ਸ਼ਿਵ ਸੈਨਾ ਰਾਸ਼ਟਰਹਿੱਤ ਦੇ ਸੰਚਾਲਕ ਸੁਭਾਸ਼ ਗੋਰੀਆ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਮਾਮਲਾ ਦਰਜ

Rajneet Kaur
1 Min Read

ਜਲੰਧਰ: ਸ਼ਿਵ ਸੈਨਾ ਰਾਸ਼ਟਰਹਿੱਤ ਦੇ ਸੰਚਾਲਕ ਸੁਭਾਸ਼ ਗੋਰੀਆ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਜਿਸ ਤੋਂ ਬਾਅਦ ਧਮਕੀਆਂ ਦੇਣ ਦੇ ਦੋਸ਼ ਹੇਠ ਥਾਣਾ ਸਦਰ-5 ਵਿੱਚ  ਧਾਰਾ 506 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਸੁਭਾਸ਼ ਗੋਰੀਆ ਦਾ ਕਹਿਣਾ ਹੈ ਕਿ 23 ਨਵੰਬਰ ਨੂੰ ਉਸ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਆਇਆ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਇਨ੍ਹਾਂ ਹੀ ਨਹੀਂ 27 ਨਵੰਬਰ ਨੂੰ ਉਸ ਨੂੰ ਸੋਸ਼ਲ ਮੀਡੀਆ ‘ਤੇ ਖਾਲਿਸਤਾਨੀ ਰੈਫਰੈਂਡਮ ਨਾਂ ਦੀ ਆਈਡੀ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਇਸ ‘ਤੋਂ ਬਾਅਦ 29 ਨਵੰਬਰ ਨੂੰ ਉਸ ਨੂੰ ਫਿਰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ।

ਕਮਿਸ਼ਨਰੇਟ ਪੁਲਿਸ ਵੱਲੋਂ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਉਸ ਇੰਟਰਨੈੱਟ ਸਰਵਰ ਦੀ ਜਾਂਚ ਕੀਤੀ ਜਾ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment