏ। ਟਰੰਪ ਫਲੋਰਿਡਾ ‘ਚ ਪਾਮ ਬੀਚ ਤੱਟ ਦੇ ਨੇੜੇ ਸਥਿਤ ਆਪਣੀ ਮਾਰ-ਏ-ਲਾਗੋ ਅਸਟੇਟ ਨੂੰ ਆਪਣੀ ਸਥਾਈ ਰਿਹਾਇਸ਼ ਬਣਾਉਣਗੇ।

ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਵਜੋਂ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਟਰੰਪ ਨੇ ਮਾਰ-ਏ-ਲਾਗੋ ‘ਚ ਕਾਫ਼ੀ ਸਮਾਂ ਬਿਤਾਇਆ, ਜਿਸ ਨੂੰ “ਵਿੰਟਰ ਵ੍ਹਾਈਟ ਹਾਊਸ” ਵੀ ਕਿਹਾ ਜਾਂਦਾ ਹੈ। ਸਤੰਬਰ 2019 ‘ਚ ਰਾਸ਼ਟਰਪਤੀ ਨੇ ਆਪਣੀ ਕਾਨੂੰਨੀ ਨਿਵਾਸ ਨੂੰ ਨਿਊਯਾਰਕ ਸਿਟੀ ‘ਚ ਟਰੰਪ ਟਾਵਰ ਤੋਂ ਬਦਲ ਕੇ ਮਾਰ-ਏ-ਲਾਗੋ ਕਰ ਦਿੱਤਾ।

ਲੰਬੇ ਸਮੇਂ ਤੋਂ ਨਿਊਯਾਰਕ ‘ਚ ਰਹਿਣ ਵਾਲੇ 74 ਸਾਲਾ ਟਰੰਪ ਨੇ 1985 ‘ਚ 1ਕਰੋੜ ਡਾਲਰ ‘ਚ ਘਰ ਖਰੀਦਿਆ ਤੇ ਇਸ ਨੂੰ ਇਕ ਨਿੱਜੀ ਕਲੱਬ ‘ਚ ਤਬਦੀਲ ਕਰ ਦਿੱਤਾ ਜੋ ਪਿਛਲੇ ਚਾਰ ਸਾਲਾਂ ਤੋਂ ਉਸ ਦਾ ਵਿੰਟਰ ਹਾਊਸ ਰਿਹਾ। 20 ਏਕੜ ‘ਚ ਫੈਲੇ ਇਸ ਸਟੇਟ ‘ਚ 128 ਕਮਰੇ ਹਨ। ਇਸ ਦੇ ਸਾਹਮਣੇ ਐਟਲਾਂਟਿਕ ਮਹਾਂਸਾਗਰ ਦਾ ਸ਼ਾਨਦਾਰ ਨਜ਼ਾਰਾ ਦਿਖਦਾ ਹੈ ਤੇ ਕਲੱਬ ਦੀ ਮੈਂਬਰੀ ਖਰੀਦਣ ਵਾਲਿਆਂ ਲਈ ਖੁੱਲ੍ਹਾ ਹੈ।

- Advertisement -

Share this Article
Leave a comment