ਸਿੱਧੂ ਦਾ ਟਵਿੱਟਰ ਰਾਹੀਂ ਇੱਕ ਹੋਰ ਵਾਰ, ਕਿਹਾ ਗੁਰੂ ਸਾਹਿਬ ਦੀ ਕਚਿਹਰੀ ‘ਚ ਤੁਹਾਨੂੰ ਕੌਣ ਬਚਾਏਗਾ ?

TeamGlobalPunjab
2 Min Read

ਚੰਡੀਗੜ੍ਹ: ਸਾਬਕਾ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਅਕਸਰ ਹੀ ਸੋਸ਼ਲ ਮੀਡੀਆ ‘ਤੇ ਕੀਤੀਆਂ ਟਿੱਪਣੀਆਂ ਕਾਰਨ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਨਵਜੋਤ ਸਿੱਧੂ ਹਰ ਰੋਜ਼ ਟਵਿੱਟਰ ‘ਤੇ ਕੁੱਝ ਅਜਿਹਾ ਟਵੀਟ ਕਰਦੇ ਹਨ ਕਿ ਲੋਕ ਉਨ੍ਹਾਂ ਗੱਲਾਂ ‘ਤੇ ਵਿਚਾਰ ਕਰਨ ਲਈ ਮਜਬੂਰ ਹੋ ਜਾਂਦੇ ਹਨ। ਨਵਜੋਤ ਸਿੰਘ ਸਿੱਧੂ ਲਗਾਤਾਰ ਹਰ ਰੋਜ਼ ਸੋਸ਼ਲ ਮੀਡੀਆ ਜ਼ਰੀਏ ਕੈਪਟਨ ਸਰਕਾਰ ਨੂੰ ਨਿਸ਼ਾਨੇ ‘ਤੇ ਲੈ ਰਹੇ ਹਨ।

ਸਿੱਧੂ ਨੇ ਅੱਜ ਟਵਿੱਟਰ ਰਾਹੀਂ ਕਾਂਗਰਸ ‘ਤੇ ਇਕ ਹੋਰ ਵੱਡਾ ਵਾਰ ਕੀਤਾ ਹੈ। ਵੀਰਵਾਰ ਨੂੰ ਨਵਜੋਤ ਸਿੱਧੂ ਨੇ ਬੇਅਦਬੀ ਮੁੱਦੇ ‘ਤੇ ਕਾਂਗਰਸ ਸਰਕਾਰ ਨੂੰ ਕਿਹਾ ਕਿ ਉਹ ਬੇਅਦਬੀ ਮਾਮਲਿਆਂ ਸਬੰਧੀ ਲੋਕਾਂ ਨੂੰ ਭਟਕਾਉਣਾ ਬੰਦ ਕਰੇ ਅਤੇ ਸਿੱਧਾ ਮੁੱਦੇ ‘ਤੇ ਆਵੇ।

ਨਵਜੋਤ ਸਿੱਧੂ ਨੇ ਲਿਖਿਆ ਕਿ, ‘ਕੱਲ, ਅੱਜ ਤੇ ਕੱਲ – ਮੇਰੀ ਆਤਮਾ ਗੁਰੂ ਸਾਹਿਬ ਦੇ ਇਨਸਾਫ ਦੀ ਮੰਗ ਕਰਦੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਕਰਦੀ ਰਹੇਗੀ। ਗੁਰੂ ਦੀ ਬੇਅਦਬੀ ਦੇ ਇਨਸਾਫ ਦੀ ਮੰਗ ਪਾਰਟੀਆਂ ਤੋਂ ਉਪਰ ਹੈ … ਪਾਰਟੀ ਮੈਂਬਰਾਨ ਦੇ ਮੋਢੇ ਉੱਤੇ ਰੱਖ ਕੇ ਬੰਦੂਕ ਚਲਾਉਣੀ ਬੰਦ ਕਰੋ। ਤੁਸੀਂ ਆਪ ਸਿੱਧੇ ਤੌਰ ਤੇ ਇਸਦੇ ਜ਼ਿੰਮੇਵਾਰ ਅਤੇ ਜਵਾਬਦੇਹ ਹੋ – ਗੁਰੂ ਸਾਹਿਬ ਦੀ ਸੱਚੀ ਕਚਿਹਰੀ ਵਿੱਚ ਤੁਹਾਨੂੰ ਕੌਣ ਬਚਾਏਗਾ ??’

Share This Article
Leave a Comment