ਨਿਊਜ਼ ਡੈਸਕ: IPL 2023 ਦੇ 43ਵੇਂ ਮੈਚ ‘ਚ ਟੀਮਾਂ ਵਿਚਾਲੇ ਸਖਤ ਮੁਕਾਬਲਾ ਤਾਂ ਨਜ਼ਰ ਆਇਆ ਹੀ ਹੋਇਆ, ਜਦਕਿ ਮੈਚ ਤੋਂ ਬਾਅਦ ਕ੍ਰਿਕਟਰਾਂ ਵਿਚਾਲੇ ਲੜਾਈ ਦੇਖਣ ਨੂੰ ਮਿਲਿਆ। ਲਖਨਊ ਦੇ ਏਕਾਨਾ ਸਟੇਡੀਅਮ ‘ਚ ਹੋਏ ਮੈਚ ਨਾਲੋਂ ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਵਿਚਾਲੇ ਹੋਈ ਬਹਿਸ ਨੇ ਜ਼ਿਆਦਾ ਸੁਰਖੀਆਂ ਬਟੋਰੀਆਂ। ਬਹਿਸ ਦੀ ਸ਼ੁਰੂਆਤ ਅਫਗਾਨਿਸਤਾਨ ਦੇ ਖਿਡਾਰੀ ਨਵੀਨ-ਉਲ-ਹੱਕ ਤੋਂ ਹੋਈ। ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਸ ਲੜਾਈ ‘ਚ ਕੀ ਹੋਇਆ, ਕਿਉਂ ਸ਼ੁਰੂ ਹੋਈ, ਆਓ ਤੁਹਾਨੂੰ ਦੱਸਦੇ ਹਾਂ:
This is how Siraj started this fight before Gautam Gambhir, Virat Kohli and Naveen ul Haq#RCBvsLSG pic.twitter.com/UhXd3YZBiL
— hardik pandya (@hardickpandya7) May 1, 2023
ਲੜਾਈ ਕਿੱਥੋਂ ਸ਼ੁਰੂ ਹੋਈ?
ਅਸਲ ‘ਚ ਇਹ ਉਸ ਵੇਲੇ ਸ਼ੁਰੂ ਹੋਇਆ ਜਦੋਂ ਲਖਨਊ ਦੀ ਬੱਲੇਬਾਜ਼ੀ ਚੱਲ ਰਹੀ ਸੀ ਅਤੇ ਮੁਹੰਮਦ ਸਿਰਾਜ ਪਾਰੀ ਦਾ 17ਵਾਂ ਓਵਰ ਸੁੱਟ ਰਹੇ ਸਨ। ਇਸ ਓਵਰ ‘ਚ ਸਿਰਾਜ ਅਤੇ ਨਵੀਨ ਵਿਚਾਲੇ ਕੁਝ ਬਹਿਸ ਹੋਈ। ਓਵਰ ਖਤਮ ਹੋਣ ਤੋਂ ਬਾਅਦ ਨਵੀਨ ਦੇ ਪਹੁੰਚਣ ਦੇ ਬਾਵਜੂਦ ਸਿਰਾਜ ਨੇ ਗੇਂਦ ਨੂੰ ਸਟੰਪ ‘ਤੇ ਮਾਰ ਦਿੱਤਾ। ਉਥੋਂ ਗੱਲ ਵਧੀ ਤਾਂ ਵਿਰਾਟ ਕੋਹਲੀ ਵੀ ਇਸ ਮਾਮਲੇ ‘ਚ ਆ ਗਏ। ਵਿਰਾਟ ਅਤੇ ਨਵੀਨ ਵਿਚਾਲੇ ਇਹ ਬਹਿਸ ਮੈਚ ਖਤਮ ਹੋਣ ਤੋਂ ਬਾਅਦ ਹੱਥ ਮਿਲਾਉਣ ਤੱਕ ਚੱਲੀ। ਸਾਰੇ ਖਿਡਾਰੀ ਹੱਥ ਮਿਲਾ ਰਹੇ ਸੀ, ਉਸ ਵੇਲੇ ਵੀ ਜਦੋਂ ਵਿਰਾਟ ਅਤੇ ਨਵੀਨ ਆਹਮੋ-ਸਾਹਮਣੇ ਆਏ ਤਾਂ ਦੋਵਾਂ ਵਿਚਾਲੇ ਕੁਝ ਗੱਲਬਾਤ ਹੋਈ। ਇਸ ਤੋਂ ਬਾਅਦ ਨਵੀਨ ਨੇ ਵਿਰਾਟ ਦੇ ਹੱਥ ਨੂੰ ਝਟਕਾ ਦੇ ਦਿੱਤਾ ਅਤੇ ਉਥੋਂ ਮਾਮਲਾ ਵਧ ਗਿਆ। ਇਸ ਦੌਰਾਨ ਗੌਤਮ ਗੰਭੀਰ ਅੰਪਾਇਰ ਨਾਲ ਗੁੱਸੇ ਨਾਲ ਗੱਲ ਕਰਦੇ ਨਜ਼ਰ ਆਏ।
This was started on the ground stop judging this just from handshakes #KLRahul𓃵 #LSGvsRCB #Kohli #Aggression #Revenge pic.twitter.com/p6fdzGr1Iz
— Jay kadam (@iamjaykadam) May 1, 2023
ਇਸ ਵਿਵਾਦ ਤੋਂ ਬਾਅਦ ਆਪਣੇ ਡਰੈਸਿੰਗ ਰੂਮ ਵੱਲ ਜਾਂਦੇ ਹੋਏ ਵਿਰਾਟ ਕੋਹਲੀ ਲਖਨਊ ਦੇ ਖਿਡਾਰੀ ਕਾਇਲ ਮਾਇਰਸ ਨਾਲ ਗੱਲ ਕਰ ਰਹੇ ਸਨ। ਇਸ ਦੌਰਾਨ, ਲਖਨਊ ਸੁਪਰਜਾਇੰਟਸ ਦੇ ਮੈਂਟੋਰ ਗੌਤਮ ਗੰਭੀਰ ਪਹੁੰਚਿਆ ਅਤੇ ਮਾਇਰਸ ਨੂੰ ਲੈ ਗਿਆ। ਇੱਥੋਂ ਵਿਵਾਦ ਵਧ ਗਿਆ। ਇਸ ਤੋਂ ਬਾਅਦ ਵਿਰਾਟ ਕੋਹਲੀ ਨੇ ਪ੍ਰਤੀਕਿਰਿਆ ‘ਚ ਕੁਝ ਕਿਹਾ। ਇਸ ਤੋਂ ਬਾਅਦ ਗੌਤਮ ਗੰਭੀਰ ਪਿੱਛੇ ਮੁੜ ਕੇ ਆਏ ਤਾਂ ਉਹ ਕਾਫੀ ਗੁੱਸੇ ‘ਚ ਲੱਗ ਰਹੇ ਸਨ। ਇੱਥੇ ਵਿਰਾਟ ਅਤੇ ਗੰਭੀਰ ਆਹਮੋ-ਸਾਹਮਣੇ ਆ ਗਏ ਅਤੇ ਦੋਵਾਂ ਵਿਚਾਲੇ ਕਾਫੀ ਤਕਰਾਰ ਵੀ ਹੋਈ, ਇਸ ਦੌਰਾਨ ਸਾਰੇ ਇਕੱਠੇ ਹੋ ਗਏ।
Everything after handshake here:
Virat Kohli vs Gautam Gambhir
BIGGEST RIVALRY IN CRICKET
Entertainment into 100#RCBVSLSG #ViratKohli pic.twitter.com/8SxxSKRByn
— aqqu who (@aq30__) May 1, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.