ਨਿਊਜ਼ ਡੈਸਕ : ਅੱਜ ਕੱਲ੍ਹ ਤਣਾਅ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਜ਼ਿਆਦਾਤਰ ਲੋਕ ਫੈਟੀ ਲਿਵਰ ਦੇ ਸ਼ਿਕਾਰ ਹੋ ਰਹੇ ਹਨ। ਸਰੀਰ ਨੂੰ ਸਿਹਤਮੰਦ ਬਣਾ ਕੇ ਰੱਖਣ ‘ਚ ਲਿਵਰ ਅਹਿਮ ਭੂਮਿਕਾ ਨਿਭਾਉਂਦਾ ਹੈ। ਸਰੀਰ ਲਈ ਪ੍ਰੋਟੀਨ ਦਾ ਨਿਰਮਾਣ, ਪਾਚਨ ਲਈ ਪਿੱਤ ਦਾ ਉਤਪਾਦਨ ਕਰਨਾ, ਪੋਸ਼ਕ ਤੱਤਾਂ ਨੂੰ ਊਰਜਾ ਵਿੱਚ ਬਦਲਣਾ ਅਤੇ ਬੈਕਟੀਰੀਆ ਤੇ ਜ਼ਹਿਰੀਲੇ ਪਦਾਰਥਾਂ ਨੂੰ ਖੂਨ ਤੋਂ ਕੱਢ ਕੇ ਸੰਕਰਮਣ ਨਾਲ਼ ਲੜਨ ‘ਚ ਵੀ ਲਿਵਰ ਮਦਦ ਕਰਦਾ ਹੈ। ਸਰੀਰ ਦਾ ਬਹੁਤ ਜ਼ਰੂਰੀ ਅੰਗ ਹੋਣ ਦੇ ਬਾਵਜੂਦ ਥੋੜ੍ਹੀ ਜਿਹੀ ਲਾਪਰਵਾਹੀ ਤੁਹਾਨੂੰ ਫੈਟੀ ਲਿਵਰ ਦਾ ਸ਼ਿਕਾਰ ਬਣਾ ਸਕਦੀ ਹੈ। ਅਜਿਹੇ ‘ਚ ਇਹ ਜਾਣਨਾ ਜ਼ਰੂਰੀ ਹੋ ਜਾਂਦਾ ਹੈ ਕਿ ਆਖ਼ਰ ਫੈਟੀ ਲਿਵਰ ਕੀ ਹੈ ਅਤੇ ਇਸ ਦੇ ਪਿੱਛੇ ਕੀ ਕਾਰਨ ਹਨ।
ਫੈਟੀ ਲਿਵਰ ਦੇ ਕਾਰਨ
-ਮੋਟਾਪਾ ਜਾਂ ਜ਼ਿਆਦਾ ਵਜ਼ਨ ਹੋਣਾ
-ਦਵਾਈਆਂ ਦਾ ਸੇਵਨ
-ਜ਼ਰੂਰਤ ਤੋਂ ਜ਼ਿਆਦਾ ਸ਼ਰਾਬ ਦਾ ਸੇਵਨ
-ਖ਼ਰਾਬ ਡਾਈਟ
-ਟਾਈਪ 2 ਡਾਇਬਟੀਜ਼ ਦਾ ਹੋਣਾ
-ਮੈਟਾਬਾਲਿਜ਼ਮ ਸਿੰਡਰੋਮ ਹੋਣ ‘ਤੇ
-ਮਾਹਵਾਰੀ ਬੰਦ ਹੋਣ ਤੋਂ ਬਾਅਦ
-ਜੈਨੇਟਿਕ
-ਜਿਹੜੇ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ, ਡਾਇਬਿਟੀਜ਼ ਜਾਂ ਹਾਈ ਕੋਲੈਸਟ੍ਰੋਲ ਦੀ ਸ਼ਿਕਾਇਤ ਰਹਿੰਦੀ ਹੈ। ਉਨ੍ਹਾਂ ਨੂੰ ਵੀ ਇਹ ਸਮੱਸਿਆ ਹੋ ਸਕਦੀ ਹੈ।
ਦੋ ਤਰ੍ਹਾਂ ਦਾ ਹੁੰਦਾ ਹੈ ਫੈਟੀ ਲਿਵਰ:
-ਨਾਨ ਅਲਕੋਹਲਿਕ ਫੈਟੀ ਲਿਵਰ ਉਨ੍ਹਾਂ ਲੋਕਾਂ ਨੂੰ ਹੁੰਦਾ ਹੈ ਜੋ ਜ਼ਿਆਦਾ ਮਾਤਰਾ ਵਿਚ ਸ਼ਰਾਬ ਤਾਂ ਨਹੀਂ ਪੀਂਦੇ ਪਰ ਉਨ੍ਹਾਂ ਨੂੰ ਇਹ ਜੈਨੇਟਿਕ ਕਾਰਨਾਂ ਜਾਂ ਫਿਰ ਗਲਤ ਲਾਈਫ ਸਟਾਈਲ ਕਾਰਨ ਵੀ ਹੋ ਸਕਦਾ ਹੈ।
-ਅਲਕੋਹਲਿਕ ਫੈਟੀ ਲਿਵਰ ਜ਼ਰੂਰਤ ਤੋਂ ਜ਼ਿਆਦਾ ਸ਼ਰਾਬ ਪੀਣ ਜਾਂ ਫਿਰ ਖ਼ਰਾਬ ਗੁਣਵੱਤਾ ਵਾਲੀ ਸ਼ਰਾਬ ਪੀਣ ਨਾਲ ਹੁੰਦਾ ਹੈ।
ਫੈਟੀ ਲਿਵਰ ਦੇ ਲੱਛਣ
-ਜਿਹੜੇ ਲੋਕਾਂ ਨੂੰ ਫੈਟੀ ਲਿਵਰ ਦੀ ਪਰੇਸ਼ਾਨੀ ਹੁੰਦੀ ਹੈ, ਉਨ੍ਹਾਂ ਨੂੰ ਅਕਸਰ ਥਕਾਵਟ ਹੋਈ ਰਹਿੰਦੀ ਹੈ ਅਤੇ ਸਰੀਰ ‘ਚ ਕਮਜ਼ੋਰੀ ਰਹਿੰਦੀ ਹੈ।
-ਫੈਟੀ ਲਿਵਰ ਨਾਲ ਰੋਗੀਆਂ ਦਾ ਵਜ਼ਨ ਤੇਜ਼ੀ ਨਾਲ ਘਟ ਸਕਦਾ ਹੈ ਅਤੇ ਭੁੱਖ ਵੀ ਘੱਟ ਹੋ ਜਾਂਦੀ ਹੈ। ਪੇਟ ਵਿੱਚ ਦਰਦ ਬਣਿਆ ਰਹਿ ਸਕਦਾ ਹੈ ਜਾਂ ਅਕਸਰ ਪੇਟ ਦਰਦ ਦੀ ਸਮੱਸਿਆ ਹੋਣ ਲਗਦੀ ਹੈ।
-ਸਰੀਰ ਵਿੱਚ ਪੀਲੀਏ ਦੇ ਲੱਛਣ ਨਜ਼ਰ ਆਉਣ ਲੱਗਦੇ ਹਨ। ਜਿਵੇਂ ਚਮੜੀ ਦਾ ਰੰਗ ਅਤੇ ਅੱਖਾਂ ਵਿੱਚ ਪੀਲਾਪਣ ਨਜ਼ਰ ਆਉਣ ਲੱਗਦਾ ਹੈ।
ਫੈਟੀ ਲਿਵਰ ਤੋਂ ਬਚਾਅ:
ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਫੈਟੀ ਲਿਵਰ ਤੋਂ ਬਚੇ ਰਹਿਣ ਲਈ ਵਿਅਕਤੀ ਨੂੰ ਹੇਂਠ ਲਿਖੀਆਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
-ਸ਼ਰਾਬ ਤੋਂ ਪਰਹੇਜ਼ ਕਰਨਾ ਚਾਹੀਦਾ ਹੈ
-ਥਾਇਰਾਇਡ ਤੇ ਕੋਲੈਸਟਰੋਲ ਨੂੰ ਕੰਟਰੋਲ ‘ਚ ਰੱਖੋ
-ਵਧੇ ਹੋਏ ਭਾਰ ਨੂੰ ਘਟਾਓ
-ਡਾਇਬਟੀਜ਼ ਨੂੰ ਕੰਟਰੋਲ ਰੱਖੋ
-ਨਿਯਮਤ ਰੂਪ ਨਾਲ ਕਸਰਤ ਕਰੋ ਜਾਂ ਫਿਰ ਆਪਣੀ ਫਿਜ਼ੀਕਲ ਐਕਟੀਵਿਟੀ ਵਧਾਓ