Home / ਓਪੀਨੀਅਨ / ਮਹਿਲਾ ਦਿਵਸ ਕਦੋਂ ਅਤੇ ਕਿਵੇਂ ਸ਼ੁਰੂ ਹੋਇਆ

ਮਹਿਲਾ ਦਿਵਸ ਕਦੋਂ ਅਤੇ ਕਿਵੇਂ ਸ਼ੁਰੂ ਹੋਇਆ

-ਅਵਤਾਰ ਸਿੰਘ

ਅੱਠ ਮਾਰਚ 1857 ਨੂੰ ਪਹਿਲੀ ਵਾਰ ਔਰਤਾਂ ਨੇ ਆਰਥਕਤਾ ਦਾ ਮੁੱਦਾ ਲੈ ਕੇ ਨਿਊਯਾਰਕ ਦੀਆਂ ਮਿੱਲਾਂ ਵਿੱਚ ਕੱਪੜਾ ਬੁਣਨ ਵਾਲੀਆਂ ਔਰਤਾਂ ਨੇ ‘ਖਾਲੀ ਪਤੀਲਾ ਜਲੂਸ’ ਕੱਢਿਆ ਸੀ। 17-8-1907 ਔਰਤਾਂ ਨੂੰ ਵੋਟ ਦਾ ਹੱਕ ਦੇਣ ਦੀ ਗੱਲ ਸ਼ੁਰੂ ਹੋਈ।

ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਤੇ 1908 ਵਿੱਚ ਹੱਕਾਂ ਦੀ ਮੰਗ ਕਰ ਰਹੀਆਂ ਉਪਰ ਹੋਏ ਤਸ਼ੱਦਦ ਨਾਲ ਸ਼ਹੀਦ ਹੋਈਆਂ ਔਰਤਾਂ ਦੀ ਯਾਦ ਵਿੱਚ ਜਰਮਨੀ ਦੀ ਔਰਤ ਕਲਾਰਾ ਜੈਕਟਿਨ ਨੇ ਹਰ ਸਾਲ ‘ਔਰਤ ਦਿਵਸ’ ਮਨਾਉਣ ਦਾ ਪ੍ਰਸਤਾਵ ਰੱਖਿਆ, ਜਿਸਨੂੰ ਸਾਰੇ ਸੰਗਠਨਾਂ ਨੇ ਪ੍ਰਵਾਨ ਕਰ ਲਿਆ।

8 ਮਾਰਚ 1910 ਨੂੰ ਡੈਨਮਾਰਕ ਵਿੱਚ ਔਰਤਾਂ ਦੀ ਕਾਨਫਰੰਸ ਕੀਤੀ ਗਈ। ਜਿਸ ਵਿੱਚ ਸ਼ੋਸਲ ਡੈਮੋਕਰੈਟਿਕ ਪਾਰਟੀ ਜਰਮਨੀ ਦੇ ਲੂਈਸ ਜੇਤਿਸ਼ ਨੇ ਹਰ ਸਾਲ ਦਿਵਸ ਮਨਾਉਣ ਦਾ ਸੁਝਾਅ ਦਿੱਤਾ। ਰੂਸ ਵਿੱਚ 18 ਮਾਰਚ 1911, ਜਰਮਨ ਵਿੱਚ 8 ਮਾਰਚ 1914 ਨੂੰ ਔਰਤ ਦਿਵਸ 8 ਮਾਰਚ ਨੂੰ ਮਨਾਇਆ ਗਿਆ। ਯੂ ਐਨ ਉ ਨੇ 8 ਮਾਰਚ 1975 ‘ਚ ਔਰਤ ਦਿਵਸ ਮਨਾਉਣ ਦਾ ਫੈਸਲਾ ਕੀਤਾ।

ਭਾਰਤ ਵਿੱਚ ਔਰਤਾਂ ਨੂੰ ਬਣਦਾ ਹੱਕ ਦਿਵਾਉਣ ਲਈ 40 ਤੋਂ ਵੱਧ ਕਾਨੂੰਨ ਪਾਸ ਕੀਤੇ ਗਏ ਪਰ ਔਰਤਾਂ ਦੀ ਹਾਲਤ ਪਹਿਲਾਂ ਨਾਲੋਂ ਜਿਆਦਾ ਵਿਗੜਦੀ ਜਾ ਰਹੀ ਹੈ।

ਯੂਨੀਸੇਫ ਦੀ ਰਿਪੋਰਟ ਮੁਤਾਬਿਕ ਸੰਸਾਰ ਵਿੱਚ ਹੋਣ ਵਾਲੇ ਬਾਲ ਵਿਆਹਾਂ ‘ਚੋਂ 40% ਭਾਰਤ ਵਿੱਚ ਹੁੰਦੇ ਹਨ। ਬਾਲ ਵਿਆਹ ਦਾ ਅਸਰ ਪੜਾਈ ‘ਤੇ ਸਿੱਧਾ ਪੈਂਦਾ ਹੈ ਜਦਕਿ ਛੋਟੀ ਉਮਰ ਵਿੱਚ ਬਣਨ ਵਾਲੀਆਂ ਮਾਵਾਂ ਦੀ ਮੌਤ ਦੀ ਸੰਭਾਵਨਾ ਪੰਜ ਗੁਣਾ ਵੱਧ ਜਾਂਦੀ ਹੈ ਤੇ ਬੱਚੇ ਕਮਜੋਰ ਪੈਦਾ ਹੁੰਦੇ ਹਨ। ਡਾਲਰਾਂ ਦੇ ਲਾਲਚ ਵਿੱਚ ਬਾਹਰਲੇ ਦੇਸਾਂ ਦੇ ਬੁੱਢਿਆਂ ਨਾਲ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਹਨ। ਉਨ੍ਹਾਂ ਦੇ ਭਵਿੱਖ ਨੂੰ ਵੇਖ ਕੇ ਨਹੀਂ ਬਲਕਿ ਬਾਹਰ ਜਾਣ ‘ਤੇ ਜਾਇਦਾਦ ਦੇ ਲਾਲਚਾਂ ਵਿੱਚ ਕੀਤੇ ਜਾਂਦੇ ਹਨ।

‘ਮਰਦ ਦੀ ਗੁਲਾਮੀ ਦੇ ਜੂਲੇ ਨੂੰ ਲਾਹ ਕੇ ਅੱਜ ਦੀਆਂ ਔਰਤਾਂ ਮਰਦ ਦੇ ਬਰਾਬਰ ਹੁੰਦੀਆਂ ਹੋਈਆਂ ਉਨ੍ਹਾਂ ਨੂੰ ਪਿਛਾੜ ਕੇ ਹਰ ਖੇਤਰ ਵਿੱਚ ਅੱਗੇ ਵਧ ਰਹੀਆਂ ਹਨ। ਸਕੂਲਾਂ, ਕਾਲਜਾਂ, ਨੌਕਰੀਆਂ, ਸਿਆਸਤ, ਖੇਡਾਂ ਵਿੱਚ ਅੱਗੇ ਜਾ ਰਹੀਆਂ ਹਨ। ਸਮਾਜ ਵਿੱਚ ਔਰਤ ਨੂੰ ਜੋ ਸਥਾਨ ਮਿਲਣਾ ਚਾਹੀਦਾ ਹੈ ਉਹ ਨਹੀ ਮਿਲਿਆ ਕਿਉਂਕਿ ਇਤਿਹਾਸਕਾਰਾਂ, ਧਰਮਾਂ ਤੇ ਰਾਜਿਆਂ ਨੇ ਔਰਤ ਨਾਲ ਇਨਸਾਫ ਨਹੀਂ ਕੀਤਾ। ਉਨ੍ਹਾਂ ਨੇ ਪਤੀ ਨੂੰ ਪ੍ਰਮੇਸ਼ਵਰ, ਔਰਤ ਨੂੰ ਪੈਰ ਦੀ ਜੁੱਤੀ ਦਾ ਦਰਜਾ ਹੀ ਦਿੱਤਾ। ਸੰਨਿਆਸੀ, ਜੋਗੀਆਂ ਤੇ ਵੈਰਾਗੀਆਂ ਨੇ ਔਰਤ ਨੂੰ ਮਾਇਆ, ਨਾਗਣੀ ਛੱਲਣੀ ਕਹਿ ਕੇ ਦੁਰਕਾਰਿਆ। ਔਰਤ ਨੂੰ ਮਾਣ ਦਿੰਦਿਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ, “ਸੋ ਕਿਉਂ ਮੰਦਾ ਆਖੀਏ।…।”

Check Also

ਵਾਤਾਵਰਣ ਦੇ ਮੁੱਦੇ ਨੂੰ ਚੋਣਾਂ ਚ ‘ਲੋਕ ਅਤੇ ਵੋਟ’ ਮੁੱਦਾ ਬਣਾਉਣ ਦੀ ਲੋੜ

ਸੰਤ ਬਲਬੀਰ ਸਿੰਘ ਸੀਚੇਵਾਲ   ਵੋਟ ਤੁਹਾਡੀ,  ਭਵਿੱਖ ਤੁਹਾਡੇ ਬੱਚਿਆਂ ਦਾ ਵੋਟ ਪਾਉਣ ਤੋਂ ਪਹਿਲਾਂ, …

Leave a Reply

Your email address will not be published. Required fields are marked *