ਫਾਂਸੀ ਦੀ ਸਜ਼ਾ ਤੋਂ ਬਾਅਦ ਪਰਵੇਜ਼ ਮੁਸ਼ੱਰਫ ਦਾ ਆਇਆ ਬਿਆਨ

TeamGlobalPunjab
1 Min Read

ਇਸਲਾਮਾਬਾਦ/ ਦੁਬਈ: ਪਾਕਿਸਤਾਨ ਦੀ ਵਿਸ਼ੇਸ਼ ਅਦਾਲਤ ਵੱਲੋਂ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਸਾਬਕਾ ਰਾਸ਼ਟਰਪਤੀ ਤੇ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਨੇ ਇਸ ਨੂੰ ਬਦਲੇ ਦੀ ਰਾਜਨੀਤੀ ਕਰਾਰ ਦਿੱਤਾ।

ਮੰਗਲਵਾਰ ਨੂੰ ਅਦਾਲਤ ਨੇ ਮੁਸ਼ੱਰਫ ਨੂੰ ਮੌਤ ਦੀ ਸਜ਼ਾ ਸੁਣਾਈ ਸੀ ਤੇ ਇਸ ਤੋਂ ਬਾਅਦ ਉਨ੍ਹਾਂ ਨੇ ਪਹਿਲੀ ਵਾਰ ਪ੍ਰਤੀਕਿਰਿਆ ਦਿੱਤੀ ਹੈ। ਦੁਬਈ ਦੇ ਹਸਪਤਾਲ ‘ਚ ਦਾਖਲ ਸਾਬਕਾ ਰਾਸ਼ਟਰਪਤੀ ਦਾ ਇਹ ਬਿਆਨ ਵੀਡੀਓ ਜ਼ਰੀਏ ਸਾਹਮਣੇ ਆਇਆ ਹੈ। ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਹਮੇਸ਼ਾ ਦੇਸ਼ ਭਗਤ ਰਹੇ ਹਨ ਤੇ ਉਨ੍ਹਾਂ ਨੂੰ ਦੇਸ਼ਧ੍ਰੋਹ ਦੇ ਮਾਮਲੇ ‘ਚ ਸਜ਼ਾ ਸੁਣਾਈ ਗਈ ਜੋ ਕਿ ਸਿਰਫ ਨਿੱਜੀ ਬਦਲੇ ‘ਤੇ ਆਧਾਰਿਤ ਹੈ। ਇਸ ਫੈਸਲੇ ਦਾ ਪਾਕਿਸਤਾਨ ਵਿੱਚ ਬਹੁਤ ਤਾਕਤਵਰ ਮੰਨੀ ਜਾਣ ਵਾਲੀ ਪਾਕਿ ਫੌਜ ਨੇ ਵੀ ਵਿਰੋਧ ਕੀਤਾ ਹੈ।

ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਮੁਸ਼ੱਰਫ ਦੇ ਸਮਰਥਕਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਉਨ੍ਹਾਂ ਦੇ ਸਮਰਥਨ ਵਿੱਚ ਛੋਟੀ-ਛੋਟੀ ਰੈਲੀਆਂ ਕੱਢੀਆਂ। ਮੁਸ਼ੱਰਫ ਨੂੰ ਪਾਕਿਸਤਾਨ ਵਿੱਚ ਨਵੰਬਰ 2007 ਵਿੱਚ ਸੰਵਿਧਾਨ ਦੇ ਖਿਲਾਫ ਜਾ ਕੇ ਦੇਸ਼ ਵਿੱਚ ਐਮਰਜੈਂਸੀ ਲਗਾਉਣ ਲਈ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ। ਇਹ ਮਾਮਲਾ 2013 ਤੋਂ ਪੈਂਡਿੰਗ ਸੀ, ਜਿਸ ਤੋਂ ਬਾਅਦ ਪਿਛਲੇ ਦਿਨੀਂ ਇਸ ‘ਤੇ ਫੈਸਲਾ ਆਇਆ।

Share this Article
Leave a comment