ਨਿਊਜ਼ ਡੈਸਕ: ਆਮ ਤੌਰ ‘ਤੇ ਚਾਹ ਪੀਣਾ ਸਭ ਨੂੰ ਪਸੰਦ ਹੀ ਹੁੰਦਾ ਹੈ, ਚਾਹੇ ਸਰਦੀ ਦਾ ਮੌਸਮ ਹੋਵੇ ਜਾਂ ਫਿਰ ਗਰਮੀ ਦਾ ਜ਼ਿਆਦਾਤਰ ਲੋਕਾਂ ਦੀ ਨੀਂਦ ਚਾਹ ਦੀ ਪਿਆਲੀ ਪੀਣ ਤੋਂ ਬਾਅਦ ਹੀ ਖੁਲ੍ਹਦੀ ਹੈ। ਉੱਥੇ ਹੀ ਕਈ ਲੋਕ ਤਾਂ ਦਿਨ ਭਰ ਵਿੱਚ 5-6 ਕੱਪ ਚਾਹ ਪੀ ਲੈਂਦੇ ਹਨ। ਜ਼ਿਆਦਾਤਰ ਲੋਕਾਂ ਨੂੰ ਦੁੱਧ ਵਾਲੀ ਚਾਹ ਜ਼ਿਆਦਾ ਪਸੰਦ ਆਉਂਦੀ ਹੈ। ਫਿਟਨੈੱਸ ਫਰੀਕ ਹੋਣ ਦੇ ਨਾਤੇ ਲੋਕ ਗਰੀਨ ਟੀ, ਬਲੈਕ ਟੀ ਜਾਂ ਫਿਰ ਬਲੈਕ ਕਾਫ਼ੀ ਪੀਣਾ ਪਸੰਦ ਕਰਦੇ ਹਨ। ਚਾਹ ਤਾਂ ਸਾਰੇ ਪੀਂਦੇ ਹਨ, ਪਰ ਕਿਹੜੀ ਚਾਹ ਸਿਹਤ ਦੇ ਲਿਹਾਜ਼ ਨਾਲ ਚੰਗੀ ਹੈ, ਇਹ ਸਾਰੇ ਲੋਕ ਨਹੀਂ ਜਾਣਦੇ ਹਨ। ਤਾਂ ਅੱਜ ਅਸੀ ਤੁਹਾਨੂੰ ਦੱਸਦੇ ਹਾਂ ਦੁੱਧ ਵਾਲੀ ਚਾਹ ਜਾਂ ਫਿਰ ਕਾਲੀ ਚਾਹ ਦੋਵਾਂ ‘ਚੋਂ ਕਿਹੜੀ ਬਿਹਤਰ ਹੁੰਦੀ ਹੈ।
ਦੁੱਧ ਵਾਲੀ ਚਾਹ ਸਰੀਰ ਲਈ ਫਾਇਦੇਮੰਦ ਹੈ ਜਾਂ ਨਹੀਂ ?
ਦੁੱਧ ਅਤੇ ਚੀਨੀ ਮਿਲਾਉਣ ਨਾਲ ਚਾਹ ਦੇ ਗੁਣ ਘੱਟ ਹੋ ਜਾਂਦੇ ਹਨ। ਚਾਹ ਵਿੱਚ ਦੁੱਧ ਮਿਲਾਉਣ ਨਾਲ ਐਂਟੀ-ਆਕਸੀਡੈਂਟ ਤੱਤਾਂ ਦੀ ਐਕਟਿਵਿਟੀ ਵੀ ਘੱਟ ਹੋ ਜਾਂਦੀ ਹੈ ਜਦਕਿ ਚੀਨੀ ਪਾਉਣ ਨਾਲ ਕੈਲਸ਼ਿਅਮ ਘੱਟ ਜਾਂਦਾ ਹੈ। ਇਸ ਨਾਲ ਭਾਰ ਵਧਦਾ ਹੈ ਅਤੇ ਐਸਿਡਿਟੀ ਦੀ ਖਦਸ਼ਾ ਵੱਧ ਜਾਂਦਾ ਹੈ।
ਚਾਹ ਵਿੱਚ ਟੈਨਿਨ ਹੁੰਦਾ ਹੈ ਜੋ ਦੁੱਧ ਚੀਨੀ ਨਾਲ ਮਿਲ ਕੇ ਡਰਿੰਕ ਨੂੰ ਖ਼ਰਾਬ ਕਰ ਦਿੰਦਾ ਹੈ। ਦੁੱਧ ਵਿੱਚ ਮੌਜੂਦ ਪ੍ਰੋਟੀਨ ਚਾਹ ਦੇ ਫਾਇਦੇ ਨੂੰ ਖਤਮ ਕਰ ਦਿੰਦੇ ਹਨ ਇਸ ਲਈ ਦੁੱਧ ਵਾਲੀ ਚਾਹ ਸਰੀਰ ਲਈ ਫਾਇਦੇਮੰਦ ਨਹੀਂ ਸਗੋਂ ਨੁਕਸਾਨਦਾਇਕ ਹੁੰਦੀ ਹੈ।
- Advertisement -
ਬਲੈਕ ਟੀ (ਕਾਲੀ ਚਾਹ ) ਦੇ ਫਾਇਦੇ
ਕੁੱਝ ਲੋਕ ਭਾਰ ਘਟਾਉਣ ਲਈ ਗਰੀਨ ਜਾਂ ਬਲੈਕ ਟੀ ਪੀਂਦੇ ਹਨ, ਇਸ ਵਿੱਚ ਮੌਜੂਦ ਵਿਸ਼ੇਸ਼ ਤੱਤ ਪੇਟ ਵਿੱਚ ਪਹੁੰਚ ਕਰ ਕਾਫ਼ੀ ਅਸਰਦਾਰ ਹੋ ਜਾਂਦੇ ਹਨ। ਬਲੈਕ ਟੀ ਐਂਟੀ ਆਕਸੀਡੈਂਟ ਨਾਲ ਭਰਪੂਰ ਹੁੰਦੀ ਹੈ ਜੋ ਸਰੀਰ ਦੀ ਇਮਿਊਨਿਟੀ ਬੂਸਟ ਕਰਨ ਵਿੱਚ ਸਹਾਇਕ ਹੈ।
ਬਲੈਟ ਟੀ ਪੀਣ ਨਾਲ ਕੈਂਸਰ ਹੋਣ ਦਾ ਖਦਸ਼ਾ ਬਹੁਤ ਘੱਟ ਹੋ ਜਾਂਦਾ ਹੈ। ਰੋਜ਼ਾਨਾ ਇੱਕ ਕੱਪ ਕਾਲੀ ਚਾਹ ਕੈਂਸਰ ਤੋਂ ਬਚਾਅ ਵਿੱਚ ਮਦਦਗਾਰ ਹੈ।
ਇੱਕ ਰਿਪੋਰਟ ਦੇ ਅਨੁਸਾਰ ਰੋਜ਼ਾਨਾ 3 ਕੱਪ ਬਲੈਕ ਟੀ ਪੀਣ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਦੇ ਹੋਣ ਦਾ ਖ਼ਤਰਾ ਕਾਫ਼ੀ ਘੱਟ ਹੋ ਜਾਂਦਾ ਹੈ।
ਇਸ ਵਿੱਚ ਮੌਜੂਦ ਐਂਟੀ-ਆਕਸੀਡੈਂਟ ਸਰੀਰ ਵਿੱਚ ਮੌਜੂਦ ਟਾਕਸਿਨਸ ਨੂੰ ਬਾਹਰ ਕੱਢਣ ਵਿੱਚ ਸਹਾਇਕ ਹੁੰਦੇ ਹਨ। ਇਸ ਵਜ੍ਹਾ ਕਾਰਨ ਵਧਦੀ ਉਮਰ ਦੇ ਲੱਛਣ ਨਜ਼ਰ ਨਹੀਂ ਆਉਂਦੇ ਹਨ।