ਭੁਲੇਖੇ ਵਿੱਚ ਨਾ ਰਹੋ, ਬਜ਼ੁਰਗਾਂ ਦੀ ਤਰ੍ਹਾਂ ਨੌਜਵਾਨਾਂ ਨੂੰ ਵੀ ਵਾਇਰਸ ਤੋਂ ਓਨਾ ਹੀ ਖਤਰਾ: WHO

TeamGlobalPunjab
2 Min Read

ਵਾਸ਼ਿੰਗਟਨ: WHO ਦੇ ਡਾਇਰੈਕਟਰ ਜਨਰਲ ਨੇ ਕੋਰੋਨਾ ਨਾਲ ਸੰਕਰਮਿਤ ਲੋਕਾਂ ਦੀ ਤਾਜ਼ਾ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹੁਣ ਤੱਕ ਦੁਨੀਆ ਭਰ ਵਿੱਚ 2,10,000 ਤੋਂ ਜ਼ਿਆਦਾ ਲੋਕਾਂ ਵਿੱਚ ਕੋਰੋਨਾ ਪਾਜ਼ਿਟਿਵ ਮਿਲਿਆ ਹੈ।

ਕੋਰੋਨਾ ਨਾਲ ਹੁਣ ਤੱਕ 9,000 ਲੋਕਾਂ ਦੀ ਜਾਨ ਜਾ ਚੁੱਕੀ ਹੈ ਡਬਲਿਊਐਚਓ ਦਾ ਕਹਿਣਾ ਹੈ ਕਿ ਹਰ ਦਿਨ ਇੱਕ ਨਵੀਂ ਕਠਨਾਈ ਅਤੇ ਚੁਣੌਤੀ ਭਰਿਆ ਹੈ।

ਕੋਰੋਨਾ ਸਭ ਤੋਂ ਜ਼ਿਆਦਾ ਬਜ਼ੁਰਗ ਲੋਕਾਂ ਲਈ ਵੱਡੀ ਮੁਸੀਬਤ ਬਣ ਗਿਆ ਹੈ। ਦੁਨੀਆਂ ‘ਚ ਕਈ ਦੇਸ਼ਾਂ ਤੋਂ ਕਰੋਨਾ ਨਾਲ ਸੰਕਰਮਿਤ ਲੋਕਾਂ ਦਾ ਡਾਟਾ ਲਿਆ ਜਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕੀ ਲਗਭਗ ਸਾਰੇ ਡਾਟਾ ਵਿੱਚ ਪੰਜਾਹ ਸਾਲ ਤੋਂ ਘੱਟ ਉਮਰ ਵਾਲੇ ਲੋਕ ਹਸਪਤਾਲਾਂ ਵਿੱਚ ਭਰਤੀ ਕੀਤੇ ਜਾ ਰਹੇ ਹਨ।

WHO ਦੇ ਡਾਇਰੈਕਟਰ ਜਨਰਲ ਨੇ ਨੌਜਵਾਨਾਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਇਸ ਵਾਇਰਸ ਦੀ ਚਪੇਟ ਵਿੱਚ ਆ ਕੇ ਨੌਜਵਾਨਾਂ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ਨਾਲ ਹੀ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਵਾਇਰਸ ਦੇ ਕੇਂਦਰ ਯਾਨੀ ਵੁਹਾਨ ਸ਼ਹਿਰ ਤੋਂ ਵੀਰਵਾਰ ਨੂੰ ਕੋਰੋਨਾ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ।

- Advertisement -

WHO ਨੇ ਦੱਸਿਆ ਕਿ ਕੋਰੋਨਾ ਦੀ ਵਜ੍ਹਾ ਕਾਰਨ ਦੁਨੀਆ ਵਿੱਚ ਸਿਹਤ ਕਰਮਚਾਰੀਆਂ ਅਤੇ ਟੈਸਟ ਲੈਬ ਵਿੱਚ ਸੰਸਾਰਿਕ ਕਮੀ ਆਈ ਹੈ। ਹਾਲਾਂਕਿ ਚੀਨ ਨੇ ਜਰੂਰੀ ਸਾਮਾਨ ਦੀ ਸਪਲਾਈ ਉੱਤੇ ਸਹਿਮਤੀ ਜਤਾਈ ਹੈ। ਸਪਲਾਈ ਦੀ ਸਾਰੀ ਤਿਆਰੀਆਂ ਚੱਲ ਰਹੀਆਂ ਹਨ ਅਤੇ ਦੁਬਈ ਦੇ ਭੰਡਾਰ ਗ੍ਰਹਿ ਵਿੱਚ ਇਸ ਸਾਮਾਨ ਦੀ ਸਪਲਾਈ ਕੀਤੀ ਜਾਵੇਗੀ।

Share this Article
Leave a comment