ਕਿਸ ਨੂੰ ਮਿਲੇਗਾ ਕੋਹੀਨੂਰ ਦਾ ਹੀਰਾ ਤੇ ਪ੍ਰਿੰਸ ਚਾਰਲਸ ਕਦੋਂ ਬਣਨਗੇ ਕਿੰਗ ?

Prabhjot Kaur
3 Min Read

ਨਿਊਜ਼ ਡੈਸਕ: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ। ਹੁਣ ਪ੍ਰਿੰਸ ਚਾਰਲਸ ਉਨ੍ਹਾਂ ਦੀ ਥਾਂ ‘ਤੇ ਰਾਜੇ ਵਜੋਂ ਗੱਦੀ ‘ਤੇ ਬੈਠਣਗੇ। ਬ੍ਰਿਟਿਸ਼ ਰਾਜਸ਼ਾਹੀ ਦੇ ਨਿਯਮਾਂ ਮੁਤਾਬਕ ਰਾਜਾ ਜਾਂ ਰਾਣੀ ਦੀ ਮੌਤ ਤੋਂ ਤੁਰੰਤ ਬਾਅਦ ਨਵਾਂ ਬਾਦਸ਼ਾਹ ਗੱਦੀ ਦਾ ਹੱਕਦਾਰ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਮਹਾਰਾਣੀ ਐਲਿਜ਼ਾਬੈਥ II ਦਾ ਸਭ ਤੋਂ ਵੱਡਾ ਪੁੱਤਰ ਪ੍ਰਿੰਸ ਚਾਰਲਸ ਆਪਣੀ ਮੌਤ ਤੋਂ ਥੋੜ੍ਹੀ ਦੇਰ ਬਾਅਦ ਰਾਜਾ ਬਣ ਗਿਆ। ਹਾਲਾਂਕਿ, ਚਾਰਲਸ ਦੀ ਰਸਮੀ ਤਾਜਪੋਸ਼ੀ ਨੂੰ ਮਹੀਨੇ ਜਾਂ ਇਸ ਤੋਂ ਵੀ ਵੱਧ ਸਮਾਂ ਲੱਗ ਸਕਦਾ ਹੈ।

ਐਲਿਜ਼ਾਬੈਥ ਆਪਣੇ ਪਿਤਾ ਕਿੰਗ ਜਾਰਜ VI ਦੀ ਮੌਤ ਤੋਂ ਬਾਅਦ 6 ਫਰਵਰੀ, 1952 ਨੂੰ ਮਹਾਰਾਣੀ ਬਣੀ, ਪਰ ਉਨ੍ਹਾਂ ਦੀ ਤਾਜਪੋਸ਼ੀ 16 ਮਹੀਨੇ ਬਾਅਦ 2 ਜੂਨ 1953 ਨੂੰ ਹੋਈ।

ਕਿਸ ਨੂੰ ਮਿਲੇਗਾ ਕੋਹੀਨੂਰ ਦਾ ਹੀਰਾ?

ਉੱਥੇ ਹੀ ਜੇਕਰ ਗੱਲ ਕੋਹੀਨੂਰ ਦੇ ਹੀਰੇ ਦੀ ਕੀਤੀ ਜਾਵੇ ਤਾਂ ਇਹ ਪ੍ਰਿੰਸ ਚਾਰਲਸ ਨੂੰ ਨਹੀਂ ਮਿਲੇਗਾ। ਮਹਾਰਾਣੀ ਦਾ ਤਾਜ ਚਾਰਲਸ ਦੀ ਪਤਨੀ ਕੈਮਿਲਾ ਨੂੰ ਦਿੱਤਾ ਜਾਵੇਗਾ। ਇਸ ਗੱਲ ਦਾ ਐਲਾਨ ਖੁਦ ਐਲਿਜ਼ਾਬੈਥ ਨੇ ਕੁਝ ਸਮੇਂ ਪਹਿਲਾਂ ਕੀਤਾ ਸੀ। 105.6 ਕੈਰੇਟ ਦੇ ਹੀਰੇ ਦਾ ਭਾਰਤ ਦੇ ਇਤਿਹਾਸ ਨਾਲ ਵੀ ਖਾਸ ਸਬੰਧ ਹੈ। ਇਹ 14ਵੀਂ ਸਦੀ ਵਿੱਚ ਭਾਰਤ ਵਿੱਚ ਪਾਇਆ ਗਿਆ ਸੀ, ਪਰ ਸਦੀਆਂ ਤੋਂ ਵੱਖ-ਵੱਖ ਹੱਥਾਂ ਵਿੱਚ ਪਹੁੰਚਿਆ ਤੇ 1849 ਵਿੱਚ ਬ੍ਰਿਟਿਸ਼ ਕਾਲ ਦੌਰਾਨ ਇਹ ਹੀਰਾ ਮਹਾਰਾਣੀ ਵਿਕਟੋਰੀਆ ਨੂੰ ਦਿੱਤਾ ਗਿਆ ਸੀ। ਉਦੋਂ ਤੋਂ ਇਹ ਹੀਰਾ ਬ੍ਰਿਟਿਸ਼ ਰਾਜ ਪਰਿਵਾਰ ਕੋਲ ਹੈ।

- Advertisement -

ਦੱਸਣਯੋਗ ਹੈ ਕਿ ਵੀਰਵਾਰ ਨੂੰ ਮਹਾਰਾਣੀ ਐਲਿਜ਼ਾਬੈਥ II ਦੀ ਸਿਹਤ ਖਰਾਬ ਹੋਣ ਤੋਂ ਬਾਅਦ ਉਨ੍ਹਾਂ ਦਾ ਸਾਰਾ ਪਰਿਵਾਰ ਸਟਾਕਿਸ਼ ਅਸਟੇਟ ਵਿਚ ਪਹੁੰਚ ਗਿਆ ਸੀ। ਡਾਕਟਰਾਂ ਨੇ ਉਨ੍ਹਾਂ ਨੂੰ ਆਪਣੀ ਨਿਗਰਾਨੀ ਵਿੱਚ ਰੱਖਿਆ ਹੋਇਆ ਸੀ।

- Advertisement -

ਬਕਿੰਘਮ ਪੈਲੇਸ ਨੇ ਮਹਾਰਾਣੀ ਦੇ ਦੇਹਾਂਤ ਦਾ ਐਲਾਨ ਕਰਦਿਆਂ ਕਿਹਾ ਸੀ ਕਿ, ‘ਬਾਲਮੋਰਲ ਵਿੱਚ ਮਾਹਾਰਾਣੀ ਦਾ ਸ਼ਾਂਤੀ ਪੂਰਬਕ ਦੇਹਾਂਤ ਹੋ ਗਿਆ।’ ਬਕਿੰਘਮ ਪੈਲੇਸ ਦੇ ਬਾਹਰ ਮਹਾਰਾਣੀ ਦੀ ਸਿਹਤ ਖਰਾਬ ਹੋਣ ਬਾਰੇ ਖ਼ਬਰਾਂ ਸੁਣ ਕੇ ਇਕੱਠੇ ਹੋਏ ਲੋਕ ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣਦਿਆਂ ਭਾਵੁਕ ਹੋ ਗਏ।

ਰਾਜ ਮਹਿਲ ‘ਤੇ ਲੱਗੇ ਕੌਮੀ ਝੰਡੇ ਨੂੰ ਸਥਾਨਕ ਸਮੇਂ ਮੁਤਾਬਕ ਸ਼ਾਮ ਸਾਢੇ ਛੇ ਵਜੇ ਕੌਮੀ ਝੰਡੇ ਨੂੰ ਅੱਧਾ ਝੁਕਾਅ ਦਿੱਤਾ ਗਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment