ਕ੍ਰਿਪਟੋਕਰੰਸੀ ਦੇ CEO ਦੀ ਮੌਤ ਕਾਰਨ ਲੋਕਾਂ ਦੇ ਫਸੇ ਕਰੋੜਾਂ ਰੁਪਏ, ਪਤਨੀ ਤੱਕ ਨੂੰ ਨਹੀਂ ਪਤਾ ਪਾਸਵਰਡ

Prabhjot Kaur
2 Min Read

ਇਹ ਕਹਾਣੀ ਕਿਸੇ ਫ਼ਿਲਮੀ ਸਕ੍ਰਿਪਟ ਦੀ ਤਰ੍ਹਾਂ ਹੈ ਜਿਸ ‘ਚ ਸੈਂਕੜੇ ਕਰੋੜ ਰੁਪਏ ਹਨ ਚਾਬੀ ਦੀ ਤਰ੍ਹਾਂ ਪਾਸਵਰਡ ਹੈ ਜੋ ਕਿ ਸਿਰਫ ਇੱਕ ਹੀ ਵਿੱਕੀ ਕੋਲ ਹੈ। ਕੈਨੇਡਾ ਦੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਐਕਸਚੇਜ਼ ਦੇ ਸੀਈਓ ਭਾਰਤ ਦੇ ਦੌਰੇ ‘ਤੇ ਆਏ ਸਨ ਜਿਥੇ ਉਨ੍ਹਾਂ ਦੀ ਬਿਮਾਰੀ ਕਾਰਨ ਮੌਤ ਹੋ ਗਈ। ਜਿਸ ਤੋਂ ਬਾਅਦ ਕ੍ਰਿਪਟੋਕਰੰਸੀ ਐਕਸਚੇਜ਼ ਨੂੰ ਆਪਣੀ ਡਿਜੀਟਲ ਕਰੰਸੀ ਦੇ ਮਿਲੀਅਨ ਡਾਲਜ਼ ਦਾ ਹਿਸਾਬ ਨਹੀਂ ਮਿਲ ਰਿਹਾ ਹੈ। ਕੁਆਡਰਿਗਾ ਨੇ ਜਮਾਂ ਕਰਤਾਵਾਂ ਦੀ ਰਕਮ ਦੀ ਸੁਰੱਖਿਆ ਦਾ ਹਵਾਲੇ ਦਿੰਦਿਆ ਕਰੀਬ 180 ਮਿਲੀਅਨ ਕੈਨੇਡੀਅਨ ਕ੍ਰਿਪਟੋ ਕੁਆਇਨਜ਼ ਗੁੰਮਣ ਦੀ ਗੱਲ ਕਹੀ ਹੈ। ਏਜੰਸੀ ਨੂੰ ਆਪਣੇ ਬਾਨੀ ਜੈਰਲਡ ਕੌਟਨ ਦੀ ਦਸੰਬਰ ਵਿਚ ਹੋਈ ਮੌਤ ਤੋਂ ਬਾਅਦ ਕ੍ਰਿਪਟੋਕਰੰਸੀ ਦੇ ਰਿਜਰਵ ਦਾ ਪਤਾ ਨਹੀਂ ਲੱਗ ਰਿਹਾ ।

30 ਸਾਲਾ ਕੌਟਨ ਇਕੱਲਾ ਅਜਿਹਾ ਵਿਅਕਤੀ ਸੀ, ਜੋ ਫੰਡ ਤੇ ਸਿੱਕਿਆ ਦਾ ਹਿਸਾਬ ਰੱਖਦਾ ਸੀ। ਹੁਣ ਕੌਟਨ ਦੀ ਪਤਨੀ ਜੈਨੀਫਰ ਰੌਬਰਟਸਨ ਨੇ 31 ਜਨਵਰੀ ਨੂੰ ਸੁਪਰੀਮ ਕੋਰਟ ਵਿਚ ਇੱਕ ਹਲਫ਼ਨਾਮਾ ਦਾਇਰ ਕਰਕੇ ਦੱਸਿਆ ਹੈ ਕਿ ਕੌਟਨ ਦੀ ਮੌਤ ਤੋਂ ਬਾਅਦ ਉਸਦਾ ਲੈਪਟੌਪ ਕੰਪਨੀ ਲੈ ਗਈ ਤੇ ਬਿਜਨਸ ਇਨਕਰੱਪਟ ਹੋ ਗਿਆ ਅਤੇ ਉਸ ਕੋਲ ਇਸ ਨੂੰ ਰਿਕਵਰ ਕਰਨ ਲਈ ਪਾਸਵਰਡ ਨਹੀਂ ਹੈ।

ਕੀ ਹੈ ਕ੍ਰਿਪਟੋ ਕਰੰਸੀ
ਕ੍ਰਿਪਟੋਕਰੰਸੀ ਇੱਕ ਵਰਚੁਅਲ ਮੁਦਰਾ ਹੈ ਜਿਸ ‘ਤੇ ਕੋਈ ਸਰਕਾਰੀ ਕੰਟਰੋਲ ਨਹੀਂ ਹੈ। ਇਸ ਮੁਦਰਾ ਨੂੰ ਕਿਸੇ ਬੈਂਕ ਨੇ ਜਾਰੀ ਨਹੀਂ ਕੀਤਾ। ਇਹ ਕਿਸੇ ਦੇਸ਼ ਦੀ ਮੁਦਰਾ ਨਹੀਂ ਹੈ ਇਸ ਲਈ ਇਸ ‘ਤੇ ਕੋਈ ਟੈਕਸ ਨਹੀਂ ਲਗਾਉਂਦਾ। ਕ੍ਰਿਪਟੋਕਰੰਸੀ ਪੂਰੀ ਤਰ੍ਹਾਂ ਗੁਪਤ ਕਰੰਸੀ ਹੈ ਅਤੇ ਇਸਨੂੰ ਸਰਕਾਰ ਤੋਂ ਲੁਕਾ ਕੇ ਰੱਖਿਆ ਜਾਂਦਾ ਹੈ। ਇਸ ਨੂੰ ਦੁਨੀਆਂ ਵਿੱਚ ਕਿਤੇ ਵੀ ਸਿੱਧਾ ਖ਼ਰੀਦਿਆ ਜਾਂ ਵੇਚਿਆ ਨਹੀਂ ਜਾ ਸਕਦਾ। ਸ਼ੁਰੂਆਤ ਵਿੱਚ ਕੰਪਿਊਟਰ ‘ਤੇ ਬਹੁਤ ਔਖੇ ਕੰਮਾਂ ਦੇ ਬਦਲੇ ਇਹ ਕ੍ਰਿਪਟੋ ਕਰੰਸੀ ਕਮਾਈ ਜਾਂਦੀ ਸੀ।

Share this Article
Leave a comment