ਕੌਣ ਬਣੇਗਾ ਸ਼ਿਮਲਾ ਦਾ ਮੇਅਰ ਤੇ ਡਿਪਟੀ ਮੇਅਰ ?

Prabhjot Kaur
2 Min Read

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਨਗਰ ਨਿਗਮ ਦੇ ਚੋਣ ਨਤੀਜੇ ਆ ਗਏ ਹਨ। ਇੱਥੇ ਕਾਂਗਰਸ ਦੀ ਜਿੱਤ ਹੋਈ ਹੈ। ਕਾਂਗਰਸ ਨੇ 34 ‘ਚੋਂ 24 ਸੀਟਾਂ ‘ਤੇ ਕਬਜ਼ਾ ਕੀਤਾ ਹੈ। ਭਾਜਪਾ ਦੀ ਝੋਲੀ ‘ਚ 9 ਸੀਟਾਂ ਹੀ ਪੈ ਸਕੀਆਂ, ਜਦਕਿ ਇੱਕ ਸੀਟ ਮਾਕਪਾ ਦੇ ਖਾਤੇ ਵਿੱਚ ਗਈ ਹੈ। ਹੁਣ ਕਾਂਗਰਸ ਪਾਰਟੀ ਵਿੱਚ ਮੇਅਰ ਦੇ ਅਹੁਦੇ ਲਈ ਮੰਥਨ ਜਾਰੀ ਹੈ। ਸ਼ਿਮਲਾ ਤੋਂ ਦਿੱਲੀ ਤੱਕ ਮੇਅਰ ਦੇ ਅਹੁਦੇ ਲਈ ਮੰਥਨ ਕੀਤਾ ਜਾ ਰਿਹਾ ਹੈ।

ਸੀਐਮ ਸੁਖਵਿੰਦਰ ਸਿੰਘ ਸੁੱਖੂ ਅੱਜ ਦਿੱਲੀ ਵਿੱਚ ਮੌਜੂਦ ਹਨ ਅਤੇ ਉਹ ਇਸ ਸਬੰਧੀ ਕਾਂਗਰਸ ਹਾਈਕਮਾਂਡ ਨਾਲ ਮੁਲਾਕਾਤ ਕਰਨਗੇ। ਮੌਜੂਦਾ ਸਮੇਂ ਵਿੱਚ ਸੀਐਮ ਸੁੱਖੂ ਦੇ ਬਚਪਨ ਦੇ ਦੋਸਤ ਸੁਰਿੰਦਰ ਚਾਹੋਲ ਮੇਅਰ ਅਹੁਦੇ ਦੇ ਵੱਡੇ ਦਾਅਵੇਦਾਰ ਹਨ। ਇਸ ਦੇ ਨਾਲ ਹੀ ਕੌਂਸਲਰ ਨੀਟੂ ਡਿਪਟੀ ਮੇਅਰ ਦੀ ਦੌੜ ਵਿੱਚ ਹਨ। ਹਾਲਾਂਕਿ ਮਹਿਲਾ ਨੂੰ ਡਿਪਟੀ ਮੇਅਰ ਬਣਾਉਣ ਦੀਆਂ ਵੀ ਚਰਚਾਵਾਂ ਹਨ ਅਤੇ ਅਜਿਹੇ ‘ਚ ਨੀਟੂ ਦਾ ਪੱਤਾ ਵੀ ਕੱਟਿਆ ਜਾ ਸਕਦਾ ਹੈ।

ਮੰਗਲਵਾਰ ਨੂੰ ਸੀਐਮ ਦੇ ਮੀਡੀਆ ਸਲਾਹਕਾਰ ਨਰੇਸ਼ ਚੌਹਾਨ ਨੇ ਸ਼ਿਮਲਾ ਨਗਰ ਨਿਗਮ ਚੋਣਾਂ ਵਿੱਚ ਜਿੱਤ ਲਈ ਲੋਕਾਂ ਦਾ ਧੰਨਵਾਦ ਕੀਤਾ। ਨਰੇਸ਼ ਚੌਹਾਨ ਨੇ ਦੱਸਿਆ ਕਿ ਸੀਐਮ ਦੇ 10 ਮਈ ਨੂੰ ਸ਼ਿਮਲਾ ਪਰਤਣ ਦੀ ਉਮੀਦ ਹੈ ਅਤੇ ਫਿਰ ਸੀਐਮ ਦੀ ਵਾਪਸੀ ਤੋਂ ਬਾਅਦ ਮੇਅਰ-ਡਿਪਟੀ ਮੇਅਰ ਦੇ ਅਹੁਦੇ ‘ਤੇ ਫੈਸਲਾ ਲਿਆ ਜਾਵੇਗਾ। ਪਾਰਟੀ ਲੀਡਰਸ਼ਿਪ ਅਤੇ ਮੁੱਖ ਮੰਤਰੀ ਮਿਲ ਕੇ ਫੈਸਲਾ ਲੈਣਗੇ। ਇਸ ਦੇ ਨਾਲ ਹੀ ਚੁਣੇ ਗਏ ਕੌਂਸਲਰਾਂ ਦੀ ਰਾਏ ਵੀ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਵੀ ਬਣਦਾ ਥਾਂ ਮਿਲਣੀ ਚਾਹੀਦੀ ਹੈ। ਪ੍ਰਕਿਰਿਆ ਨੂੰ ਪੂਰਾ ਕਰਨ ਲਈ 4 ਤੋਂ 5 ਦਿਨ ਲੱਗਣਗੇ। ਨਰੇਸ਼ ਚਹੌਨ ਨੇ ਕਿਹਾ ਕਿ ਭਾਜਪਾ ਨੇ ਇਨ੍ਹਾਂ ਚੋਣਾਂ ਵਿੱਚ ਪੈਸੇ ਦੀ ਤਾਕਤ ਦੀ ਵਰਤੋਂ ਕੀਤੀ ਹੈ। ਹੁਣ ਬਗੈਰ ਕਿਸੇ ਭੇਦਭਾਵ ਦੇ ਵਿਕਾਸ ਕਾਰਜ ਹੋਣਗੇ, ਸ਼ਿਮਲਾ ‘ਚ ਵਿਕਾਸ ਦੀ ਰਫਤਾਰ ਤੇਜ਼ ਹੋਵੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment