ਮਹਾਰਾਸ਼ਟਰ ‘ਚ ਬੀਜੇਪੀ ਵੱਡੀ ਪਾਰਟੀ ਉੱਭਰ ਕੇ ਸਾਹਮਣੇ ਆਈ ਹੈ। ਮਹਾਰਾਸ਼ਟਰ ਦੀ ਸੱਤਾ ‘ਚ ਮੁੜ ਤੋਂ ਭਜਪਾ ਕਾਬਜ ਹੋ ਰਹੀ ਹੈ। ਮਹਾਯੁਤੀ ਗਠਜੋੜ ਨੂੰ ਭਾਰੀ ਬਹੁਮਤ ਮਿਲਿਆ। ਬਹੁਮਤ ਵੀ ਐਨਾ ਸੀ ਕਿ ਕਿਸੇ ਵੀ ਐਗਜਿਟ ਪੋਲ ਨੇ ਨਹੀਂ ਦਿਖਾਇਆ ਸੀ ਕਿ ਭਾਜਪਾ ਐਨੀਆਂ ਸੀਟਾਂ ਜਿੱਤ ਜਾਵੇਗੀ।
ਮਹਾਰਾਸ਼ਟਰ ਵਿੱਚ ਜ਼ਿਆਦਾਤਰ ਐਗਜ਼ਿਟ ਪੋਲ ਐਨਡੀਏ ਸਰਕਾਰ ਬਣਨ ਬਾਰੇ ਦਿਖਾ ਰਹੇ ਸਨ, ਪਰ ਇੰਨੀ ਵੱਡੀ ਜਿੱਤ ਦੇ ਹੱਕ ਵਿੱਚ ਨਹੀਂ ਸਨ। ਦੂਜੇ ਪਾਸੇ ਭਾਜਪਾ ਲੀਡਰ ਦੇਵੇਂਦਰ ਫੜਨਵੀਸ ਨੇ ਵੀ ਕਿਹਾ ਕਿ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਇੰਨੀ ਵੱਡੀ ਜਿੱਤ ਦੀ ਉਮੀਦ ਨਹੀਂ ਸੀ। ਭਜਪਾ ਗਠਜੋੜ ਨੇ 288 ਸੀਟਾਂ ‘ਚੋਂ 220 ਤੋਂ ਵੱਧ ਜਿੱਤ ਲਈਆਂ। ਮਹਾਰਾਸ਼ਟਰ ਵਿੱਚ ਮਹਾਯੁਤੀ ਗਠਜੋੜ ਦੀ ਇਸ ਜਿੱਤ ਦਾ ਕਾਰਨ ਚੋਣਾਂ ਤੋਂ ਪਹਿਲਾਂ ਐਲਾਨੀ ਗਈ ਏਕਨਾਥ ਸ਼ਿੰਦੇ ਸਰਕਾਰ ਦੀ ਇੱਕ ਚਾਲ ਦੱਸੀ ਜਾ ਰਹੀ ਹੈ।
ਦਰਅਸਲ ਮਹਾਰਾਸ਼ਟਰ ਦੀ ਸ਼ਿੰਦੇ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਲਾਡਲੀ ਬੇਹਨ ਯੋਜਨਾ ਦਾ ਐਲਾਨ ਕੀਤਾ ਸੀ। ਇਹ ਗੇਮ ਚੇਂਜਰ ਸਾਬਤ ਹੋਇਆ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਵਿੱਚ ਵੀ 2023 ਦੀਆਂ ਚੋਣਾਂ ਤੋਂ ਪਹਿਲਾਂ ਸ਼ਿਵਰਾਜ ਸਰਕਾਰ ਨੇ ਲਾਡਲੀ ਬੇਹਾਨ ਯੋਜਨਾ ਦਾ ਐਲਾਨ ਕੀਤਾ ਸੀ। ਇਸ ਸਕੀਮ ਦਾ ਲਾਭ ਭਾਜਪਾ ਨੂੰ ਚੋਣਾਂ ਵਿੱਚ ਮਿਲਿਆ ਅਤੇ ਭਾਜਪਾ ਨੇ ਰਿਕਾਰਡ ਤੋੜ ਕੇ ਜਿੱਤ ਹਾਸਲ ਕੀਤੀ। ਇਸ ਸਕੀਮ ਤਹਿਤ ਮਹਿਲਾਵਾਂ ਨੂੰ 1500 ਰੁਪਏ ਪ੍ਰਤੀ ਮਹਿਨਾ ਆਰਥਿਕ ਮਦਦ ਦਿੱਤੀ ਜਾਂਦੀ ਹੈ।
ਮਹਾਰਾਸ਼ਟਰ ਦਾ ਅਗਲਾ ਸੀਐਮ ਕੌਣ ?
ਕਿਹਾ ਜਾ ਰਿਹਾ ਹੈ ਕਿ ਇਸ ਵਾਰ ਭਾਜਪਾ ਆਪਣਾ ਸੀ.ਐਮ ਬਣਾ ਸਕਦੀ ਹੈ। ਪਰ ਭਾਜਪਾ ਤੋਂ ਮੁੱਖ ਮੰਤਰੀ ਕੌਣ ਬਣੇਗਾ? ਦੇਵੇਂਦਰ ਫੜਨਵੀਸ ਭਾਜਪਾ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ, ਪਰ ਸ਼ਿੰਦੇ ਸਰਕਾਰ ਵਿੱਚ ਉਹ ਉਪ ਮੁੱਖ ਮੰਤਰੀ ਹਨ। ਫੜਨਵੀਸ ਨੂੰ ਅਮਿਤ ਸ਼ਾਹ ਅਤੇ ਪੀਐਮ ਮੋਦੀ ਦਾ ਵਫ਼ਾਦਾਰ ਮੰਨਿਆ ਜਾਂਦਾ ਹੈ, ਪਰ ਹਾਲ ਹੀ ਦੇ ਸਾਲਾਂ ਵਿੱਚ ਭਾਜਪਾ ਨੇ ਉਨ੍ਹਾਂ ਨੂੰ ਕਈ ਰਾਜਾਂ ਵਿੱਚ ਮੁੱਖ ਮੰਤਰੀ ਬਣਾਉਣ ਦੇ ਆਪਣੇ ਫੈਸਲੇ ਨਾਲ ਹੈਰਾਨ ਕਰ ਦਿੱਤਾ ਹੈ।