ਨਿਊਜ਼ ਡੈਸਕ: ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੇ ਘਰ ਧੀ ਨੇ ਜਨਮ ਲਿਆ ਹੈ। ਜੋੜੇ ਨੇ ਐਤਵਾਰ 8 ਸਤੰਬਰ ਨੂੰ ਮੁੰਬਈ ‘ਚ ਆਪਣੀ ਧੀ ਦਾ ਸਵਾਗਤ ਕੀਤਾ। ਉੱਥੇ ਹੀ ਜੋੜੀ ਦੇ ਫੈਨਜ਼ ਨੰਨ੍ਹੀ ਪਰੀ ਦੀ ਝਲਕ ਪਾਉਣ ਅਤੇ ਇਹ ਜਾਣਨ ਲਈ ਉਤਸੁਕ ਹਨ ਕਿ ਜੋੜੇ ਨੇ ਉਸਦਾ ਨਾਮ ਕੀ ਰੱਖਿਆ ਹੈ, ਰਣਵੀਰ ਨੇ ਇੱਕ ਵਾਰ ਖੁਲਾਸਾ ਕੀਤਾ ਸੀ ਕਿ ਉਹ ਆਪਣੇ ਹੋਣ ਵਾਲੇ ਬੱਚੇ ਲਈ ਨਾਵਾਂ ਦੀ ਸੂਚੀ ਬਣਾ ਰਹੇ ਹਨ। ਆਪਣੇ ਸ਼ੋਅ ‘ਦਿ ਬਿਗ ਪਿਕਚਰ’ ਦੇ ਇੱਕ ਐਪੀਸੋਡ ‘ਚ ਰਣਵੀਰ ਨੇ ਲਿਸਟ ‘ਚੋਂ ਇਕ ਨਾਂ ਦਾ ਖੁਲਾਸਾ ਕੀਤਾ ਸੀ।
ਸ਼ੌਰਿਆਵੀਰ ਨਾਮ ਦੇ ਮੁਕਾਬਲੇਬਾਜ਼ ਨਾਲ ਗੱਲ ਕਰਦੇ ਹੋਏ ਰਣਵੀਰ ਸਿੰਘ ਨੇ ਉਸ ਨੂੰ ਪੁੱਛਿਆ ਕਿ ਜਦੋਂ ਉਹਨਾਂ ਦਾ ਬੱਚਾ ਹੁੰਦਾ ਹੈ ਤਾਂ ਕੀ ਉਹ ਉਸ ਦਾ ਨਾਮ ਵਰਤ ਸਕਦੇ ਹਨ? ਉਨ੍ਹਾਂ ਨੇ ਸ਼ੋਅ ‘ਚ ਕਿਹਾ, ‘ਮੈਂ ਨਾਮ ਸ਼ਾਰਟਲਿਸਟ ਕਰ ਰਿਹਾ ਹਾਂ। ਜੇਕਰ ਤੁਸੀਂ ਨਾਂਹ ਨਹੀਂ ਕਰੋਗੇ ਤਾਂ ਕੀ ਮੈਂ ਤੁਹਾਡੇ ਕੋਲੋਂ ਤੁਹਾਡਾ ਨਾਮ ਲੈ ਲਵਾਂ, ਸ਼ੌਰਿਆਵੀਰ ਸਿੰਘ?’ ਹਾਲਾਂਕਿ ਉਨ੍ਹਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਹੈ ਇਸ ਲਈ ਰਣਵੀਰ ਉਸ ਦਾ ਇਹ ਨਾਂ ਨਹੀਂ ਰੱਖ ਸਕਣਗੇ।
ਆਪਣੀ 2022 ਦੀ ਫਿਲਮ ‘ਜਯੇਸ਼ਭਾਈ ਜੋਰਦਾਰ’ ਦੇ ਪ੍ਰਮੋਸ਼ਨ ਦੌਰਾਨ ਰਣਵੀਰ ਤੋਂ ਪੁੱਛਿਆ ਗਿਆ ਕਿ ਕੀ ਉਹ ਬੇਟਾ ਚਾਹੁੰਦੇ ਹਨ ਜਾਂ ਬੇਟੀ। ਅਦਾਕਾਰ ਨੇ ਕਿਹਾ ਕਿ ਉਹ ਬੱਚੇ ਦੇ ਲਿੰਗ ਦੀ ਪਰਵਾਹ ਨਹੀਂ ਕਰਦੇ। ਉਸ ਨੇ ਕਿਹਾ, ‘ਜਦੋਂ ਤੁਸੀਂ ਮੰਦਰ ਜਾਂਦੇ ਹੋ, ਉਹ ਤੁਹਾਨੂੰ ਨਹੀਂ ਪੁੱਛਦੇ ਕਿ ਤੁਹਾਨੂੰ ਲੱਡੂ ਚਾਹੀਦਾ ਹੈ ਜਾਂ ਸ਼ੀਰਾ। ਤੁਹਾਨੂੰ ਜੋ ਵੀ ਮਿਲਦਾ ਹੈ, ਤੁਸੀਂ ਪੂਰੀ ਸ਼ਰਧਾ ਨਾਲ ਲੈਂਦੇ ਹੋ ਕਿਉਂਕਿ ਇਹ ਪ੍ਰਸਾਦ ਹੈ। ਇਸ ਲਈ ਇਹੀ ਤਰਕ ਇੱਥੇ ਵੀ ਲਾਗੂ ਹੁੰਦਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।