ਹਮਲੇ ‘ਚ ਵਾਲ-ਵਾਲ ਬਚੇ WHO ਚੀਫ, ਜਹਾਜ਼ ’ਚ ਹੋ ਰਹੇ ਸੀ ਸਵਾਰ ਤਾਂ ਏਅਰਪੋਰਟ ’ਤੇ ਹੋਏ ਧਮਾਕੇ

Global Team
2 Min Read

ਨਿਊਜ਼ ਡੈਸਕ: ਵਿਸ਼ਵ ਸਿਹਤ ਸੰਗਠਨ (WHO) ਦੇ ਡਾਇਰੈਕਟਰ-ਜਨਰਲ ਟੇਡਰੋਸ ਏਡਨੌਮ ਵੀਰਵਾਰ ਨੂੰ ਯਮਨ ਦੇ ਸਾਨਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਜ਼ਰਾਈਲੀ ਹਵਾਈ ਹਮਲੇ ’ਚ ਵਾਲ-ਵਾਲ ਬਚ ਗਏ। ਇਸ ਹਮਲੇ ‘ਚ ਕਰੀਬ ਦੋ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡਾਕਟਰ ਟੇਡਰੋਸ ਆਪਣੇ ਸੰਯੁਕਤ ਰਾਸ਼ਟਰ (U) ਅਤੇ ਡਬਲਯੂਐਚਓ ਦੇ ਸਹਿਯੋਗੀਆਂ ਨਾਲ ਫਲਾਈਟ ਵਿਚ ਸਵਾਰ ਹੋਣ ਵਾਲੇ ਸਨ ਤੇ ਇਸ ਦੌਰਾਨ ਹਮਲਾ ਹੋ ਗਿਆ। ਇਸ ਦੌਰਾਨ ਦੋ ਕ੍ਰੂ ਮੈਂਬਰ ਜ਼ਖ਼ਮੀ ਹੋ ਗਏ।

ਟਵਿੱਟਰ ‘ਤੇ ਇਕ ਪੋਸਟ ਵਿਚ ਡਬਲਯੂਐਚਓ ਦੇ ਮੁਖੀ ਘੇਬਰੇਅਸਸ ਨੇ ਕਿਹਾ, “ਸੰਯੁਕਤ ਰਾਸ਼ਟਰ ਦੇ ਸਟਾਫ ਦੀ ਰਿਹਾਈ ਲਈ ਗੱਲਬਾਤ ਕਰਨ ਅਤੇ ਯਮਨ ਵਿਚ ਸਿਹਤ ਅਤੇ ਮਨੁੱਖਤਾਵਾਦੀ ਸਥਿਤੀ ਦਾ ਮੁਲਾਂਕਣ ਕਰਨ ਦਾ ਸਾਡਾ ਮਿਸ਼ਨ ਅੱਜ ਖਤਮ ਹੋ ਰਿਹਾ ਹੈ। ਅਸੀਂ ਕੈਦੀਆਂ ਦੀ ਤੁਰੰਤ ਰਿਹਾਈ ਦੀ ਮੰਗ ਕਰਦੇ ਰਹਾਂਗੇ। ਸਾਨਾ ਤੋਂ ਉਡਾਣ ਭਰਨ ਤੋਂ ਦੋ ਘੰਟੇ ਪਹਿਲਾਂ ਹਵਾਈ ਅੱਡੇ ‘ਤੇ ਹਵਾਈ ਬੰਬਾਰੀ ਹੋਈ। ਸਾਡੇ ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਵਿੱਚੋਂ ਦੋ ਜ਼ਖ਼ਮੀ ਹੋ ਗਏ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment