ਖੁੱਲੀ ਬਹਿਸ ‘ਚ ਕੌਣ ਜਿੱਤਿਆ ?

Rajneet Kaur
3 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ

ਪੰਜਾਬ ਦੇ ਮੁੱਖਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਤਲੁਜ ਯਮੁਨਾ ਲਿੰਕ ਨਹਿਰ ਅਤੇ ਹੋਰ ਵੱਡੇ ਮੁੱਦਿਆਂ ਨੂੰ ਲੈ ਕੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਖੁੱਲੀ ਬਹਿਸ ਕਰਵਾਈ ਗਈ। ਦੁਨੀਆਂ ਭਰ ਵਿੱਚ ਬੈਠੇ ਪੰਜਾਬੀ ਇਹ ਜਾਨਣਾ ਚਾਹੁਣਗੇ ਕੇ ਬਹਿਸ ਵਿੱਚ ਜਿੱਤਿਆਂ ਕੌਣ?

ਇਸ ਦਾ ਸਪਸ਼ਟ ਜਵਾਬ ਇਹ ਹੈ ਕਿ ਬਹਿਸ ਵਿੱਚ ਜਿੱਤਿਆ ਕੋਈ ਨਹੀਂ ਪਰ ਪੰਜਾਬ ਹਾਰ ਗਿਆ ! ਅਸਲ ਵਿੱਚ SYL ਦੇ ਮੁੱਦੇ ਤੇ ਪੰਜਾਬੀਆਂ ਲਈ ਸਾਂਝੀ ਰਾਏ ਬਨਾਉਣ ਲਈ ਇੱਕ ਬਹੁਤ ਵੱਡਾ ਮੌਕਾ ਪੰਜਾਬ ਦੀ ਰਾਜਸੀ ਲੀਡਰਸ਼ਿਪ ਨੇ ਆਪਣੇ ਹੱਥੋਂ ਗਵਾ ਲਿਆ । ਪਹਿਲਾਂ ਤਾਂ ਖੁੱਲੀ ਬਹਿਸ ਦੇ ਮੁੱਦੇ ਨੂੰ ਲੈ ਕੇ ਵੱਖ-ਵੱਖ ਰਾਜਸੀ ਧਿਰਾਂ ਅੰਦਰ ਇਹ ਘਮਸਾਨ ਪਿਆ ਰਿਹਾ ਕੇ ਬਹਿਸ ਲਈ ਕਿਹੜੀਆਂ ਸ਼ਰਤਾਂ ਤੈਅ ਹੋਣੀਆਂ ਚਾਹੀਦੀਆਂ ਹਨ । ਪੰਜਾਬ ਦੀਆਂ ਰਿਵਾਇਤੀ ਰਾਜਸੀ ਧਿਰਾਂ ਦੀ ਲੀਡਰਸ਼ਿਪ ਵੱਲੋਂ ਐਨ ਮੌਕੇ ਤੱਕ ਇਹ ਫੈਸਲਾ ਹੀ ਨਹੀਂ ਲਿਆ ਗਿਆ ਕਿ ਮੁੱਖ ਮੰਤਰੀ ਵੱਲੋਂ ਬਹਿਸ ਲਈ ਦਿੱਤੇ ਸੱਦੇ ਨੂੰ ਪ੍ਰਵਾਨ ਕਰਨਾ ਹੈ ਜਾਂ ਰੱਦ ਕਰਨਾ ਹੈ । ਅੱਜ ਹੁਣ ਜਦੋਂ PAU ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਖੁੱਲੀ ਬਹਿਸ ਸ਼ੁਰੂ ਹੋਈ ਤਾਂ ਉਸ ਮੌਕੇ ਕੇਵਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੀ ਸਜੇ ਹੋਏ ਸਨ। ਅਕਾਲੀ ਦੱਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ , ਭਾਜਪਾ ਦੇ ਪ੍ਰਧਾਨ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਕਾਂਗਰਸ ਦੇ ਪ੍ਰਦਾਨ ਰਾਜਾ ਵੜਿੰਗ ਦੇ ਨਾਮ ਵਾਲੀਆਂ ਕੁਰਸੀਆਂ ਖਾਲੀ ਪਈਆਂ ਸਟੇਜ ਉੱਪਰ ਭਾਂ-ਭਾਂ ਕਰ ਰਹੀਆਂ ਸਨ। ਸੁਭਾਵਿਕ ਹੈ ਕੇ ਮੁੱਖਮੰਤਰੀ ਭਗਵੰਤ ਸਿੰਘ ਮਾਨ ਇੱਕਲੇ ਹੀ ਸਟੇਜ ਉਪਰ ਗਰਜੇ। ਉਨ੍ਹਾਂ ਵੱਲੋਂ ਵਿਰੋਧੀ ਧਿਰ ਨੂੰ ਨਿਸ਼ਾਨੇ ਉੱਪਰ ਲੈਂਦਿਆਂ ਕਿਹਾ ਗਿਆ ਕਿ ਜੇਕਰ ਪਿਛਲੀਆਂ ਸਰਕਾਰਾਂ ਵੇਲੇ ਪੰਜਾਬ ਦੇ ਹੱਕ ਵਿੱਚ ਸਹੀ ਫੈਸਲੇ ਲਏ ਹੁੰਦੇ ਤਾਂ ਪੰਜਾਬ ਨੂੰ ਅੱਜ ਅਜਿਹੇ ਸੰਕਟ ਵਾਲੇ ਦਿਨ ਨਹੀਂ ਵੇਖਣੇ ਪੈਂਦੇ । ਮੁੱਖਮੰਤਰੀ ਨੇ ਲਿੰਕ ਨਹਿਰ ਲਈ ਸਾਬਕਾ ਮੁੱਖ ਮੰਤਰੀਆਂ ਗਿਆਨੀ ਜ਼ੈਲ ਸਿੰਘ , ਸਰਦਾਰ ਦਰਬਾਰਾ ਸਿੰਘ , ਕੈਪਟਨ ਅਮਰਿੰਦਰ ਸਿੰਘ , ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਿਮੇਵਾਰ ਠਹਿਰਾਇਆ । ਮੁੱਖਮੰਤਰੀ ਮਾਨ ਦਾ ਕਹਿਣਾ ਸੀ ਕਿ ਉਹ ਤੱਥਾਂ ਦੇ ਅਧਾਰ ਉੱਤੇ ਗੱਲ ਕਰ ਰਹੇ ਹਨ।

ਅਸਲ ਵਿੱਚ ਮੁੱਖਮੰਤਰੀ ਮਾਨ ਨੇ ਅਧੂਰਾ ਸੱਚ ਪੇਸ਼ ਕੀਤਾ। ਮੁੱਖਮੰਤਰੀ ਨੇ ਇਹ ਨਹੀਂ ਦੱਸਿਆ ਕੇ ਅਕਾਲੀ ਦੱਲ ਨੇ ਲਿੰਕ ਨਹਿਰ ਦੇ ਵਿਰੋਧ ਵਿੱਚ ਕਪੂਰੀ ਮੋਰਚਾ ਵੀ ਲਾਯਾ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਪਾਣੀਆਂ ਵਾਲੇ ਪਿਛਲੇ ਸਮਝੌਤੇ ਰੱਦ ਕਿਤੇ ਸਨ ।

- Advertisement -

ਅਜਿਹੀ ਸਤਿਥੀ ਵਿੱਚ ਪਾਟੋਧਾੜ ਹੋਈ ਪੰਜਾਬ ਦੀ ਰਾਜਸੀ ਲੀਡਰਸ਼ਿਪ ਪੰਜਾਬ ਦੇ ਹਿੱਤਾਂ ਦੀ ਰਾਖੀ ਕਿਵੇਂ ਕਰੇਗੀ ? ਇਹ ਸਵਾਲ ਸਮੁੱਚੇ ਪੰਜਾਬੀਆਂ ਦਾ ਹੈ। ਕੀ ਪੰਜਾਬ ਦੇ ਨੇਤਾ ਇਸਦਾ ਜਵਾਬ ਦੇਣਗੇ ?

Share this Article
Leave a comment