ਬੌਲੀਵੁੱਡ ਅਦਾਕਾਰਾ ਨੇ ਕੀ ਸਲਾਹ ਦਿੱਤੀ ਕੋਰੋਨਾ ਟੀਕਾ ‘ਤੇ , ਪੜੋ ਪੂਰੀ ਖ਼ਬਰ

TeamGlobalPunjab
2 Min Read

ਨਿਊਜ਼ ਡੈਸਕ – ਅਦਾਕਾਰਾ ਰਿਚਾ ਚੱਢਾ ਦਾ ਕਹਿਣਾ ਹੈ ਕਿ ਬੇਸ਼ਕ ਕੋਰੋਨਾ ਟੀਕਾ ਦੇਸ਼ ਦੇ ਦੂਰ ਦੁਰਾਡੇ ਇਲਾਕਿਆਂ ‘ਚ ਪਹੁੰਚਣਾ ਸ਼ੁਰੂ ਹੋ ਗਿਆ ਹੈ, ਪਰ ਮੈਂ ਇਹ ਟੀਕਾ ਉਦੋਂ ਹੀ ਲਵਾਵੇਗੀ ਜਦੋਂ ਦੇਸ਼ ਦੇ ਸਾਰੇ ਨੇਤਾ ਇਸ ਟੀਕੇ ਨੂੰ ਲਗਵਾਉਣਗੇ।

 ਦੱਸ ਦਈਏ ‘ਗੈਂਗਸ ਔਫ ਵਾਸੇਪੁਰ’ ਤੇ ‘ਫੁਕਰੇ’ ਸੀਰੀਜ਼ ਦੀਆਂ ਫਿਲਮਾਂ ‘ਚ ਚਰਚਿਤ ਰਹੀ ਰਿਚਾ ਚੱਢਾ ਦੀ ਨਵੀਂ ਫਿਲਮ’ ਮੈਡਮ ਮੁੱਖ ਮੰਤਰੀ ‘ਅਗਲੇ ਹਫਤੇ ਰਿਲੀਜ਼ ਹੋ ਰਹੀ ਹੈ। ਇਸ ਫਿਲਮ ‘ਚ ਰਿਚਾ ਉੱਤਰ ਪ੍ਰਦੇਸ਼ ਦੀ ਮਹਿਲਾ ਮੁੱਖ ਮੰਤਰੀ ਦੀ ਭੂਮਿਕਾ ਨਿਭਾ ਰਹੀ ਹੈ। ਇਸ ਫਿਲਮ ਤੇ ਆਪਣੇ ਕਰੀਅਰ ਵਾਰੇ ਸਾਰੀਆਂ ਗੱਲਾਂ ਤੋਂ ਇਲਾਵਾ ਰਿਚਾ ਨੇ ਸਮਕਾਲੀ ਵਿਸ਼ਿਆਂ ‘ਤੇ’  ਵੀ ਖੁੱਲ੍ਹ ਕੇ ਗੱਲ ਕੀਤੀ। ਰਿਚਾ ਨੇ ਕਿਹਾ ਕਿ ਇਕ ਅਧਿਆਪਕ ਦੀ ਧੀ ਹੋਣ ਕਰਕੇ, ਉਸ ਨੂੰ ਪੜ੍ਹਨਾ ਤੇ ਲਿਖਣਾ ਉਸ ਦੇ ਰੋਜ਼ਮਰਾ ਦਾ ਹਿੱਸਾ ਹੈ ਤੇ ਉਹ ਨਿਯਮਿਤ ਤੌਰ ‘ਤੇ ਅਖਬਾਰਾਂ ਵੀ ਪੜ੍ਹਦੀ ਹੈ।

ਰਿਚਾ  ਦਾ ਕਹਿਣਾ ਹੈ ਕਿ ਔਰਤਾਂ ਨੇ ਦੇਸ਼ ਦੀਆਂ ਸਾਰੀਆਂ ਲਹਿਰਾਂ ਤੇ ਇਥੋਂ ਤੱਕ ਕਿ ਕਿਸਾਨੀ ਅੰਦੋਲਨ ‘ਚ ਵੱਡੇ ਪੱਧਰ ਤੇ ਹਿੱਸਾ ਲਿਆ ਹੈ, ਜੇ ਉਹ ਦਿੱਲੀ ਦੀਆਂ ਹੱਦਾਂ ਤੇ ਆ ਗਈਆਂ ਹਨ, ਤਾਂ ਉਨ੍ਹਾਂ ਨੂੰ ਸਿਰਫ ਇਸ ਲਈ ਘਰ ਜਾਣ ਲਈ ਕਹਿਣ ਦਾ ਕੋਈ ਮਤਲਬ ਨਹੀਂ ਕਿਉਂਕਿ ਉਹ ਔਰਤਾਂ ਹਨ। ਰਿਚਾ ਨੇ ਠੰਡ ਤੋਂ ਬਚਾਅ ਲਈ ਬਜ਼ੁਰਗਾਂ ਤੇ ਬੱਚਿਆਂ ਨੂੰ ਘਰਾਂ ‘ਚ ਰਹਿਣ ਦੀ ਸਲਾਹ ਦਿੱਤੀ ਹੈ।

ਇਸਤੋਂ ਇਲਾਵਾ ਰਿਚਾ ਨੇ ਕਿਹਾ ਕਿ ਟੀਕਾ ਲਗਵਾਉਣ ਦੇ ਨਾਮ ‘ਤੇ ਸਾਰੇ ਨੇਤਾ ਕਿਨਾਰੇ’ ਤੇ ਜਾ ਰਹੇ ਹਨ ਤੇ ਉਹ ਇਹ ਠੀਕ ਨਹੀਂ ਕਰ ਰਹੇ। ਉਨ੍ਹਾਂ ਨੂੰ ਅੱਗੇ ਆ ਕੇ ਦੂਜੇ ਲੋਕਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ।

- Advertisement -

Share this Article
Leave a comment