8 ਮਈ ਦੁਕਾਨਾਂ ਖੋਲ੍ਹਣ ਤੇ ਦੁਕਾਨਦਾਰਾਂ ਦਾ ਸਾਥ ਦਵੇਗਾ ਸੰਯੁਕਤ ਮੋਰਚਾ

TeamGlobalPunjab
2 Min Read

ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਸਕੰਟ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ।ਦੇਸ਼ ‘ਚ ਹਰ ਦਿਨ ਨਵੇਂ ਕੇਸਾਂ ਅਤੇ ਮੌਤਾਂ ਦਾ ਸਿਲਸਿਲਾ ਵਧਦਾ ਜਾ ਰਿਹਾ ਹੈ।ਜਿਸਨੂੰ ਦੇਖਦਿਆਂ ਸਰਕਾਰਾ ਨੇ ਮੁੜ ਲਾਕਡਾਊਨ,ਕਰਫਿਊ ਲਗਾੳਣੇ ਸ਼ੁਰੂ ਕਰ ਦਿਤੇ ਹਨ ਤਾਂ ਜੋ ਲੋਕ ਆਪਣੇ-ਆਪਣੇ ਘਰਾਂ ‘ਚ ਸੁਰੱਖਿਅਤ ਰਹਿਣ ਅਤੇ ਕੋਵਿਡ 19 ਦੇ ਜੋਖ਼ਮ ਨੂੰ ਘੱਟ ਕੀਤਾ ਜਾ ਸਕੇ।ਪਰ ਬਿੰਨ੍ਹਾਂ ਕੰਮਕਾਰ ਤੋਂ ਘਰਾਂ ‘ਚ ਰਹਿਣਾ ਵੀ ਆਮ ਵਿਅਕਤੀ ਲਈ ਮੁਸ਼ਕਿਲ ਦਾ ਕਾਰਨ ਹੈ।ਘਰਾਂ ‘ਚ ਰਹਿ ਕੇ ਰੋਜ਼ਗਾਰ ਨਾ ਕਰਕੇ ਘਰ ਦਾ ਗੁਜ਼ਾਰਾ ਨਹੀਂ ਹੋ ਸਕਦਾ।ਜਿਸਨੂੰ ਲੈ ਕੇ 8 ਮਈ ਨੂੰ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਲਾਕਡਾਊਨ ਦੇ ਵਿਰੋਧ ਦਾ ਐਲਾਨ ਕੀਤਾ ।

ਕਿਸਾਨ ਆਗੂ ਡਾ.ਦਰਸ਼ਨ ਪਾਲ ਨੇ ਕਿਹਾ ਸਰਕਾਰ ਕੋਰੋਨਾ ਬਿਮਾਰੀ ਤੋਂ ਬਚਾਅ ਲਈ ਡਾਕਟਰਾਂ,ਦਵਾਈਆਂ,ਹਸਪਤਾਲਾਂ ਦਾ ਪ੍ਰਬੰਧ ਕਰਨ ਦੀ ਥਾਂ ਲੋਕਾਂ ਨੂੰ ਜਬਰੀ ਘਰਾਂ ‘ਚ ਕੈਦ ਕਰ ਰਹੀ ਹੈ ਅਤੇ ਦੁਕਾਨਦਾਰਾਂ ਦੀਆਂ ਦੁਕਾਨਾਂ ਜਬਰੀ ਬੰਦ ਕਰਵਾ ਰਹੀ ਹੈ।ਸਾਲ ਤੋਂ ਆਮ ਜਨਤਾ ਖੱਜਲ ਖੁਆਰ ਹੋ ਰਹੀ ਹੈ।ਉਨ੍ਹਾਂ ਕੋਲ ਭੁੱਖੇ ਮਰਨ ਜਾਂ ਫਿਰ ਸੰਘਰਸ਼ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ।ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ  ਨੇ ਸਾਰੀਆਂ ਦੁਕਾਨਾਂ ਖੁੱਲ੍ਹਵਾਉਣ ਦਾ ਵੱਡਾ ਐਲਾਨ ਕੀਤਾ ਹੈ।

ਦਸ ਦਈਏ ਸਰਕਾਰ ਨੇ ਪੰਜਾਬ ‘ਚ 15 ਮਈ ਤੱਕ ਮਿੰਨੀ ਲਾਕਡਾਊਨ ਲਗਾਇਆ ਹੈ।ਜਿਸਦਾ ਵਿਰੋਧ ਦੁਕਾਨਦਾਰਾਂ ਵਲੋਂ ਕੀਤਾ ਜਾ ਰਿਹਾ ਹੈ।ਸੰਯੁਕਤ ਕਿਸਾਨ ਮੋਰਚੇ ਵੱਲੋ ਐਲਾਨ ਕੀਤਾ ਹੈ ਕਿ ਮੋਰਚੇ ਦੇ ਆਗੂ ਅੱਗੇ ਲੱਗਕੇ 8 ਮਈ ਤੋਂ ਦੁਕਾਨਦਾਰਾਂ ਦੀਆਂ ਸਾਰੀਆਂ ਦੁਕਾਨਾਂ ਖੁਲਵਾਉਣਗੇ ਜੇਕਰ ਪੁਲਿਸ ਪ੍ਰਸ਼ਾਸ਼ਨ ਨੇ ਦੁਕਾਨਾਂ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਡਟਵਾਂ ਵਿਰੋਧ ਕਰਨਗੇ।

 

- Advertisement -

Share this Article
Leave a comment