ਉਤਰਾਖੰਡ : ਖ਼ਬਰ ਹੈ ਕਿ ਇੱਥੋਂ ਦੇ ਕੋਟਦਵਾਰ ਇਲਾਕੇ ਅੰਦਰ ਇੱਕ ਨੌਜਵਾਨ ਨੇ ਸਿਰਫ ਇਸ ਕਰਕੇ ਹੀ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਕਿਉਂਕਿ ਉਸ ਨੌਜਵਾਨ ਨੂੰ ਉਸ ਦੀ ਮਾਂ ਨੇ ਮੋਬਾਇਲ ‘ਤੇ ਗੇਮ ਖੇਡਣ ਤੋਂ ਮਨ੍ਹਾਂ ਕਰ ਦਿੱਤਾ ਸੀ। ਜਾਣਕਾਰੀ ਮੁਤਾਬਿਕ ਇਹ ਨੌਜਵਾਨ ਜਿਲ੍ਹੇ ਦੇ ਦਵਾਰੀਖਾਲ ਬਲਾਕ ਦੇ ਚੈਲੂਸੈਣ ਬਜ਼ਾਰ ਦੇ ਨੇੜੇ ਸਥਿਤ ਚੌਰਾ ਪਿੰਡ ਦਾ ਰਹਿਣ ਵਾਲਾ ਸੀ ਅਤੇ ਗੇਮ ਖੇਡਣ ਤੋਂ ਵਰਜਣ ‘ਤੇ ਗੁੱਸੇ ਵਿੱਚ ਆ ਕੇ ਜ਼ਹਿਰ ਖਾ ਲਈ।
ਇਸ ਸਬੰਧੀ ਪੁਸ਼ਟੀ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਨੌਜਵਾਨ ਦੀ ਮਾਂ ਨੇ ਉਸ ਨੂੰ ਮੋਬਾਇਲ ‘ਤੇ ਗੇਮ ਖੇਡਣ ਤੋਂ ਟੋਕਿਆ ਸੀ ਤਾਂ ਉਸ ਨੇ ਗੁੱਸੇ ਵਿੱਚ ਆ ਕੇ ਜ਼ਹਿਰ ਖਾ ਲਈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਜਦੋਂ ਨੌਜਵਾਨ ਦੀ ਸਿਹਤ ਵਿਘੜ ਗਈ ਤਾਂ ਉਸ ਨੂੰ ਕੋਟਦਵਾਰ ਦੇ ਹਸਪਤਾਲ ਅੰਦਰ ਇਲਾਜ ਲਈ ਲਿਜਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ। ਇਸੇ ਗੱਲ ਦੀ ਪੁਸ਼ਟੀ ਸਥਾਨਕ ਐਸਆਈ ਮਨੋਜ਼ ਰਾਵਤ ਨੇ ਵੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਰਾਹੁਲ ਨਾਮਕ ਨੌਜਵਾਨ ਚੈਲੂਸੈਣ ਦੇ ਨਜ਼ਦੀਕ ਇਸ ਪਿੰਡ ਦਾ ਰਹਿਣ ਵਾਲਾ ਹੈ ਅਤੇ ਮੋਬਾਇਲ ਗੇਮ ਖੇਡਣ ਤੋਂ ਰੋਕਣ ‘ਤੇ ਉਸ ਨੇ ਜ਼ਹਿਰ ਖਾਦੀ ਹੈ।