ਚੰਡੀਗੜ੍ਹ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੂਰੇ ਦੇਸ਼ ਵਿਚ 3 ਕਰੋੜ ਮਹਿਲਾਵਾਂ -ਭੈਣਾਂ ਨੁੰ ਲੱਖਪਤੀ ਦੀਦੀ ਬਨਾਉਣ ਦਾ ਟੀਚਾ ਰੱਖਿਆ ਗਿਆ ਹੈ। ਪਿੰਡ-ਪਿੰਡ ਵਿਚ ਜਦੋਂ ਲੱਖਪਤੀ ਦੀਦੀ ਬਣੇਗੀ ਤਾਂ ਪਿੰਡ ਦੀ ਤਸਵੀਰ ਅਤੇ ਤਕਦੀਰ ਬਦਲ ਜਾਵੇਗੀ। ਮਹਿਲਾਵਾਂ ਦੀ ਸੁਰੱਖਿਆ ਮਜਬੂਤੀਕਰਣ ਮੋਦੀ ਦੀ ਗਾਰੰਟੀ ਹੈ।
ਅੱਜ ਜਿਲ੍ਹਾ ਕਰਨਾਲ ਵਿਚ ਕੌਮਾਂਤਰੀ ਮਹਿਲਾ ਦਿਵਸ ਮੌਕੇ ਵਿਚ ਪ੍ਰਬੰਧਿਤ ਲੱਖਪਤੀ ਦੀਦੀ ਮਹਾਸਮੇਲਨ ਨੂੰ ਵਰਚੂਅਲੀ ਸੰਬੋਧਿਤ ਕਰਦੇ ਹੋਏ ਨਰੇਂਦਰ ਮੋਦੀ ਨੇ ਕਿਹਾ ਕਿ ਪੂਰੇ ਦੇਸ਼ ਵਿਚ 1 ਕਰੋੜ ਮਹਿਲਾਵਾਂ ਨੁੰ ਲੱਖਪਤੀ ਦੀਦੀ ਬਨਾਉਣ ਵਿਚ ਸਫਲ ਹੋ ਚੁੱਕੇ ਹਨ। ਇੰਨ੍ਹਾਂ ਹੀ ਨਹੀਂ, ਮੁਦਰਾ ਯੋਜਨਾ ਤਹਿਤ ਬਿਨ੍ਹਾਂ ਗਾਰੰਟੀ ਦੇ ਕਰਜਾ ਲੈ ਕੇ ਸਵੈ ਰੁਜਗਾਰ ਸਥਾਪਿਤ ਕਰਨ ਵਿਚ ਵੀ ਮਹਿਲਾਵਾਂ ਅੱਗੇ ਹਨ। ਉਨ੍ਹਾਂ ਨੇ ਕਿਹਾ ਕਿ ਨਮੋ ਡਰੋਨ ਦੀਦੀ ਯੋਜਨਾ ਤਹਿਤ ਵੀ ਮਹਿਲਾਵਾਂ ਨੂੰ ਡਰੋਨ ਪਾਇਲਟ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਨੁੰ ਡਰੋਨ ਵੀ ਦਿੱਤੇ ਜਾਣਗੇ। ਇਸ ਦੀ ਵਰਤੋ ਖੇਤੀਬਾੜੀ ਖੇਤਰ ਵਿਚ ਹੋਵੇਗੀ ਜਿਸ ਨਾਲ ਨਾ ਸਿਰਫ ਖੇਤੀਬਾੜੀ ਆਧੁਨਿਕ ਹੋਵੇਗੀ ਤਾਂ ਉੱਥੇ ਭੈਣਾਂ ਨੂੰ ਵੱਧ ਆਮਦਨ ਵੀ ਹੋਵੇਗੀ।
ਰਾਜ ਪੱਧਰੀ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਖੁਸ਼ਕਿਸਮਤੀ ਵਾਲਾ ਹੈ, ਜਦੋਂ ਦੇਸ਼ ਦੀ ਅੱਧੀ ਆਬਾਦੀ ਮਤਲਬ ਮਹਿਲਾਵਾਂ ਦੀ ਭਲਾਈ ਤਹਿਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਿਸ ਤਰ੍ਹਾ ਦੀ ਯੋਜਨਾਵਾਂ ਬਣਾਈਆਂ ਹਨ, ਅਜਿਹਾ ਵਿਚਾਰ ਕਦੀ ਕਿਸੇ ਦੇ ਮਨ ਵਿਚ ਨਹੀਂ ਆਇਆ ਸੀ ਅਤੇ ਅੱਜ ਲੱਖਪਤੀ ਦੀਦੀ ਮਹਾਸਮੇਲਨ ਵਜੋ ਇਸ ਪ੍ਰੋਗ੍ਰਾਮ ਦਾ ਪ੍ਰਬੰਧ ਆਪਣੇ ਆਪ ਵਿਚ ਅਨੌਚਾ ਪ੍ਰੋਗ੍ਰਾਮ ਹੈ। ਉਨ੍ਹਾਂ ਨੇ ਲੱਖਪਤੀ ਦੀਦੀ ਯੋਜਨਾ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਪ੍ਰਗਟਾਇਆ।
ਮਨੋਹਰ ਲਾਲ ਨੇ ਕਿਹਾ ਕਿ ਅੱਜ ਹਰਿਆਣਾ ਵਿਚ 132 ਸਥਾਨਾਂ ‘ਤੇ ਇਹ ਪ੍ਰੋਗ੍ਰਾਮ ਉਲੀਕੇ ਗਏ ਹਨ ਅਤੇ ਪ੍ਰਧਾਨ ਮੰਤਰੀ ਦੇ ਲੱਖਪਤੀ ਦੀਦੀ ਬਨਾਉਣ ਦੇ ਟੀਚੇ ਵਿਚ ਹਰਿਆਣਾ ਵੱਲੋਂ ਵੀ ਸਹਿਭਾਗਤਾ ਕੀਤੀ ਜਾਵੇਗੀ। ਹਰਿਆਣਾ ਵਿਚ 3 ਲੱਖ ਭੈਣਾਂ ਨੂੰ ਲੱਖਪਤੀ ਦੀਦੀ ਬਣਾਇਆ ਜਾਵੇਗਾ। ਇਸ ਤੋਂ ਇਲਾਵਾ, ਰਾਜ ਵਿਚ 5000 ਭੈਣਾਂ ਨੁੰ ਡਰੋਨ ਦੀ ਟ੍ਰੇਨਿੰਗ ਵੀ ਦਿੱਤੀ ਜਾਵੇਗੀ। ਪਹਿਲੇ ਪੜਾਅ ਵਿਚ 500 ਸਵੈ ਸਹਾਇਤਾ ਸਮੂਹਾਂ ਨੂੰ ਚੋਣ ਕੀਤਾ ਗਿਆ ਹੈ ਅਤੇ ਹਰ ਗਰੁੱਪ ਵਿਚ 10 ਮਹਿਲਾਵਾਂ ਨੂੰ ਡਰੋਨ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਪ੍ਰੋਗ੍ਰਾਮ ਤਹਿਤ 102 ਭੈਣਾਂ ਨੂੰ ਡਰੋਨ ਦੀ ਟ੍ਰੇਨਿੰਗ ਪ੍ਰਦਾਨ ਕਰ ਕੇ ਵੱਖ-ਵੱਖ ਵਿਭਾਗਾਂ ਵਿਚ ਕੰਮ ਵੀ ਦਵਾਇਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਸਾਡੀ ਮਾਤਰਸ਼ਕਤੀ ਜਦੋਂ ਲੱਖਪਤੀ ਦੀਦੀ ਬਣੇਗੀ, ਤਾਂ ਉਹ ਇਕ ਮਾਂ, ਭੈਣ, ਪਤਨੀ ਆਦਿ ਵਜੋ ਪੂਰੇ ਪਰਿਵਾਰ ਦਾ ਸਹਿਯੋਗ ਕਰੇਗੀ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਵਿਚ ਬਹਾਦੁਰੀ, ਸਮਰਪਣ ਦਾ ਭਾਵ ਹੁੰਦਾ ਅਤੇ ਪਰਿਵਾਰ ਦੀ ਧੂਰੀ ਵੀ ਮਹਿਲਾਵਾਂ ਹੀ ਹੁੰਦੀਆਂ ਹਨ, ਇਸ ਲਈ ਮਾਤਰਸ਼ਕਤੀ ਨੁੰ ਅੱਗੇ ਵਧਾਉਣ ਨਾਲ ਪੂਰਾ ਪਰਿਵਾਰ ਅੱਗੇ ਵੱਧਦਾ ਹੈ। ਇਕ ਮਹਿਲਾ ਸਿਖਿਅਤ ਅਤੇ ਮਜਬੂਤ ਹੋ ਕੇ 3 ਪੀੜੀਆਂ ਨੁੰ ਮਜਬੂਤ ਕਰਨ ਦਾ ਕੰਮ ਕਰਦੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।