WHO ਵਲੋਂ ਰਾਹਤ ਦੀ ਖਬਰ, ਦੁਨੀਆਂ ਭਰ ‘ਚ ਵਾਇਰਸ ਦੇ ਨਵੇਂ ਮਾਮਲਿਆਂ ‘ਚ ਆਈ ਕਮੀ

TeamGlobalPunjab
2 Min Read

ਨਿਊਜ਼ ਡੈਸਕ: ਕੋਰੋਨਾ ਵਾਇਰਸ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਵਲੋਂ ਇੱਕ ਰਾਹਤ ਭਰੀ ਖਬਰ ਆਈ ਹੈ। WHO ਨੇ ਆਪਣੀ ਇਕ ਰਿਪੋਰਟ ‘ਚ ਕਿਹਾ ਹੈ ਕਿ ਬੀਤੇ ਹਫ਼ਤੇ ਦੁਨੀਆ ਭਰ ‘ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਦੋ ਮਹੀਨੇ ਤੋਂ ਬਾਅਦ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। WHO ਮੁਤਾਬਕ ਪਿਛਲੇ ਹਫ਼ਤੇ ਦੁਨੀਆ ਭਰ ‘ਚ ਕੋਰੋਨਾ ਵਾਇਰਸ ਦੇ ਲਗਭਗ 40 ਲੱਖ ਮਾਮਲੇ ਦਰਜ ਕੀਤੇ ਗਏ।

WHO ਨੇ ਮੰਗਲਵਾਰ ਨੂੰ ਜਾਰੀ ਕੀਤੇ ਆਪਣੇ ਹਫ਼ਤਾਵਾਰੀ ਅੰਕੜਿਆਂ ‘ਚ ਦੱਸਿਆ ਕਿ ਬੀਤੇ ਹਫਤੇ ਦੇ ਮੁਕਾਬਲੇ ਦੁਨੀਆ ਦੇ ਸਾਰੇ ਖੇਤਰਾਂ ‘ਚ ਮਾਮਲਿਆਂ ‘ਚ ਕਮੀ ਦੇਖੀ ਗਈ। ਉੱਥੇ ਹੀ ਦੁਨੀਆਂ ਭਰ ਵਿੱਚ ਮੌਤਾਂ ਦੇ ਅੰਕੜੇ ‘ਚ ਵੀ ਕਮੀ ਆਈ ਹੈ ਅਤੇ ਇਹ ਲਗਭਗ 62,000 ਦਰਜ ਕੀਤੀ ਗਈ। ਸਭ ਤੋਂ ਜ਼ਿਆਦਾ ਕਮੀ ਦੱਖਣ-ਪੂਰਬੀ ਏਸ਼ੀਆ ‘ਚ ਆਈ ਹੈ, ਜਦਕਿ ਮੌਤਾਂ ਵਿੱਚ ਅਫ਼ਰੀਕਾ ਵਿੱਚ 7 ਫ਼ੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ।

ਇਹਨਾਂ ਦੇਸ਼ਾਂ ‘ਚ ਮਿਲੇ ਸਭ ਤੋਂ ਵੱਧ ਮਾਮਲੇ

ਸਭ ਤੋਂ ਜ਼ਿਆਦਾ ਨਵੇਂ ਮਾਮਲੇ ਅਮਰੀਕਾ, ਬ੍ਰਿਟੇਨ, ਭਾਰਤ, ਇਰਾਨ ਅਤੇ ਤੁਰਕੀ ਵਿੱਚ ਸਾਹਮਣੇ ਆਏ ਤੇ ਇਸਦੇ ਨਾਲ ਹੀ ਵਾਇਰਸ ਦਾ ਖ਼ਤਰਨਾਕ ਰੂਪ ਡੈਲਟਾ ਹੁਣ 180 ਦੇਸ਼ਾਂ ਵਿੱਚ ਪਹੁੰਚ ਗਿਆ ਹੈ। WHO ਨੇ ਕਿਹਾ ਕਿ ਬਜ਼ੁਰਗਾਂ ਦੇ ਮੁਕਾਬਲੇ ਕੋਰੋਨਾ ਨਾਲ ਬੱਚੇ ਅਤੇ ਨੌਜਵਾਨ ਘੱਟ ਪ੍ਰਭਾਵਿਤ ਹਨ। ਉਨ੍ਹਾਂ ਨੇ ਕਿਹਾ ਕਿ 24 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੀ ਵਾਇਰਸ ਕਾਰਨ ਮੌਤ ਦਾ ਫ਼ੀਸਦ ਲਗਪਗ 0.5 ਫ਼ੀਸਦੀ ਹੈ।

- Advertisement -

TAGGED:
Share this Article
Leave a comment