WhatsApp ਦੀਆਂ ਨਵੀਆਂ ਨੀਤੀਆਂ ‘ਤੇ ਜਾਰੀ ਹੋਏ ਸਰਵੇ ਨੇ ਕੀਤੇ ਵੱਡੇ ਖੁਲਾਸੇ

TeamGlobalPunjab
2 Min Read

ਨਵੀਂ ਦਿੱਲੀ : WhatsApp ਨੇ 8 ਫਰਵਰੀ ਤੋਂ ਆਪਣੀ ਨੀਤੀਆਂ ਵਿੱਚ ਬਦਲਾਅ ਕਰਨ ਦਾ ਐਲਾਨ ਕੀਤਾ ਹੈ। ਜਿਸ ਦਾ ਦੁਨੀਆਂ ਭਰ ਵਿੱਚ ਵਿਰੋਧ ਹੋ ਰਿਹਾ ਹੈ। ਭਾਰਤ ਵਿੱਚ ਵੀ ਯੂਜ਼ਰ ਨਾਰਾਜ਼ ਹਨ। ਇੰਟਰਨੈੱਟ ਮੀਡੀਆ ਲੋਕਲ ਸਰਕਲ ਨੇ ਸਰਵੇ ‘ਚ ਇਕ ਵੱਡੀ ਗੱਲ ਕਹੀ ਹੈ ਕਿ ਭਾਰਤ ਵਿੱਚ 15 ਫ਼ੀਸਦ ਯੂਜ਼ਰ ਵਟਸਐਪ ਤੋਂ ਪੂਰੀ ਤਰ੍ਹਾਂ ਕਿਨਾਰਾ ਕਰਨ ਦਾ ਮਨ ਬਣਾ ਚੁੱਕੇ ਹਨ। ਜਦਕਿ 36 ਫ਼ੀਸਦ ਲੋਕ ਇਸ ਐਪਲੀਕੇਸ਼ਨ ਦਾ ਬਹੁਤ ਹੀ ਘੱਟ ਇਸਤੇਮਾਲ ਕਰਨ ਦਾ ਇਰਾਦਾ ਕਰ ਰਹੇ ਹਨ। ਦੁਨੀਆਂ ਭਰ ਵਿੱਚ ਵਟਸਐਪ ਦੇ 2 ਅਰਬ ਤੋਂ ਵੀ ਜ਼ਿਆਦਾ ਯੂਜ਼ਰ ਹਨ। ਭਾਰਤ ਵਿੱਚ ਸਭ ਤੋਂ ਵੱਧ 40 ਕਰੋੜ ਲੋਕ ਇਸ ਐਪਲੀਕੇਸ਼ਨ ਦਾ ਇਸਤੇਮਾਲ ਕਰ ਰਹੇ ਹਨ।

ਵਟਸਐਪ ਦੀਆਂ ਨਵੀਆਂ ਨੀਤੀਆਂ ਦੇ ਖਿਲਾਫ ਦੇਸ਼ ਵਿਚ ਵਿਰੋਧ ਤੇਜ਼ ਹੋਣ ਲੱਗਿਆ ਹੈ। ਇਸ ਦਾ ਅਸਰ ਇੰਟਰਨੈੱਟ ਮੀਡੀਆ ਟਵਿੱਟਰ ਲੋਕਲ ਸਰਕਲ ‘ਤੇ ਦਿਖਾਈ ਦੇਣ ਲੱਗਾ ਹੈ। ਵਟਸਐਪ ਗਰੁੱਪਾਂ ਵਿਚ ਵੀ ਅਜਿਹੀਆਂ ਗੱਲਾਂ ਚੱਲ ਰਹੀਆਂ ਹਨ। ਭਾਰਤ ਵਿਚ ਵੱਡੇ ਵਪਾਰੀ ਆਪਣੇ ਕਰਮਚਾਰੀਆਂ ਨਾਲ ਵਟਸਐਪ ‘ਤੇ ਵਪਾਰ ਸਬੰਧੀ ਚੈਟ ਕਰਨ ਤੋਂ ਵੀ ਪਰਹੇਜ਼ ਕਰ ਰਹੇ ਹਨ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ‘ਚ ਰੱਖਦੇ ਹੋਏ ਲੋਕਲ ਸਰਕਲ ਨੇ ਇਕ ਸਰਵੇ ਕਰਨ ਦਾ ਪ੍ਰਯਾਸ ਕੀਤਾ ਹੈ। ਜਿਸ ‘ਚ ਨਵੀਂ ਨੀਤੀਆਂ ਨਾਲੋਂ ਵਟਸਐਪ ਤੇ ਕੀ ਪ੍ਰਭਾਵ ਪਵੇਗਾ।

ਵਟਸਐਪ ਤੁਹਾਡੀ ਚੈਟ ਅਤੇ ਖ਼ਾਸ ਕਰਕੇ ਬਿਜ਼ਨੈੱਸ ਅਕਾਉਂਟ ਦੇ ਨਾਲ ਹੋਈ ਗੱਲਬਾਤ ਪ੍ਰੋਫਾਈਲ ਤਸਵੀਰਾਂ ਅਤੇ ਕੰਟੈਂਟ ਸੰਬੰਧੀ ਸੂਚਨਾ ਫੇਸਬੁੱਕ ਇੰਸਟਾਗ੍ਰਾਮ ਅਤੇ ਥਰਡ ਪਾਰਟੀ ਨੂੰ ਸਾਂਝਾ ਕਰ ਸਕਦਾ ਹੈ। ਦੇਸ਼ ਦੇ 244 ਜ਼ਿਲ੍ਹਿਆਂ ਦੇ 24 ਹਜ਼ਾਰ ਵਟਸਐਪ ਯੂਜ਼ਰ ਦੀ ਇਸ ਮਾਮਲੇ ਵਿਚ ਪ੍ਰਤੀਕਿਰਿਆ ਲਈ ਗਈ। ਇਨ੍ਹਾਂ ‘ਚੋਂ 63 ਫ਼ੀਸਦੀ ਪੁਰਸ਼ ਅਤੇ 37 ਫ਼ੀਸਦੀ ਮਹਿਲਾਵਾਂ ਸ਼ਾਮਲ ਕੀਤੀਆਂ ਗਈਆਂ। ਜਿਨ੍ਹਾਂ ਨੇ ਵਟਸਐਪ ਨੂੰ ਆਪਣੀ ਪ੍ਰਾਈਵੇਸੀ ਸਬੰਧਿਤ ਗੱਲਬਾਤ ਅਤੇ ਵਪਾਰ ਸਬੰਧੀ ਚੈਟ ਨੂੰ ਖ਼ਤਰਾ ਦੱਸਿਆ ਹੈ।

Share this Article
Leave a comment