ਕਿਹੜੀਆਂ ਬਿਮਾਰੀਆਂ ਤੋਂ ਦੂਰ ਰੱਖੇਗਾ ਇਹ ਨੁਸਖਾ! ਪੜ੍ਹੋ ਸਾਰੀ ਜਾਣਕਾਰੀ

TeamGlobalPunjab
2 Min Read

ਨਿਊਜ਼ ਡੈਸਕ: ਭਾਰਤ ‘ਚ ਮਸਾਲੇ ਭੋਜਨ ਦੇ ਨਾਲ ਨਾਲ ਘਰੇਲੂ ਇਲਾਜ ‘ਚ ਵੀ ਵਰਤੇ ਜਾਂਦੇ ਹਨ। ਮਸਾਲੇ ਗੁਣਾਂ ਨਾਲ ਭਰਪੂਰ ਹੁੰਦੇ ਹਨ ਤੇ ਸਰੀਰ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦੇ ਹਨ। ਗੱਲ ਕਰੀਏ ਛੋਟੀ ਇਲਾਇਚੀ ਦੀ ਤਾਂ ਇਹ ਚਾਹ ਨੂੰ ਸਵਾਦ ਬਣਾਉਣ ਦੇ ਨਾਲ ਮੂੰਹ ਦੇ ਸਾਹ ਨੂੰ ਤਾਜਾ ਕਰਨ ਦਾ ਕੰਮ ਵੀ ਕਰਦੀ ਹੈ। ਜੇ ਤੁਸੀਂ ਪਾਚਨ ਨੂੰ ਸਹੀ ਰੱਖਣਾ ਚਾਹੁੰਦੇ ਹੋ, ਤਾਂ ਹਰ ਰੋਜ਼ ਇਕ ਛੋਟੀ ਇਲਾਇਚੀ ਦਾ ਸੇਵਨ ਕਰਨ ਨਾਲ ਲਾਭ ਹੁੰਦਾ ਹੈ। ਇਸ ਤੋਂ ਇਲਾਵਾ ਖੰਘ, ਜ਼ੁਕਾਮ ਵਰਗੀਆਂ ਪ੍ਰੇਸ਼ਾਨੀਆਂ ‘ਚ ਵੀ ਇਲਾਇਚੀ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਆਓ ਇਲਾਇਚੀ ਦੇ ਹੋਰ ਫਾਇਦਿਆਂ ਵਾਰੇ ਗੱਲ ਕਰੀਏ।

ਭਾਰ ਰਹੇ ਕੰਟਰੋਲ ‘ਚ
ਇਲਾਇਚੀ ‘ਚ ਮੌਜੂਦ ਫਾਈਬਰ ਤੇ ਕੈਲਸ਼ੀਅਮ ਭਾਰ ਨੂੰ ਨਿਯੰਤਰਿਤ ਕਰਦੇ ਹਨ। ਭਾਰ ਘਟਾਉਣ ਲਈ ਇਲਾਇਚੀ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਬਲੱਡ ਪ੍ਰੈਸ਼ਰ ਲਈ ਫਾਇਦੇਮੰਦ
ਇਲਾਇਚੀ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖਿਆ ਜਾ ਸਕਦਾ ਹੈ। ਇਲਾਇਚੀ ‘ਚ ਪੋਟਾਸ਼ੀਅਮ ਤੇ ਫਾਈਬਰ ਦੀ ਮਾਤਰਾ ਹੁੰਦੀ ਹੈ ਜੋ ਖੂਨ ਦੇ ਗੇੜ ਨੂੰ ਬਿਹਤਰ ਬਣਾਉਂਦਾ ਹੈ।

ਪਾਚਣ ਪ੍ਰਣਾਲੀ ਤੰਦਰੁਸਤ ਰਹੇ
ਇਲਾਇਚੀ ਨੂੰ ਕੋਸੇ ਪਾਣੀ ‘ਚ ਉਬਾਲੋ ਤੇ ਇਹ ਪਾਣੀ ਪੀਓ, ਇਸ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ। ਇਲਾਇਚੀ ਨੂੰ ਰੋਜ਼ ਖਾਣ ਨਾਲ ਤੁਹਾਡੀ ਪਾਚਣ ਪ੍ਰਣਾਲੀ ਤੰਦਰੁਸਤ ਰਹਿੰਦੀ ਹੈ। ਇਲਾਇਚੀ ਦਾ ਸੇਵਨ ਕਰਨ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਿ ਐਸੀਡਿਟੀ, ਗੈਸ, ਕਬਜ਼ ਆਦਿ ‘ਚ ਵੀ ਰਾਹਤ ਮਿਲਦੀ ਹੈ।

- Advertisement -

ਯਾਦਦਾਸ਼ਤ ਤੇਜ਼ ਕਰੇ
ਇਸ ਤੋਂ ਇਲਾਵਾ ਇਲਾਇਚੀ ਦੇ ਦਾਣੇ ਤੇ ਬਦਾਮ ਨੂੰ ਦੁੱਧ ‘ਚ ਮਿਲਾ ਕੇ ਪੀਣ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ। ਜਿਨ੍ਹਾਂ ਨੂੰ ਭੁੱਲਣ ਜਾਂ ਸੋਚਣ ਦੀ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ, ਉਨ੍ਹਾਂ ਨੂੰ ਇਲਾਇਚੀ ਤੇ ਬਦਾਮ ਦਾ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।

TAGGED: , ,
Share this Article
Leave a comment