ਥਕਾਵਟ ਨੂੰ ਮਿੰਟਾਂ ‘ਚ ਦੂਰ ਕਰੇਗੀ ਇਹ ਖਾਸ ਡ੍ਰਿੰਕ?

TeamGlobalPunjab
3 Min Read

ਨਿਊਜ਼ ਡੈਸਕ : ਕੋਰੋਨਾ ਮਹਾਮਾਰੀ ਕਾਰਨ ਦੇਸ਼ ‘ਚ ਮੁਕੰਮਲ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਜਿਸ ਦੇ ਚੱਲਦਿਆਂ ਜ਼ਿਆਦਾਤਰ ਕਰਮਚਾਰੀ ਆਪਣੇ ਘਰ ਤੋਂ ਵੀ ਦਫਤਰ ਦਾ ਕੰਮ ਕਰ ਰਹੇ ਹਨ। ਅਜਿਹੇ ‘ਚ ਤਣਾਅ ਦਾ ਵਧਣਾ ਵੀ ਸੁਭਾਵਿਕ ਹੈ। ਇਸ ਸਥਿਤੀ ‘ਚ ਤੁਸੀਂ ਆਪਣੇ ਘਰ ‘ਚ ਰਹਿ ਕੇ ਹੀ ਆਪਣੀ ਸਿਹਤ ਦਾ ਧਿਆਨ ਰੱਖ ਸਕਦੇ ਹੋ। ਇਸ ਦੇ ਨਾਲ ਹੀ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੂੰ ਪੂਰਾ ਦਿਨ ਕੰਮ ਕਰਨ ਤੋਂ ਬਾਅਦ ਰਾਤ ਨੂੰ ਜਲਦੀ ਨੀਂਦ ਨਹੀਂ ਆਉਂਦੀ। ਇਸ ਸਭ ਤੋਂ ਰਾਹਤ ਲਈ ਤੁਸੀਂ ਆਪਣੇ ਘਰ ‘ਚ ਹੀ ਡ੍ਰਿੰਕ ਬਣਾ ਸਕਦੇ ਹੋ। ਇਸ ਖਾਸ ਡ੍ਰਿੰਕ ‘ਚ ਨੀਂਦ ਹਾਰਮੋਨਜ਼ ਨੂੰ ਸਰਗਰਮ ਕਰਨ ਦੇ ਨਾਲ-ਨਾਲ ਤਣਾਅ ਨੂੰ ਦੂਰ ਕਰਨ ਦੀ ਸਮਰਥਾ ਵੀ ਹੁੰਦੀ ਹੈ।

Cashew Milk Recipe | Vitamix

 

ਇਹ ਡ੍ਰਿੰਕ ਦੁੱਧ, ਬਦਾਮ ਤੇ ਕਾਜੂ ਨਾਲ ਤਿਆਰ ਕੀਤੀ ਜਾ ਸਕਦੀ ਹੈ। ਵਿਗਿਆਨਕ ਖੋਜ ਦੇ ਅਨੁਸਾਰ ਬਦਾਮ ਵਿੱਚ ਨੀਂਦ ਹਾਰਮੋਨ ਮੇਲੇਟੋਨਿਨ ਨੂੰ ਵਧਾਉਣ ਦੇ ਗੁਣ ਪਾਏ ਜਾਂਦੇ ਹਨ। ਦੁੱਧ ‘ਚ ਵੀ ਕਈ ਵਿਸ਼ੇਸ਼ ਗੁਣ ਪਾਏ ਜਾਂਦੇ ਹਨ ਜੋ ਸਾਡੀ ਸਿਹਤ ਲਈ ਕਾਫੀ ਫਾਇਦੇਮੰਦ ਹੁੰਦੇ ਹਨ। ਨੈਸ਼ਨਲ ਸੈਂਟਰ ਫਾਰ ਬਾਇਓਟੈਕਨਾਲੌਜੀ ਦੇ ਅਨੁਸਾਰ ਅਨੁਸਾਰ ਕਾਜੂ ਵਿੱਚ ਵੀ ਮੇਲਾਟੋਨਿਨ ਦੀ ਹਾਰਮੋਨਜ਼ ਨੂੰ ਵਧਾਉਣ ਦੇ ਗੁਣ ਮੌਜੂਦ ਹੁੰਦੇ ਹਨ। ਇਸ ਲਈ ਜਦੋਂ ਤੁਸੀਂ ਦੁੱਧ ‘ਚ ਕਾਜੂ ਅਤੇ ਬਦਾਮ ਮਿਲਾਕੇ ਇਸ ਦਾ ਸੇਵਨ ਕਰਦੇ ਹੋ ਤਾਂ ਇਹ ਰਾਤ ਨੂੰ ਅੱਛੀ ਨੀਂਦ ਲੈਣ ਲਈ ਤੇ ਤਣਾਅ ਤੋਂ ਛੁਟਕਾਰਾ ਪਾਉਣ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਆਓ ਹੁਣ ਜਾਣਦੇ ਹਾਂ ਇਸ ਡ੍ਰਿੰਕ ਨੂੰ ਬਣਾਉਣ ਦਾ ਤਰੀਕਾ…

- Advertisement -

ਸਮੱਗਰੀ

ਇੱਕ ਗਿਲਾਸ ਦੁੱਧ

ਬਦਾਮ – 4 ਤੋਂ 6

ਕਾਜੂ – 4 ਤੋਂ 6

ਵਿਧੀ

- Advertisement -

ਪਹਿਲਾਂ ਬਦਾਮ ਅਤੇ ਕਾਜੂ ਦੇ ਛੋਟੇ-ਛੋਟੇ ਟੁਕੜੇ ਕਰ ਲਓ ਜਾਂ ਫਿਰ ਇਨ੍ਹਾਂ ਨੂੰ ਗ੍ਰੈਨਡਰ ‘ਚ ਪੀਸ ਲਓ। ਹੁਣ ਇੱਕ ਗਲਾਸ ਦੁੱਧ ਨੂੰ ਗਰਮ ਕਰੋ। ਜਦੋਂ ਦੁੱਧ ਉਬਲਣ ਲੱਗੇ ਤਾਂ ਇਸ ‘ਚ ਕਾਜੂ ਅਤੇ ਬਦਾਮ ਦੇ ਪੀਸੇ ਹੋਏ ਪਦਾਰਥ ਨੂੰ ਮਿਲਾਓ ਤੇ ਦੁੱਧ ਨੂੰ 4-5 ਮਿੰਟ ਲਈ ਹੋਰ ਉਬਾਲ ਲਓ। ਹੁਣ ਇਸ ਨੂੰ ਇਕ ਗਿਲਾਸ ਵਿਚ ਠੰਡਾ ਹੋਣ ਦਿਓ ਅਤੇ ਸੌਣ ਤੋਂ ਅੱਧਾ ਘੰਟਾ ਪਹਿਲਾਂ ਇਸ ਦਾ ਸੇਵਨ ਕਰੋ। ਕੁਝ ਹੀ ਦਿਨਾਂ ‘ਚ ਤੁਹਾਨੂੰ ਇਸ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ ਤੇ ਤੁਹਾਨੂੰ ਤਣਾਅ ਤੋਂ ਛੁਟਕਾਰਾ ਮਿਲੇਗਾ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment