ਨੱਢਾ ਦਾ ਸੋਨੀਆ ਗਾਂਧੀ ‘ਤੇ ਪਲਟਵਾਰ, ਕਿਹਾ ਕਾਂਗਰਸੀ ਆਗੂਆਂ ਨੂੰ ਧੋਖੇ ਤੇ ਹੋਛੇਪਣ ਲਈ ਕੀਤਾ ਜਾਵੇਗਾ ਯਾਦ

TeamGlobalPunjab
1 Min Read

ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਲੈ ਕੇ ਲਗਾਤਾਰ ਕੇਂਦਰ ਸਰਕਾਰ ‘ਤੇ ਹਮਲਾਵਰ ਰਹੀ ਕਾਂਗਰਸ ਨੂੰ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਕਰਾਰਾ ਜਵਾਬ ਦਿੱਤਾ ਹੈ। ਨੱਡਾ ਨੇ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਕਿਹਾ ਕਿ, ਕਾਂਗਰਸ ਕੋਰੋਨਾ ਖ਼ਿਲਾਫ਼ ਜਾਰੀ ਦੇਸ਼ ਦੀ ਲੜਾਈ ‘ਚ ਲੋਕਾਂ ਨੂੰ ਗੁਮਰਾਹ ਕਰਨ ਤੇ ਡਰ ਦਾ ਝੂਠਾ ਮਾਹੌਲ ਪੈਦਾ ਕਰਨ ਵਿੱਚ ਲੱਗੀ ਹੋਈ ਹੈ। ਉਨ੍ਹਾਂ ਨੇ ਅੱਗੇ ਲਿਖਿਆ ਕਿ ਸੰਕਟ ਦੇ ਇਸ ਦੌਰ ਵਿੱਚ ਰਾਹੁਲ ਗਾਂਧੀ ਸਣੇ ਕਾਂਗਰਸੀ ਆਗੂਆਂ ਨੂੰ ਧੋਖੇ ਤੇ ਹੋਛੇਪਣ ਲਈ ਯਾਦ ਕੀਤਾ ਜਾਵੇਗਾ।

ਉਨ੍ਹਾਂ ਨੇ ਰਾਹੁਲ ਗਾਂਧੀ ਸਣੇ ਪਾਰਟੀ ਦੇ ਉੱਚ ਆਗੂਆਂ ਦੇ ਹਾਲ ਹੀ ਦੇ ਬਿਆਨਾਂ ਦੀ ਨਿੰਦਾ ਕੀਤੀ ਤੇ ਕਿਹਾ ਕਿ ਉਹ ਆਫ਼ਤ ਦੇ ਇਸ ਕਾਲ ‘ਚ ਕਾਂਗਰਸ ਦੇ ਰਵੱਈਏ ਤੋਂ ਦੁਖੀ ਹਨ ਪਰ ਹੈਰਾਨ ਨਹੀਂ ਹਨ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਕੁਝ ਮੈਂਬਰ ਅਜਿਹੇ ਵੀ ਹਨ, ਜੋ ਲੋਕਾਂ ਦੀ ਸਹਾਇਤਾ ਕਰਨ ਲਈ ਚੰਗੇ ਕੰਮ ਕਰ ਰਹੇ ਹਨ। ਪਰ ਉਨ੍ਹਾਂ ਦੀ ਮਿਹਨਤ ਪਾਰਟੀ ਦੇ ਕੁਝ ਆਗੂਆਂ ਵੱਲੋਂ ਫੈਲਾਈ ਜਾ ਰਹੀ ਨਕਾਰਾਤਮਕਤਾ ਕਾਰਨ ਮਿੱਟੀ ‘ਚ ਮਿਲ ਰਹੀ ਹੈ।

Share this Article
Leave a comment