ਸਾਮਾਨ ਲਿਜਾਣ ਤੋਂ ਰੋਕਣ ‘ਤੇ ਲੁਟੇਰਿਆਂ ਨੇ ਚੱਲਦੀ ਟ੍ਰੇਨ ਤੋਂ ਫੌਜੀ ਨੂੰ ਦਿੱਤਾ ਧੱਕਾ

Rajneet Kaur
2 Min Read

ਨਿਊਜ਼ ਡੈਸਕ: ਹਰਿਆਣਾ ਦੇ ਅੰਬਾਲਾ ਕੈਂਟ ਤੋਂ ਟ੍ਰੇਨ ਵਿੱਚ ਸਵਾਰ ਹੋ ਕੇ ਜੰਮੂ ਜਾ ਰਹੇ ਹਿਮਾਚਲ ਪ੍ਰਦੇਸ਼ ਦੇ ਇੱਕ ਫੌਜੀ ਨੂੰ ਲੁਟੇਰਿਆਂ ਨੇ ਟਾਂਡਾ ਵਿੱਚ ਚੱਲਦੀ ਟ੍ਰੇਨ ਤੋਂ ਹੇਠਾਂ ਸੁੱਟ ਦਿੱਤਾ। ਜਿਸ ਕਾਰਨ ਫ਼ੌਜੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸ ਨੂੰ ਜ਼ਖ਼ਮੀ ਹਾਲਤ ‘ਚ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜ਼ਖ਼ਮੀ ਫ਼ੌਜੀ ਦੀ ਪਛਾਣ ਸਚਿਨ ਸ਼ਰਮਾ ਵਾਸੀ ਸਿਰਮੌਰ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ।

ਜ਼ਖ਼ਮੀ ਫੌਜੀ ਸਚਿਨ ਨੇ ਦੱਸਿਆ ਕਿ ਉਹ ਅੰਬਾਲਾ ਤੋਂ ਜੰਮੂ ਜਾ ਰਿਹਾ ਸੀ । ਸੋਮਵਾਰ ਦੀ ਰਾਤ ਵਕਤ ਕਰੀਬ 3 ਵਜੇ ਟਰੇਨ ਵਿੱਚ ਤਿੰਨ ਅਣਪਛਾਤੇ ਵਿਅਕਤੀ ਸ਼ੱਕੀ ਹਾਲਾਤ ਵਿੱਚ ਚੜ੍ਹ ਗਏ ਤੇ ਸਵਾਰੀਆਂ ਦੇ ਸਾਮਾਨ ਨਾਲ ਛੇੜਛਾੜ ਕਰਨ ਲੱਗੇ । ਜਦੋਂ ਉਕਤ ਸ਼ੱਕੀ ਵਿਅਕਤੀ ਉਸ ਦਾ ਦਾ ਬੈਗ ਚੁੱਕਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਫ਼ੌਜੀ ਸਚਿਨ ਨੇ ਉਨ੍ਹਾਂ ਦਾ ਵਿਰੋਧ ਕੀਤਾ । ਜਦੋਂ ਉਨ੍ਹਾਂ ਨੇ ਸਾਮਾਨ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਉਹ ਅੜ ਗਿਆ। ਇੰਨੇ ਵਿੱਚ ਲੁਟੇਰੇ ਦੇ 2 ਹੋਰ ਸਾਥੀ ਆ ਗਏ। ਉਨ੍ਹਾਂ ਨੇ ਉਸ ਦੇ ਦੋਵੇਂ ਹੱਥ ਫੜ ਲਏ। ਇਸ ਮਗਰੋਂ ਤੀਜੇ ਬੰਦੇ ਨੇ ਕਿਸੇ ਚੀਜ਼ ਨਾਲ ਉਸ ਦੇ ਸਿਰ ‘ਤੇ ਜ਼ੋਰ ਨਾਲ ਸੱਟ ਮਾਰੀ। ਸੱਟ ਲੱਗਣ ਮਗਰੋਂ ਉਹ ਬੇਹੋਸ਼ ਹੋ ਗਿਆ।

ਇਸ ਮਗਰੋਂ ਲੁਟੇਰਿਆਂ ਨੇ ਉਸ ਨੂੰ ਟਾਂਡਾ ਦੇ ਕੋਲ ਚੱਲਦੀ ਟ੍ਰੇਨ ਤੋਂ ਸੁੱਟ ਦਿੱਤਾ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਹ ਟਾਂਡਾ ਵਿੱਚ ਹੀ ਇੱਕ ਗਊਸ਼ਾਲਾ ਵਿੱਚ ਪਹੁੰਚਿਆ। ਗਊਸ਼ਾਲਾ ਦੇ ਲੋਕਾਂ ਨੇ ਫੌਜੀ ਨੂੰ ਤੁਰੰਤ ਸਿਵਲ ਹਸਪਤਾਲ ਟਾਂਡਾ ਪਹੁੰਚਾਇਆ, ਜਿਥੋਂ ਉਸ ਨੂੰ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment