WHO ਚੀਫ ਦੀ ਚਿਤਾਵਨੀ, ਕੋਰੋਨਾ ਤੋਂ ਵੀ ਖਤਰਨਾਕ ਹੋਵੇਗੀ ਅਗਲੀ ਬਿਮਾਰੀ

Prabhjot Kaur
2 Min Read

ਨਿਊਜ਼ ਡੈਸਕ: ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿੱਚ ਤਬਾਹੀ ਮਚਾਈ ਹੋਈ ਹੈ। ਇਸ ਬਿਮਾਰੀ ਨਾਲ ਲੱਖਾਂ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਵਿਸ਼ਵ ਸਿਹਤ ਸੰਗਠਨ (WHO) ਦੇ ਮੁੱਖੀ ਡਾਕਟਰ ਟੇਡਰੋਸ ਐਡੋਨੋਮ ਗੈਬਰੀਅਸ ਨੇ ਚੇਤਾਵਨੀ ਦਿੱਤੀ ਹੈ ਕਿ ਦੁਨੀਆ ਨੂੰ ਅਗਲੀ ਮਹਾਮਾਰੀ ਲਈ ਤਿਆਰ ਰਹਿਣਾ ਚਾਹੀਦਾ ਹੈ, ਜੋ ਕੋਵਿਡ-19 ਮਹਾਮਾਰੀ ਤੋਂ ਵੀ ਜ਼ਿਆਦਾ ਖਤਰਨਾਕ ਹੋ ਸਕਦੀ ਹੈ।

ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਅਨੁਸਾਰ WHO ਦੇ ਮੁਖੀ ਨੇ ਕਿਹਾ ਕਿ ਦੁਨੀਆ ਨੂੰ ਇੱਕ ਅਜਿਹੇ ਵਾਇਰਸ ਲਈ ਤਿਆਰ ਰਹਿਣਾ ਚਾਹੀਦਾ ਹੈ ਜੋ ਕੋਵਿਡ ਤੋਂ ਵੀ ਜ਼ਿਆਦਾ ਘਾਤਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਘੱਟੋ-ਘੱਟ 2 ਕਰੋੜ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, ਗਲੋਬਲ ਹੈਲਥ ਬਾਡੀ ਨੇ ਹਾਲ ਹੀ ਵਿੱਚ ਐਲਾਨ ਕੀਤੀ ਹੈ ਕਿ ਕੋਵਿਡ -19 ਮਹਾਂਮਾਰੀ ਹੁਣ ਸਿਹਤ ਐਮਰਜੈਂਸੀ ਨਹੀਂ ਹੈ।

ਟੇਡਰੋਸ ਨੇ ਕਿਹਾ ਕਿ ਹੁਣ ਅਗਲੀ ਮਹਾਂਮਾਰੀ ਨੂੰ ਰੋਕਣ ਲਈ ਗੱਲਬਾਤ ਕਰਨ ਦਾ ਸਮਾਂ ਆ ਗਿਆ ਹੈ। WHO ਦੇ ਮੁਖੀ ਨੇ ਚਿਤਾਵਨੀ ਦਿੱਤੀ ਕਿ ਕੋਵਿਡ-19 ਮਹਾਮਾਰੀ ਅਜੇ ਖਤਮ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਦੇ ਕਿਸੇ ਹੋਰ ਰੂਪ ‘ਚ ਸਾਹਮਣੇ ਆਉਣ ਦਾ ਖਤਰਾ ਹੈ ਜੋ ਬੀਮਾਰੀ ਅਤੇ ਮੌਤ ਦਾ ਕਾਰਨ ਬਣੇਗਾ।

ਉਨ੍ਹਾਂ ਕਿਹਾ ਕਿ ਜਦੋਂ ਅਗਲੀ ਮਹਾਂਮਾਰੀ ਦਸਤਕ ਦੇ ਰਹੀ ਹੈ ਅਤੇ ਜਦੋਂ ਪਤਾ ਹੈ ਕਿ ਇਹ ਆਵੇਗੀ, ਤਾਂ ਸਾਨੂੰ ਸਾਰਿਆ ਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ। ਡਾ. ਟੇਡਰੋਸ ਨੇ ਕਿਹਾ ਕਿ ਇਸ ਪੀੜ੍ਹੀ ਦੀ ਮਹਾਂਮਾਰੀ ਨਾਲ ਸਮਝੌਤਾ ਨਾਂ ਕਰਨ ਦੀ ਵਚਨਬੱਧਤਾ ਹੈ, ਕਿਉਂਕਿ ਇਹ ਉਹ ਲੋਕ ਹਨ ਜਿਨ੍ਹਾਂ ਨੇ ਅਨੁਭਵ ਕੀਤਾ ਹੈ ਕਿ ਇੱਕ ਛੋਟਾ ਵਾਇਰਸ ਕਿੰਨਾ ਭਿਆਨਕ ਹੋ ਸਕਦਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment