ਆਖਿਰ ਕਦੋਂ ਖਤਮ ਹੋਵੇਗਾ ਮੁੰਡੇ ਅਤੇ ਕੁੜੀ ਦਾ ਭੇਦਭਾਵ?

Rajneet Kaur
4 Min Read

ਪ੍ਰਦੀਪ ਕੌਰ

ਮੈਂ ਜੰਮਾ ਤੁਹਾਨੂੰ ਖੁਸ਼ੀ ਨਹੀਂ ਹੁੰਦੀ ,
ਪੁੱਤ ਜੰਮੇ ਤਾਂ ਨੱਚਦੇ ਓ ।
ਕਸੂਰ ਕੀ ਸਾਡਾ ਇੱਕ ਵਾਰ ਕਹੋ,
ਕਿਉਂ ਬਦਸ਼ਗਨੀ ਦਸਦੇ ਓ।

ਅੱਜ ਦੀ 21ਵੀ ਸਦੀ ਜਿਸ ‘ਚ ਬੁਹਤ ਕੁਝ ਬਦਲ ਚੁੱਕਾ ਹੈ । ਇਹ ਉਹ ਸਮਾਂ ਆ ਗਿਆ ਹੈ ਜਿਸ ਵਿਚ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਸਮਝਿਆ ਜਾਂਦਾ ਹੈ ਤੇ ਬਰਾਬਰ ਦੇ ਹੱਕ ਮਿਲਦੇ ਹਨ।ਇਸ ਦੇ ਨਾਲ ਹੀ ਕੁੜੀਆਂ ਨੂੰ ਸਿੱਖਿਆ ਵੀ ਮੁੰਡਿਆ ਦੇ ਬਰਾਬਰ ਮਿਲ ਰਹੀ ਹੈ।ਇਕ ਇਸਤ੍ਰੀ ਮਰਦ ਦੇ ਬਰਾਬਰ ਘਰ ਸੰਭਾਲ ਰਹੀ ਹੈ। ਇਸ ਸੋਚ ਵਿਚ ਬੁਹਤ ਸੁਧਾਰ ਆਇਆ ਹੈ ਜਦੋਂ ਕੁੜੀ ਦੇ ਜਨਮ ਤੇ ਘਰ ਵਿਚ ਸੋਗ ਫੈਲ ਜਾਂਦਾ ਸੀ ਤੇ ਘਰ ਵਿਚ ਕੋਈ ਖੁਸ਼ੀ ਨਹੀਂ ਸੀ ਮਨਾਈ ਜਾਂਦੀ ਸੀ ਤੇ ਇਸ ਦੇ ਉਲਟ ਘਰ ਵਿਚ ਇਕ ਮੁੰਡੇ ਦਾ ਜਨਮ ਹੋਣਾ ਬੁਹਤ ਮਾਨ ਵਾਲੀ ਗਲ ਸਮਝੀ ਜਾਂਦੀ ਸੀ। ਜਿੱਥੇ ਅੱਜ ਸਾਨੂੰ ਪਤਾ ਹੈ ਕਿ ਮੁੰਡੇ ਅਤੇ ਕੁੜੀ ਚ ਹੁਣ ਕੋਈ ਫ਼ਰਕ ਨਹੀਂ ਰਿਹਾ ਪ੍ਰੰਤੂ ਅੱਜ ਵੀ ਕੁੜੀ ਤੇ ਮੁੰਡੇ ਵਿਚ ਫਰਕ ਕੀਤਾ ਜਾਂਦਾ ਹੈ। ਕੁੜੀ ਅਤੇ ਮੁੰਡੇ ਵਿੱਚ ਬੇਦਭਾਵ ਅਜੇ ਵੀ ਖ਼ਤਮ ਨਹੀਂ ਹੋਇਆ।ਮੈ ਅੱਜ ਵੀ ਏ ਫ਼ਰਕ ਦੇਖਿਆ ਇਹੋ ਜੀਆ ਕੁੜੀਆਂ ਦੇਖੀਆ ਜਿਹਨਾਂ ਨੂੰ ਇਸ ਮਾੜੀ ਸੋਚ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਇਕ ਕੁੜੀ ਦੇ ਜਨਮ ਤੋਂ ਮਾਤਾ ਪਿਤਾ ਵਲੋਂ ਇਹ ਸੋਚ ਲਿਆ ਜਾਂਦਾ ਹੈ ਕਿ ਇਹ ਤਾਂ ਪਰਾਈ ਹੈ ਇਸ ਨੇ ਤਾਂ ਅਗਲੇ ਘਰ ਤੁਰ ਜਾਣਾ ਤੇ ਸਹੁਰੇ ਵਾਲੇ ਸੋਚਦੇ ਇਹ ਤਾਂ ਬੇਗਾਨੀ ਹੈ । ਮੈਂ ਆਪਣੀ ਜ਼ਿੰਦਗੀ ਵਿਚ ਅੱਜ ਦੇ ਸਮੇਂ ਵੀ ਏਦਾ ਦੇ ਲੋਕ ਵੀ ਦੇਖੇ ਹਨ ,ਇਕ ਲੜਕੀ ਦੇ ਜਨਮ ਤੇ ਹਸਪਤਾਲ ਵਿਚ ਬੱਚੀ ਦਾ ਪਿਤਾ ਤਕ ਹਸਪਤਾਲ ਵਿਚ ਪਤਾ ਤਕ ਨਹੀਂ ਲੈਣ ਆਉਂਦਾ ਘਰ ਦਾ ਕੋਈ ਵੀ ਮੈਂਬਰ ਨਾਲ ਨਹੀਂ ਹੁੰਦਾ ਸਿਵਾਏ ਕੁੜੀ ਦੇ ਪੇਕਿਆਂ ਤੋਂ , ਅਜੇ ਵੀ ਸਾਡੇ ਸਮਾਜ ਵਿਚ ਰਿਵਾਜ ਹੈ ਘਰ ਦੀ ਨੂੰਹ ਜਦੋਂ ਗਰਭਵਤੀ ਹੁੰਦੀ ਹੈ ਤਾਂ ਉਸ ਨੂੰ ਸਤਵੇਂ ਮਹੀਨੇ ਪੇਕੇ ਭੇਜ ਦਿੱਤਾ ਜਾਂਦਾ ਹੈ ਕ ਕੁੜੀ ਦੇ ਪੇਕੇ ਹੀ ਡਲਿਵਰੀ ਕਰਵਾਣ ਗਏ ਜਿਵੇਂ ਕ ਇਹ ਬੱਚਾ ਸਹੁਰੇ ਵਾਲਿਆ ਦੀ ਨਹੀਂ ਪੇਕੇ ਵਾਲਿਆ ਦੀ ਜਿੰਮੇਵਾਰੀ ਹੋਵੇ। ਕਈ ਲੋਕ ਤਾਂ ਕੁੜੀ ਦੇ ਜਨਮ ਤੇ ਵਧਾਈ ਦੇਣਾ ਵੀ ਬੁਰਾ ਸਮਝਦੇ ਹਨ ਕਿ ਵਧਾਈ ਦੇਣ ਨਾਲ ਜਾ ਕੁੜੀ ਦੇ ਜਨਮ ਤੇ ਖੁਸ਼ੀਆਂ ਮਨਾਉਣ ਨਾਲ ਘਰ ਵਿਚ ਕੁੜੀਆਂ ਹੀ ਹੁੰਦੀਆਂ ਹਨ । ਅਜੇ ਵੀ ਸਾਡੇ ਸਮਾਜ ਵਿਚ ਮੁੰਡੇ ਦੇ ਜਨਮ ਨੂੰ ਅਹਿਮੀਅਤ ਦਿੱਤੀ ਜਾ ਰਹੀ ਹੈ ਸ਼ਾਇਦ ਤਾਂ ਹੀ ਕੁੜੀਆਂ ਦੀ ਸੈਕਸ ਰੇਸ਼ੋ ਮੁੰਡਿਆ ਮੁਕਬਰੇ ਬੁਹਤ ਘੱਟ ਹੈ। ਅਜੇ ਵੀ ਸਾਡੇ ਸਮਾਜ ਵਿਚ ਅਜਿਹੀਆਂ ਬੁਹਤ ਕੁਰੀਤੀਆਂ ਹਨ ਜਿਸ ਕਾਰਣ ਕੁੜੀ ਨੂੰ ਕੋਈ ਜਨਮ ਨਹੀਂ ਦੇਣਾ ਚਾਹੁੰਦਾ। ਜਿੱਥੇ ਕਲਪਨਾ ਚਾਵਲਾ, ਲਕਸ਼ਮੀ ਬਾਈ ਵਰਗੀਆਂ ਅਜਿਹੀਆਂ ਕਈ ਮਹਾਨ ਔਰਤਾਂ ਹੋਇਆ ਹਨ ।ਜਿਹਨਾਂ ਨੇ ਮਰਦਾ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਭਾਵੇਂ ਔਰਤ ਨੂੰ ਮਰਦ ਬਰਾਬਰ ਅਧਿਕਾਰ ਮਿਲ ਚੁੱਕਾ ਹੈ ।ਔਰਤ ਦੇ ਹੱਕ ਚ ਬੁਹਤ ਕਾਨੂੰਨ ਬਣ ਚੁੱਕੇ ਹਨ ।ਇਸ ਸਭ ਦੇ ਬਾਵਜੂਦ ਵੀ ਕੁੜੀ ਤੇ ਮੁੰਡੇ ਵਿਚਲਾ ਭੇਦਭਾਵ ਖਤਮ ਨਹੀਂ ਹੋ ਰਿਹਾ ।ਸਾਨੂੰ ਲੋੜ ਹੈ ਇਸ ਭੇਦਭਾਵ ਨੂੰ ਖਤਮ ਕਰਨ ਦੀ ।ਇਹ ਤਾਂ ਹੀ ਸੰਭਵ ਹੈ ਜੇਕਰ ਇਸ ਦੀ ਸ਼ੁਰੂਆਤ ਅਸੀਂ ਆਪਣੇ ਤੋਂ ਤੇ ਆਪਣੇ ਘਰ ਤੋਂ ਕਰੀਏ। ਘਰ ਦੀ ਬੇਟੀ, ਧੀ,ਨੂੰਹ ਦੇ ਬਣਦੇ ਹੱਕ ਲਈ ਲੜਣ ਦੀ ਲੋੜ ਹੈ।ਕੁੜੀਆਂ ਨੂੰ ਵੱਧ ਤੋਂ ਵੱਧ ਸਿੱਖਿਆ ਦੇ ਕ ਇਸ ਕਾਬਿਲ ਬਣਾਉਣਾ ਚਾਹੀਦਾ ਹੈ ਕ ਜ਼ਿੰਦਗੀ ਚ ਕਦੀ ਉਹਨਾਂ ਨੂੰ ਕਿਸੇ ਦੇ ਸਹਾਰੇ ਦੀ ਲੋੜ ਨਾ ਪਵੇ ਤੇ ਨਾ ਹੀ ਕਿਸੇ ਤੇ ਨਿਰਭਰ ਹੋਣਾ ਪਵੇ।ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਸਮਝਿਆ ਜਾਵੇ ਤਾਂ ਜ਼ੋ ਕੁੜੀ ਮੁੰਡੇ ਦੇ ਫ਼ਰਕ ਨੂੰ ਦੂਰ ਕੀਤਾ ਜਾ ਸਕੇ।

Share This Article
Leave a Comment