ਨਵੀਂ ਦਿੱਲੀ : ਡਿਜਿਟਲ ਕਰੰਸੀ ਵੱਲ ਪਹਿਲਾ ਕਦਮ ਵਧਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਕ ਇਲੈਕਟਰਾਨਿਕ ਵਾਊਚਰ ਬੇਸਡ ਡਿਜਿਟਲ ਪੇਮੇਂਟ ਸਿਸਟਮ ਨੂੰ ਲਾਂਚ ਕਰ ਦਿੱਤਾ ਹੈ, ਜਿਸਦਾ ਨਾਮ ‘eRUPI’ ਹੈ। ਇਸ ਪਲੇਟਫਾਰਮ ਨੂੰ ਨੈਸ਼ਨਲ ਪੇਮੇਂਟ ਕਾਰਪੋਰੇਸ਼ਨ ਆਫ ਇੰਡਿਆ ( NPCI ), ਡਿਪਾਰਟਮੇਂਟ ਆਫ ਫਾਈਨੇਂਸ਼ਿਅਲ ਸਰਵਿਸ, ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਅਤੇ ਨੈਸ਼ਨਲ ਹੈਲਥ ਅਥਾਰਿਟੀ ਵਲੋਂ ਡਿਵੈਲਪ ਕੀਤਾ ਗਿਆ ਹੈ।
ਇਹ ਪ੍ਰਣਾਲੀ ਪੈਸਾ ਭੇਜਣ ਵਾਲੇ ਅਤੇ ਪੈਸਾ ਵਸੂਲ ਕਰਨ ਵਾਲੇ ਵਿਚਾਲੇ ‘ਐਂਡ ਟੂ ਐਂਡ ਇਨਕ੍ਰਿਪਟੇਡ’ ਹੈ, ਕਹਿਣ ਤੋਂ ਭਾਵ ਇਹ ਕਿ ਦੋਵਾਂ ਪਾਰਟੀਆਂ ਵਿਚਾਲੇ ਕਿਸੇ ਤੀਜੇ ਦਾ ਇਸ ‘ਚ ਕੋਈ ਦਖ਼ਲ ਨਹੀਂ ਹੈ।
ਕੀ ਹੈ eRUPI ?
NPCI ਮੁਤਾਬਕ ਈ-ਰੂਪੀ ਡਿਜੀਟਲ ਪੇਮੇਂਟ ਲਈ ਇੱਕ ਕੈਸ਼ਲੈਸ ਅਤੇ ਕੰਟੈਕਟ ਲੈੱਸ ਪਲੇਟਫਾਰਮ ਹੈ। ਇਹ QR ਕੋਡ ਜਾਂ SMS ਦੇ ਆਧਾਰ ‘ਤੇ ਈ-ਵਾਉਚਰ ਦੇ ਰੂਪ ‘ਚ ਕੰਮ ਕਰਦਾ ਹੈ। ਇਸ ਨਾਲ ਲੋਕ ਭੁਗਤਾਨ ਦੇ ਯੂਜ਼ਰਜ਼ ਕਾਰਡ, ਡਿਜੀਟਲ ਭੁਗਤਾਨ ਐਪ ਜਾਂ ਇੰਟਰਨੈੱਟ ਬੈਂਕਿੰਗ ਐਕਸੇਸ ਦੇ ਬਿਨਾਂ ਈ-ਰੂਪੀ ਵਾਉਚਰ ਨੂੰ ਵਰਤਣ ਦੇ ਯੋਗ ਹੋਣਗੇ। ਇਸ ਈ-ਰੂਪੀ ਨੂੰ ਆਸਾਨ ਤੇ ਸੁਰੱਖਿਅਤ ਮੰਨਿਆ ਜਾ ਰਿਹਾ ਹੈ।