ਹੈਰੀ ਪੋਟਰ ਫਿਲਮਾਂ ਵਿੱਚ ਮਿਸਟਰ ਡੰਬਲਡੋਰ ਦਾ ਕਿਰਦਾਰ ਨਿਭਾਉਣ ਵਾਲੇ ਮਾਈਕਲ ਗੈਂਬੋਨ ਦਾ ਹੋਇਆ ਦਿਹਾਂਤ

Rajneet Kaur
2 Min Read

ਨਿਊਗ਼ ਡੈਸਕ: ਪਿਛਲੇ ਕਈ ਸਾਲਾਂ ਤੋਂ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਦਾ ਮਨੋਰੰਜਨ ਕਰ ਰਹੀ ਇਸ ਫਿਲਮ ਹੈਰੀ ਪੋਟਰ  ਨੂੰ ਜ਼ਿਆਦਾਤਰ ਲੋਕਾਂ ਨੇ ਦੇਖਿਆ ਹੋਵੇਗਾ। ਜਿਸ ਕਾਰਨ ਅੱਜ ਵੀ ਇਸ ਦੀ ਫੈਨ ਫਾਲੋਇੰਗ ਬਹੁਤ ਜ਼ਿਆਦਾ ਹੈ। ਹੁਣ ਖਬਰ ਸਾਹਮਣੇ ਆਈ ਹੈ ਕਿ ਇਸ ਫਿਲਮ ਦੇ ਇੱਕ ਵੱਡੇ ਕਲਾਕਾਰ ਦਾ ਦਿਹਾਂਤ ਹੋ ਗਿਆ ਹੈ।

ਹੈਰੀ ਪੋਟਰ ਫਿਲਮਾਂ ਵਿੱਚ ਮਿਸਟਰ ਡੰਬਲਡੋਰ ਦਾ ਕਿਰਦਾਰ ਨਿਭਾਉਣ ਵਾਲੇ ਮਾਈਕਲ ਗੈਂਬੋਨ ਦਾ ਦਿਹਾਂਤ ਹੋ ਗਿਆ ਹੈ।  ਉਹ 82 ਸਾਲ ਦੇ ਸਨ। ਮਿਲੀ ਜਾਣਕਾਰੀ ਅਨੁਸਾਰ ਮਾਈਕਲ ਦੀ ਮੌਤ ਗੰਭੀਰ ਬਿਮਾਰੀ ਕਾਰਨ ਹੋਈ ਹੈ।ਉਨ੍ਹਾਂ ਦੇ ਦਿਹਾਂਤ ਦੀ ਖਬਰ ਇਕ ਇੰਸਟਾਗ੍ਰਾਮ ਪੋਸਟ ਸ਼ੇਅਰ ਕਰਕੇ ਜਨਤਕ ਕੀਤੀ ਗਈ ਹੈ। ਖਬਰਾਂ ਦੀ ਮੰਨੀਏ ਤਾਂ ਉਨ੍ਹਾਂ ਦੀ ਪਤਨੀ ਲੈਡੀ ਗੈਂਬੋਨ ਅਤੇ ਬੇਟੇ ਫਰਗਸ ਨੇ ਵੀ ਇਹ ਜਾਣਕਾਰੀ ਦਿੰਦੇ ਹੋਏ ਆਪਣਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਦੇ ਦਿਹਾਂਤ ਦਾ ਕਾਰਨ ਨਿਮੋਨੀਆ ਦੱਸਿਆ ਜਾ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ  ਮਾਈਕਲ ਗੈਂਬੋਨ ਨਿਮੋਨੀਆ ਤੋਂ ਪੀੜਤ ਸਨ ਇਸ ਲਈ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਸਮੇਂ ਸਿਰ ਉਨ੍ਹਾਂ ਦੀ ਦੇਖਭਾਲ ਲਈ ਬਹੁਤ ਯਤਨ ਕੀਤੇ ਗਏ ਪਰ ਇਹ ਸੰਭਵ ਨਹੀਂ ਹੋ ਸਕਿਆ ਅਤੇ 82 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦਿਹਾਂਤ ਹੋ ਗਿਆ ।

ਹੈਰੀ ਪੌਟਰ ਇੱਕ ਫਿਲਮ ਲੜੀ ਹੈ ਜੋ 1997 ਵਿੱਚ ਸ਼ੁਰੂ ਹੋਈ ਸੀ। ਜਦੋਂ ਹੈਰੀ ਪੋਟਰ-ਦ ਫਿਲਾਸਫਰਜ਼ ਸਟੋਨ ਰਿਲੀਜ਼ ਹੋਈ ਸੀ। ਇਹ ਸਫਲ ਰਹੀ ਅਤੇ ਇੰਨਾ ਪਿਆਰ ਮਿਲਿਆ ਕਿ ਇਸ ਦੇ ਵੱਖ-ਵੱਖ ਭਾਗ 1998, 1999, 2000, 2003, 2005, 2007 ਵਿੱਚ ਰਿਲੀਜ਼ ਹੋਏ। ਹੁਣ ਤੱਕ ਇਸ ਦੇ 7 ਸੀਜ਼ਨ ਆ ਚੁੱਕੇ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment