ਪਾਰਲੀਮੈਂਟ ਜਾਂ ਅਦਾਲਤ ਵਿੱਚ ਧਾਰਮਿਕ ਸਹੁੰ ਨਾ ਖਾਣ ਵਾਲੇ ਕੌਣ ਸਨ ?

TeamGlobalPunjab
3 Min Read

-ਅਵਤਾਰ ਸਿੰਘ

 

ਚਾਰਲਸ ਬਰੈਡਲਾਫ ਦਾ ਜਨਮ ਲੰਡਨ ਵਿੱਚ 26-9-1833 ਨੂੰ ਹੋਇਆ। ਉਸ ਨੇ 17 ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਪੈਂਫਲਿਟ ‘ਈਸਾਈ ਮਤ ਬਾਰੇ ਕੁਝ ਸ਼ਬਦ’ ਤਰਕਸ਼ੀਲ ਵਿਚਾਰਾਂ ‘ਤੇ ਅਧਾਰਤ ਲਿਖਿਆ। ਪਹਿਲਾਂ ਉਹ ਘੋੜ ਸਵਾਰ ਦੇ ਤੌਰ ‘ਤੇ ਫੌਜ ਵਿੱਚ ਭਰਤੀ ਹੋਏ ਅਤੇ ਫਿਰ ਨੌਕਰੀ ਛੱਡ ਕੇ ਵਕੀਲ ਨਾਲ ਮੁਨਸ਼ੀ ਲੱਗ ਗਏ।

ਉਨ੍ਹਾਂ ਵਲੋਂ ਤਰਕ ਆਧਾਰ ‘ਤੇ ਕਲਮੀ ਨਾਂ ‘ਤੇ ਲਿਖੇ ‘ਬੁਤ-ਭੁੰਜਕ’ ਪੈਂਫਲਿਟਾਂ ਕਾਰਣ ਕਾਫੀ ਮਸ਼ਹੂਰ ਹੋ ਗਏ। 1876 ‘ਚ ਐਨੀ ਬੇਸੈਂਟ ਨਾਲ ਰਲ ਕੇ ਡਾ ਚਾਰਲਸ ਨੌਟਨ ਦੀ ਕਿਤਾਬ ‘ਫਲਸਫੇ ਦਾ ਫਲ’ ਸੰਤਾਨ ਸੰਜਮ ਛਪਵਾਈ। ਸਿੱਟੇ ਵਜੋਂ ਰੱਬ ਦੇ ਕੰਮ ਵਿੱਚ ਦਖਲ ਸਮਝ ਕੇ ਦੋਵਾਂ ਨੂੰ 6-6 ਮਹੀਨੇ ਦੀ ਕੈਦ ਤੇ ਭਾਰੀ ਜੁਰਮਾਨਾ ਹੋਇਆ।

- Advertisement -

ਮੁਕਦਮੇ ਕਾਰਣ ਇਹ ਕਿਤਾਬ ਜੋ ਪਹਿਲਾਂ 700 ਛਪਵਾਈ ਸੀ ਫਿਰ ਗਿਣਤੀ ਸਵਾ ਲਖ ਤੱਕ ਪਹੁੰਚ ਗਈ। ਉਹ1880 ਵਿੱਚ ਨਾਰਥਪੈਂਟਨ ਤੋਂ ਲਿਬਰਲ ਪਾਰਟੀ ਦਾ ਮੈਂਬਰ ਪਾਰਲੀਮੈਂਟ ਮੈਂਬਰ ਚੁਣੇ ਗਏ ਪਰ ਉਨ੍ਹਾਂ ਨੇ ਬਾਈਬਲ ਉਤੇ ਹੱਥ ਰੱਖ ਕੇ ਰੱਬ ਦੇ ਨਾਂ ‘ਤੇ ਸੰਹੁ ਚੁੱਕਣ ਤੋਂ ਨਾਂਹ ਕਰ ਦਿੱਤੀ ਸੀ।

ਸੰਸਦ ਕਮੇਟੀ ਦੇ ਫੈਸਲੇ ‘ਤੇ ਗ੍ਰਿਫਤਾਰ ਕਰਕੇ ਉਸ ਦੀ ਸੀਟ ਖਾਲੀ ਕਰਾਰ ਦਿੱਤੀ ਗਈ, ਦੁਬਾਰਾ ਉਪ ਚੋਣ ‘ਚ ਫਿਰ ਉਹ ਜਿੱਤ ਗਿਆ, ਫੇਰ ਉਸਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ।

ਇਸ ਤੋਂ ਬਾਅਦ ਵੀ ਉਹ 4 ਵਾਰ ਲਗਾਤਾਰ ਚੋਣ ਜਿੱਤਦਾ ਰਿਹਾ। ਆਖਰ 1886 ਵਿੱਚ ਰੱਬ ਦੇ ਨਾਂ ਦੀ ਸਹੁੰ ਚੁੱਕੇ ਬਗੈਰ ਸਿਰਫ ਪ੍ਰਣ ਕਰਨ ਦੀ ਇਜਾਜ਼ਤ ਦੇਣ ਲਈ ਸੰਸਦ ਨੂੰ ਮਜਬੂਰ ਹੋਣਾ ਪਿਆ।

ਦੋ ਸਾਲ ਬਾਅਦ ਉਹ ਕਾਨੂੰਨ ਪਾਸ ਕਰਵਾਉਣ ਵਿੱਚ ਸਫਲ ਹੋ ਗਏ ਕਿ ਕੋਈ ਵੀ ਵਿਅਕਤੀ ਪਾਰਲੀਮੈਂਟ ਜਾਂ ਅਦਾਲਤ ਵਿੱਚ ਧਾਰਮਿਕ ਸਹੁੰ ਖਾਣ ਦੀ ਬਜਾਏ ਪ੍ਰਣ ਕਰ ਸਕਦਾ ਹੈ।

ਆਇਰਲੈਂਡ ਤੇ ਭਾਰਤ ਦੀ ਆਜ਼ਾਦੀ ਲਈ ਉਹ ਜੋਰਦਾਰ ਢੰਗ ਨਾਲ ਵਿਚਾਰ ਰੱਖਦੇ ਰਹੇ। 1886 ਵਿੱਚ ਉਸਨੇ ਨੈਸ਼ਨਲ ਸੈਕੁਲਰ ਸੁਸਾਇਟੀ ਦੀ ਨੀਂਹ ਰੱਖੀ ਜੋ ਅੱਜ ਵੀ ਇੰਗਲੈਂਡ ਦੀ ਬਹੁਤ ਸਰਗਰਮ ਤਰਕਸ਼ੀਲ ਜਥੇਬੰਦੀ ਹੈ।

- Advertisement -

ਨਾਰਥਪੈਂਟਨ ਸ਼ਹਿਰ ਦੇ ਚੌਕ ਵਿੱਚ ਉਨ੍ਹਾਂ ਦਾ ਬੁੱਤ ਲੱਗਾ ਹੋਇਆ ਹੈ ਤੇ ਇਕ ਹਾਲ ਵੀ ਇਨ੍ਹਾਂ ਦੇ ਨਾਂ ‘ਤੇ ਹੈ। ਲਾਹੌਰ ‘ਚ 1900 ਤੋਂ 1947 ਤਕ ਇਨ੍ਹਾਂ ਦੇ ਨਾਮ ‘ਤੇ ਬਣਿਆ ਹਾਲ ਦੇਸ਼ ਭਗਤਾਂ ਦੀਆਂ ਸਰਗਰਮੀਆਂ ਦਾ ਕੇਂਦਰ ਰਿਹਾ।

ਇਸ ਹਾਲ ਦੀ ਜ਼ਮੀਨ ਚਾਰਲਸ ਬਰੈਡਲਾਫ ਨੇ ਖਰੀਦੀ ਸੀ, ਇਥੇ ਲਾਲਾ ਲਾਜਪਤ ਰਾਏ ਨੇ ਨੈਸ਼ਨਲ ਕਾਲਜ ਸ਼ੁਰੂ ਕੀਤਾ। ਸ਼ਹੀਦ ਭਗਤ ਸਿੰਘ ਨੇ ਵੀ ਇਥੇ ਪੜਾਈ ਕੀਤੀ। ਉਨ੍ਹਾਂ ਦੀ ਯਾਦ ਤਰਕਸ਼ੀਲ ਪ੍ਰੋਗਰਾਮ ਕਰਕੇ ਮਨਾਈ ਜਾਂਦੀ ਹੈ। ਅਖੀਰ ਇਹ ਮਹਾਨ ਸਖਸ਼ੀਅਤ 30-1-1891 ਨੂੰ ਸਦਾ ਲਈ ਇਸ ਦੁਨੀਆ ਨੂੰ ਅਲਵਿਦਾ ਆਖ ਗਏ।

Share this Article
Leave a comment