ਹੋਮਗਾਰਡ ਨੂੰ 200 ਰੁਪਏ ਰਿਸ਼ਵਤ ਲੈਣ ਦੇ ਦੋਸ਼ ‘ਚ ਲੱਗਿਆ 2000 ਰੁਪਏ ਦਾ ਜੁਰਮਾਨਾ, 4 ਸਾਲ ਦੀ ਕੈਦ

Rajneet Kaur
3 Min Read

ਲੁਧਿਆਣਾ : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਸੈਸ਼ਨ ਅਦਾਲਤ ਨੇ ਇੱਕ ਪੁਲਿਸ ਚੌਕੀ ‘ਤੇ ਇੱਕ ਵਿਅਕਤੀ ਤੋਂ 200 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਇੱਕ ਹੋਮਗਾਰਡ ਨੂੰ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਜੱਜ  ਡਾਕਟਰ ਅਜੀਤ ਅੱਤਰੀ ਨੇ ਦੋਸ਼ੀ ਨੂੰ 2000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। 1 ਦਸੰਬਰ 2014 ਨੂੰ ਥਾਣਾ ਦਾਖਾ ਪੁਲਿਸ ਨੇ ਲੁਧਿਆਣਾ ਦੇ ਪਿੰਡ ਈਸੇਵਾਲ ਦੇ PHG ਸੁਰਿੰਦਰ ਸਿੰਘ (55) ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।

ਰਣਜੀਤ ਰਾਏ ਵੱਲੋਂ ਦੋਸ਼ ਲਾਇਆ ਗਿਆ ਕਿ 1 ਦਸੰਬਰ 2014 ਨੂੰ ਦੁਪਹਿਰ ਕਰੀਬ 2.30 ਵਜੇ ਉਹ ਹੌਂਡਾ ਅਮੇਜ਼ ਕਾਰ ਵਿੱਚ ਕਿਸੇ ਕੰਮ ਦੇ ਸਿਲਸਿਲੇ ਵਿੱਚ ਜਗਰਾਉਂ ਜਾ ਰਿਹਾ ਸੀ। ਜਦੋਂ ਉਹ ਚਾਰ-ਪੰਜ ਵਿਅਕਤੀਆਂ ਦੇ ਨਾਕੇ/ਬੈਰੀਅਰ ‘ਤੇ ਪਹੁੰਚਿਆ ਤਾਂ ਪੀਐਚਜੀ ਸੁਰਿੰਦਰ ਸਿੰਘ ਨੇ ਉਸ ਨੂੰ ਉੱਥੇ ਰੋਕ ਲਿਆ।ਉਥੇ ਕੁਝ ਹੋਰ ਕਾਰਾਂ ਵੀ ਰੋਕੀਆਂ ਜਾ ਰਹੀਆਂ ਸਨ। ਪੀ.ਐਚ.ਜੀ.ਸੁਰਿੰਦਰ ਸਿੰਘ ਨੇ ਉਸਨੂੰ ਕਾਰ ਵਿੱਚੋਂ ਉਤਰਨ ਲਈ ਕਿਹਾ। ਇਸ ਤੋਂ ਬਾਅਦ ਕਿਹਾ ਕਿ ਉਹ ਉਸ ਦਾ ਚਲਾਨ ਕਰ ਦੇਵੇਗਾ ਅਤੇ ਉਸ ਨੂੰ ਨਾਕਾ ਇੰਚਾਰਜ ਕੋਲ ਜਾਣਾ ਪਵੇਗਾ। ਉਸ ਸਮੇਂ ਉਸ ਨੇ ਦੇਖਿਆ ਕਿ ਨਾਕੇ ‘ਤੇ ਮੌਜੂਦ ਪੁਲਿਸ ਅਧਿਕਾਰੀ ਸਾਰੇ ਲੋਕਾਂ ਤੋਂ ਪੈਸੇ ਦੀ ਉਗਰਾਹੀ ਕਰ ਰਹੇ ਸਨ।

ਇਸ ਦੌਰਾਨ ਪੀਐਚਜੀ ਸੁਰਿੰਦਰ ਸਿੰਘ ਨੇ ਉਸ ਕੋਲੋਂ 200 ਰੁਪਏ ਦੀ ਮੰਗ ਕੀਤੀ।  ਜਦੋਂ ਉਸਨੇ ਪੁਲਿਸ ਵਾਲੇ ਨੂੰ ਪੈਸੇ ਦਿਤੇ ਤਾਂ ਉਸਨੂੰ ਛੱਡ ਦਿਤਾ ਗਿਆ। ਸ਼ਿਕਾਇਤਕਰਤਾ ਨੇ ਕਿਹਾ ਉਹ ਆਪਣੇ ਸਾਰੇ ਨੋਟਾਂ ‘ਤੇ ਨਿਸ਼ਾਨ ਲਗਾ ਕੇ ਰਖਦਾ ਸੀ ।ਇਸ ਦੌਰਾਨ ਜਿਹੜੇ ਉਸਨੇ 100-100 ਦੇ ਨੋਟ ਦਿਤੇ ਸਨ ਉਨ੍ਹਾਂ ‘ਤੇ ਵੀ ਨਿਸ਼ਾਨ ਲੱਗਿਆ ਹੋਇਆ ਹੈ। ਸ਼ਿਕਾਇਤਕਰਤਾ ਨੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਬਾਅਦ ‘ਚ ਇਸ ਮਾਮਲੇ ‘ਚ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।ਤਫ਼ਤੀਸ਼ ਦੌਰਾਨ ਤਤਕਾਲੀ ਡੀਐਸਪੀ ਦਾਖਾ ਨੇ ਮੌਕੇ ’ਤੇ ਜਾ ਕੇ ਪੀਐਚਜੀ ਸੁਰਿੰਦਰ ਸਿੰਘ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 100 ਰੁਪਏ ਦੇ ਦੋ ਨੋਟ ਬਰਾਮਦ ਹੋਏ। ਜਿਸ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਉਸ ਖ਼ਿਲਾਫ਼ ਚਾਰਜਸ਼ੀਟ ਪੇਸ਼ ਕੀਤੀ। ਅਦਾਲਤ ਨੇ ਸਾਰੇ ਸਬੂਤ ਦੇਖਣ ਤੋਂ ਬਾਅਦ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment