ਸੰਯੁਕਤ ਮੋਰਚੇ ਨੇ ਇਨ੍ਹਾਂ ਕਿਸਾਨ ਆਗੂਆਂ ਖਿਲਾਫ ਕਿਉਂ ਲਿਆ ਸਖਤ ਫੈਸਲਾ

TeamGlobalPunjab
1 Min Read

ਨਵੀਂ ਦਿੱਲੀ:- ਸੰਯੁਕਤ ਕਿਸਾਨ ਮੋਰਚੇ ਨੇ ਸਖ਼ਤ ਕਦਮ ਪੁੱਟਦੇ ਹੋਏ ਮੋਰਚੇ ਨਾਲ ਜੁੜੀਆਂ ਦੋ ਯੂਨੀਅਨਾਂ ਦੇ ਆਗੂਆਂ ਨੂੰ ਮੁਅੱਤਲ ਕਰ ਦਿੱਤਾ। ਇਹ ਆਗੂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੁਰਜੀਤ ਸਿੰਘ ਫੂਲ ਤੇ ਆਜ਼ਾਦ ਕਿਸਾਨ ਕਮੇਟੀ ਦੋਆਬਾ ਦੇ ਆਗੂ ਹਰਪਾਲ ਸਿੰਘ ਸੰਘਾ ਹਨ। ਇਨ੍ਹਾਂ ਦੋਨਾਂ ਆਗੂਆਂ ਖ਼ਿਲਾਫ਼ 26 ਜਨਵਰੀ ਦੀ ਕਿਸਾਨ ਗਣਤੰਤਰ ਪਰੇਡ ਨੂੰ ਤਾਰਪੀਡੋ ਕਰਨ ਸਬੰਧੀ ਜ਼ਾਬਤਾ ਕਾਰਵਾਈ ਕੀਤੀ ਗਈ ਹੈ।

ਦੱਸ ਦਈਏ ਇਨ੍ਹਾਂ ਆਗੂਆਂ ਦੀਆਂ ਤਸਵੀਰਾਂ ਇੱਕ ਸਿੱਖ ਵਿਦਵਾਨ ਨਾਲ ਸਾਹਮਣੇ ਆਈਆਂ ਹਨ ਜੋ ਲਾਲ ਕਿਲੇ ’ਤੇ ਵਾਪਰੇ ਘਟਨਾਕ੍ਰਮ ਜੁੜਿਆ ਮੰਨਿਆ ਜਾ ਰਿਹਾ ਹੈ। ਹਾਲਾਂਕਿ ਮੋਰਚੇ ਦੇ ਆਗੂ ਮੁਅੱਤਲੀ ਸਬੰਧੀ ਕੁੱਝ ਵੀ ਬੋਲਣ ਤੋਂ ਗੁਰੇਜ਼ ਕਰ ਰਹੇ ਹਨ।

ਆਜ਼ਾਦ ਕਿਸਾਨ ਕਮੇਟੀ ਦੋਆਬਾ ਦੇ ਆਗੂ ਹਰਪਾਲ ਸਿੰਘ ਸੰਘਾ ਨੇ ਦੱਸਿਆ ਕਿ ਇੱਕ ਟਵੀਟ ਦਾ ਮਾਮਲਾ ਆਉਣ ਕਰਕੇ ਇਹ ਕਾਰਵਾਈ ਕੀਤੀ ਗਈ ਹੈ ਤੇ ਉਹ ਕਿਸਾਨ ਆਗੂਆਂ ਦੇ ਫ਼ੈਸਲੇ ਸਬੰਧੀ ਜਨਤਕ ਤੌਰ ’ਤੇ ਕੋਈ ਟਿੱਪਣੀ ਨਹੀਂ ਕਰਨਗੇ ਤੇ ਦੂਜੇ ਆਗੂ ਸੁਰਜੀਤ ਸਿੰਘ ਫੂਲ ਨਾਲ ਕੋਈ ਗੱਲਬਾਤ ਨਹੀਂ ਹੋ ਸਕੀ।

Share this Article
Leave a comment