ਪੰਜਾਬ ਦਾ ਸਾਇੰਸ ਸਿਟੀ ਕਦੋਂ ਆਇਆ ਹੋਂਦ ਵਿੱਚ ?

TeamGlobalPunjab
1 Min Read

-ਅਵਤਾਰ ਸਿੰਘ

ਸਾਇੰਸ ਸਿਟੀ ਸੈਂਟਰ ਕਪੂਰਥਲਾ ਦੇਸ਼ ਵਿੱਚ ਪਹਿਲਾ ਸਾਇੰਸ ਮਿਉਜ਼ੀਅਮ 2 ਮਈ 1959 ਨੂੰ ਕਲਕੱਤਾ, ਫਿਰ 1962 ਵਿੱਚ ਬੰਗਲੌਰ ਤੇ 1992 ‘ਚ ਦਿੱਲੀ ਖੋਲਿਆ ਗਿਆ।

ਪੰਜਾਬ ‘ਚ ਵਿਗਿਆਨ ਦੇ ਪ੍ਰਸਾਰ ਵਾਸਤੇ ਕਪੂਰਥਲਾ ਤੋਂ ਜਲੰਧਰ ਰੋਡ ਤੇ ਅੱਡੇ ਤੋਂ ਸੱਤ ਕਿਲੋਮੀਟਰ ਦੂਰੀ ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ 17-10-19 97 ਨੂੰ ਆਪਣੀ ਮਾਤਾ ਦੇ ਨਾਂ ਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਸੈਂਟਰ ਦਾ ਨੀਂਹ ਪੱਥਰ ਰੱਖਿਆ।

72 ਏਕੜ ਵਿੱਚ ਫੈਲੇ ਇਸ ਸੈਂਟਰ ਦੇ ਪਹਿਲੇ ਫੇਜ ਦਾ ਉਦਘਾਟਨ 19-3-2005 ਨੂੰ ਸਾਬਕਾ ਲੈਫਟੀਨੈਂਟ ਗਵਰਨਰ ਐਸ ਐਫ ਰੋਡਰਿਗਜ਼ ਨੇ ਕੀਤਾ। ਇਥੇ ਵੇਖਣਯੋਗ ਲੇਜਰ ਬੀਮ ਦਾ ਸ਼ੋਅ ਜਿਸ ‘ਚ ਰੰਗਦਾਰ ਆਕਿਰਤੀਆਂ ਬਣਦੀਆਂ ਹਨ।

- Advertisement -

ਥਰੀ ਡੀ ਸ਼ੋਅ ਵਿੱਚ ਬੱਚੇ ਖਾਸ ਤਰ੍ਹਾਂ ਦੀਆਂ ਐਨਕਾਂ ਲਾ ਕੇ ਸ਼ੋਅ ਵੇਖਦੇ ਹਨ, ਉਨ੍ਹਾਂ ਨੂੰ ਜਾਪਦਾ ਹੈ ਕਿ ਚਲ ਰਹੀ ਫਿਲਮ ਵਿਚਲੇ ਸੱਪ, ਚੂਹੇ ਉਨ੍ਹਾਂ ਦੇ ਚਿਹਰਿਆਂ ਕੋਲ ਆ ਗਏ ਹੋਣ।

ਗਲੋਬ ਵਰਗਾ ਸਪੇਸ਼ ਥੀਏਟਰ, ਸਪੇਸ਼ ਸਟਲ, ਜ਼ਹਾਜ ਵਿੱਚ ਬੈਠ ਕੇ ਸੈਰ, ਮਿਗ ਜਹਾਜ਼, ਜਾਦੂ ਦੇ ਸ਼ੋਅ, ਝੀਲ ਜਿਸ ਵਿੱਚ ਬੋਟਿੰਗ ਕੀਤੀ ਜਾ ਸਕਦੀ, ਡਾਇਨਾਸੋਰ ਵਾਲੇ ਪਾਰਕ ਵਿੱਚ ਇਸਦੇ 45 ਮਾਡਲ ਵੇਖਣ ਯੋਗ ਹਨ। ਵੇਖਣ ਵਾਲਿਆਂ ਵਿੱਚ 85% ਤੋਂ ਵੱਧ ਬਚੇ ਹੁੰਦੇ ਹਨ, ਆਮ ਲੋਕਾਂ ਨੂੰ ਵੀ ਸਮਾਂ ਕੱਢ ਕੇ ਇਹ ਜਰੂਰ ਵੇਖਣਾ ਚਾਹੀਦਾ ਹੈ।

Share this Article
Leave a comment