Home / ਓਪੀਨੀਅਨ / ਰਾਸ਼ਟਰਪਤੀ ਦੀ ਅਗਲੀ ਚੋਣ ਕਦੋਂ ਹੋਵੇਗੀ ?

ਰਾਸ਼ਟਰਪਤੀ ਦੀ ਅਗਲੀ ਚੋਣ ਕਦੋਂ ਹੋਵੇਗੀ ?

-ਅਵਤਾਰ ਸਿੰਘ;

ਰਾਸ਼ਟਰਪਤੀ ਦੀ ਚੋਣ ਰਾਸ਼ਟਰਪਤੀ ਦਾ ਅਹੁਦਾ ਮਹਿਜ ਰਸਮੀ ਹੀ ਹੈ ਫਿਰ ਵੀ ਗੈਰ-ਯਕੀਨੀ ਦੇ ਦੌਰ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ, ਕਿਸ ਨੂੰ ਪ੍ਰਧਾਨ ਮੰਤਰੀ ਬਣਨ ਦਾ ਸਦਾ ਦੇਣਾ ਹੈ ? ਕਿਉਂ ਦੇਣਾ ਹੈ ? ਇਹ ਰਾਸ਼ਟਰਪਤੀ ‘ਤੇ ਨਿਰਭਰ ਕਰਦਾ ਹੈ। ਕਿਹਾ ਜਾਂਦਾ ਹੈ ਕਿ ਰਾਸ਼ਟਰਪਤੀ, ਪ੍ਰਧਾਨ ਮੰਤਰੀ (ਮੰਤਰੀ ਮੰਡਲ) ਦੀ ਰਬੜ ਮੋਹਰ ਹੁੰਦਾ ਹੈ ਭਾਵ ਉਹ ਉਸਦੇ ਫੈਸਲਿਆਂ ਨੂੰ ਲਾਗੂ ਕਰਨ ‘ਤੇ ਮੋਹਰ ਲਾਉਂਦਾ ਹੈ।

ਚੋਣ ਵਿੱਚ ਕੌਣ ਕੌਣ ਲੈਂਦਾ ਹਿੱਸਾ

ਐਮਰਜੈਂਸੀ ਤੇ ਨੀਲਾ ਤਾਰਾ ਅਪ੍ਰੇਸ਼ਨ ਸਮੇਂ ਪ੍ਰਧਾਨ ਮੰਤਰੀ ਵੱਲੋਂ ਸਿਰਫ ਪ੍ਰਵਾਨਗੀ ਲਈ ਗਈ ਇਕ ਰਸਮ ਸੀ। 26 ਜਨਵਰੀ ਨੂੰ ਗਣਤੰਤਰ ਦਿਵਸ ‘ਤੇ ਇਸ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਜਾਂਦਾ। ਇਸ ਦੀ ਪੰਜ ਸਾਲ ਬਾਅਦ ਚੋਣ ਜੁਲਾਈ ਦੇ ਅੱਧ ਵਿੱਚ ਸ਼ੁਰੂ ਹੋ ਜਾਂਦੀ ਹੈ। ਚੋਣ ਵਿਚ ਦੋਵਾਂ ਸਦਨਾਂ ਦੇ ਚੁਣੇ ਮੈਂਬਰ ਤੇ ਦਿੱਲੀ, ਕੇਂਦਰੀ ਪ੍ਰਸਾਸ਼ਿਤ ਰਾਜਾਂ ਸਮੇਤ ਸਾਰੇ ਰਾਜਾਂ ਦੇ ਐਮ ਐਲ ਏ ਹਿੱਸਾ ਲੈਂਦੇ ਹਨ। ਸੰਸਦ ਜਾਂ ਕਿਸੇ ਰਾਜ ਦੀ ਅਸੈਂਬਲੀ ਦੇ ਨਾਮਜ਼ਦ ਮੈਂਬਰ ਹਿੱਸਾਨਹੀਂ ਲੈ ਸਕਦੇ। 2017 ਵਿੱਚ ਕੁਲ ਵੋਟਰ 4896 (ਲੋਕ ਸਭਾ ਮੈਂਬਰ 543+ਰਾਜ ਸਭਾ ਮੈਂਬਰ 232+31 ਵਿਧਾਨ ਸਭਾਵਾਂ ਦੇ ਸਾਰੇ ਐਮ ਐਲ ਏ 4120)ਸਨ।ਐਮ ਐਲ ਏ ਦੀ ਵੋਟ ਦੇ ਮੁੱਲ ਦਾ ਫਾਰਮੁਲਾ :- ਰਾਜ ਦੀ ਕੁਲ ਅਬਾਦੀ÷ 1000×ਰਾਜ ਦੇ ਐਮ ਐਲ ਦੀ ਕੁਲ ਗਿਣਤੀ। ਹਰ ਸੰਸਦ ਮੈਂਬਰ ਦੀ ਵੋਟ ਦਾ ਮੁੱਲ=ਸਾਰੇ ਐਮ ਐਲ ਏ ਦਾ ਕੁੱਲ ਵੋਟ ਮੁੱਲ÷ਸੰਸਦ ਦੇ ਕੁੱਲ ਮੈਂਬਰ।ਇਹ ਵੋਟ ਗੁਪਤ ਰੂਪ ਵਿੱਚ ਕਰਵਾਈ ਜਾਂਦੀ ਹੈ।ਪੰਜਾਬ ਵਿੱਚ ਇਸ ਚੋਣ ਦੌਰਾਨ ਇਕ ਐਮ ਐਲ ਏ ਦੀ ਕੀਮਤ 116 ਤੇ ਐਮ ਪੀ ਦੀ 708 ਸੀ। ਕਾਂਗਰਸ ਦੇ 77 ਐਮ ਐਲ ਏ ×116=8932, ਆਪ 20=2320 ਐਲ ਜੇ ਪੀ 2=232, ਅਕਾਲੀ 15=1740 ਤੇ ਬੀ ਜੇ ਪੀ 3=348।ਐਮ ਪੀ ਕਾਂਗਰਸ 3×708=2124, ਆਪ 4= 2832, ਅਕਾਲੀ 4=2832,ਬੀ ਜੇ ਪੀ 1=708,1ਖਾਲੀ। ਰਾਜ ਸਭਾ ਕਾਂਗਰਸ 3=2124 ,ਅਕਾਲੀ 3= 2124, ਬੀ ਜੇ ਪੀ ਇਕ=708।ਇਸ ਵਾਰ ਬਹੁਤ ਸਾਰੇ ਮੈਂਬਰਾਂ ਨੇ ਆਪਣੀ ਪਾਰਟੀ ਦੀ ਸੋਚ ਦੇ ਖਿਲਾਫ ਵੋਟ ਪਾਈ।

ਇਹ ਵੀ ਵੇਖਣ ਵਿੱਚ ਆਇਆ ਕਿ ਕਈ ਐਮ ਪੀ ਤੇ ਐਮ ਐਲ ਏ ਦੀਆਂ ਵੋਟ ਰੱਦ ਹੋ ਗਈਆਂ।ਤਿੰਨ ਐਮ ਪੀ ਤੇ ਕੁਝ ਐਮ ਐਲ ਏ ਨੇ ਵੋਟ ਹੀ ਨਹੀ ਪਾਈ ਸੀ। ਜੁਲਾਈ ਅੱਧ ਵਿੱਚ ਚੋਣ ਹੁੰਦੀ ਹੈ, ਹਰ ਵਾਰ ਸੁਪਰੀਮ ਕੋਰਟ ਦੇ ਚੀਫ ਜਸਟਿਸਸ ਵੱਲੋੰ 25 ਜੁਲਾਈ ਨੂੰ ਸਹੁੰ ਚੁਕਾਈ ਜਾਂਦੀ।

ਹੁਣ ਤਕ ਕੌਣ ਕੌਣ ਬਣੇ ਰਾਸ਼ਟਰਪਤੀ

ਹੁਣ ਤਕ ਰਹੇ ਰਾਸ਼ਟਰਪਤੀ (1)ਡਾ ਰਜਿੰਦਰ ਪ੍ਰਸ਼ਾਦਿ 26-1-1950 ਤੋਂ13-5-1962

(2)ਡਾ ਸਰਵਪੱਲੀ ਰਾਧਾ ਕਿਰਸ਼ਨ 13-5-1962-13-5-1967

(3) ਡਾ ਜਾਕਿਰ ਹੁਸੈਨ 13-5-1967 ਤੋਂ 3 ਮਈ 1969 ਨੂੰ ਦਫਤਰ ਵਿੱਚ ਹੀ ਦਿਹਾਂਤ।

(4) ਵਰਾਹਗਿਰੀ ਵੈਂਕਟਾਂ ਗਿਰੀ 3-5-1969 ਤੋਂ 24-8-1969 ਤਕ ਕਾਰਜਕਾਰੀ ਤੇ ਫਿਰ 24-8-1974 ਤੱਕ।

(5) ਡਾ ਫਖਰੂਦੀਨ ਅਲੀ ਅਹਿਮਦ 24-8-1974 ਤੋਂ 11-2-1977
(6) ਨੀਲਮ ਸੰਜੀਵਾ ਰੈਡੀ 25-7-1977 ਤੋਂ 25-7-1982

(7) ਗਿਆਨੀ ਜੈਲ ਸਿੰਘ 25-7-1982 ਤੋਂ 25-7-1987

(8) ਆਰ ਵੈਂਕਟਾਰਮਨ 25-7-1982-25-7-1992
(9) ਡਾ ਸ਼ੰਕਰ ਦਿਆਲ ਸ਼ਰਮਾ 25-7-1992 ਤੋਂ 25-7-1997
(10) ਕੇ ਆਰ ਨਰਾਇਨਣ 25-7-1997 ਤੋਂ 25-7-2002

(11) ਡਾ ਏ ਪੀ ਜੇ ਗੁਲਾਮ 25-7-2002 ਤੋਂ 25-7-2007

(12) ਸ਼੍ਰੀ ਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ 25-7-2007 ਤੋਂ 2012

(13) ਪ੍ਰਣਬ ਮੁਖਰਜੀ 25-7-2012 ਤੋਂ 25-7-2017

(14) ਰਾਮਨਾਥ ਕੌਵਿੰਦ ਜੋ ਕਾਨਪੁਰ ਤੋਂ ਹਨ ਉਹ 25-7-2017 ਤੋਂ ਮੌਜੂਦਾ ਰਾਸ਼ਟਰਪਤੀ ਹਨ। ਅਗਲੀ ਚੋਣ ਜੁਲਾਈ 2022 ਵਿੱਚ ਚੋਣ ਹੋਵੇਗੀ।

Check Also

ਸਿੰਗਲਾ ‘ਤੇ ਕਾਰਵਾਈ ਬਾਅਦ ਕਈ ਸਾਬਕਾ ਮੰਤਰੀ ਪਰੇਸ਼ਾਨ

ਜਗਤਾਰ ਸਿੰਘ ਸਿੱਧੂ ਐਡੀਟਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ …

Leave a Reply

Your email address will not be published.