“ਨਤੀਜਾ ਕਮਾਲ ਹੋਈ ਬੇ !” ਪੱਛਮੀ ਬੰਗਾਲ ਵਿੱਚ ਮਮਤਾ ਦੀ ਤ੍ਰਿਣਮੂਲ ਕਾਂਗਰਸ ਤੀਜੀ ਵਾਰ ਸੱਤਾ ਵੱਲ

TeamGlobalPunjab
2 Min Read

ਕੋਲਕਾਤਾ : ਪੱਛਮੀ ਬੰਗਾਲ ਸਮੇਤ ਦੇਸ਼ ਦੇ ਪੰਜ ਸੂਬਿਆਂ ‘ਚ ਹੋਏ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਰਹੇ ਹਨ। ਕੋਰੋਨਾ ਦੇ ਵਧਦੇ ਇਨਫੈਕਸ਼ਨ ਦੌਰਾਨ ਚੋਣਾਂ ਕਰਵਾਉਣ ਤੇ ਸਰਕਾਰ ਨੂੰ ਤਿੱਖੀ ਅਤੇ ਸਖ਼ਤ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਮਾਣਯੋਗ ਅਦਾਲਤ ਨੇ ਇੱਕ ਮਾਮਲੇ ਦੀ ਸੁਣਵਾਈ ਕਰਦਿਆਂ ਚੋਣ ਕਮਿਸ਼ਨ ਨੂੰ ਹੀ ਮਹਾਮਾਰੀ ਦੇ ਸਮੇਂ ਚੋਣਾਂ ਕਰਵਾਉਣ ਲਈ ਸਖ਼ਤ ਝਾੜ ਪਾਈ ਹੈ ।

ਖ਼ੈਰ ਮੌਜੂਦਾ ਚੋਣਾਂ ਦੇ ਨਤੀਜਿਆਂ ਦੇ ਰੁਝਾਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਧੱਕੇਸ਼ਾਹੀ ਅਤੇ ਨਫ਼ਰਤ ਦੀ ਸਿਆਸਤ ਜ਼ਿਆਦਾ ਸਮਾਂ ਨਹੀਂ ਚੱਲਦੀ। ਬੇਸ਼ੱਕ ਚੋਣਾਂ ਖ਼ਾਤਰ ਕੋਈ ਵੱਡਾ ਆਗੂ ਪਿਛਲੇ 7-8 ਮਹੀਨਿਆਂ ਤੋਂ ਇੱਕ ਵੱਡੀ ਸ਼ਖਸੀਅਤ ਦੀ ਨਕਲ ਕਰਦਾ ਹੋਇਆ ਉਸ ਵਰਗਾ ਹੁਲੀਆ ਧਾਰਨ ਦੀ ਕੋਸ਼ਿਸ਼ ਹੀ ਕਿਉਂ ਨਾ ਕਰੇ। ਭਾਜਪਾ ਲਈ ਵੱਕਾਰ ਦਾ ਸਵਾਲ ਬਣੀ ਪੱਛਮੀ ਬੰਗਾਲ ਦੀਆਂ ਚੋਣਾਂ ‘ਚ ਉਹ ਮੁੱਧੇ ਮੂੰਹ ਡਿੱਗਦੀ ਸਾਫ ਨਜ਼ਰ ਆ ਰਹੀ ਹੈ।

ਸ਼ੁਰੂਆਤੀ ਰੁਝਾਨਾਂ ‘ਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ TMC ਹੈਟ੍ਰਿਕ ਵੱਲ ਵਧ ਰਹੀ ਹੈ। ਟੀਐੱਮਸੀ ਨੂੰ ਸੀਟਾਂ ਦਾ ਨੁਕਸਾਨ ਜ਼ਰੂਰ ਹੋਇਆ ਹੈ ਪਰ ਅਜੇ ਵੀ ਬਹੁਮਤ ਤ੍ਰਿਣਮੂਲ ਕਾਂਗਰਸ ਨੂੰ ਹੀ ਮਿਲਦਾ ਦਿਖਾਈ ਦੇ ਰਿਹਾ ਹੈ।

ਬੇਸ਼ੱਕ ਅੰਤਿਮ ਨਤੀਜਿਆਂ ਵਿੱਚ ਹਾਲੇ ਕੁਝ ਘੰਟੇ ਦਾ ਸਮਾਂ ਬਾਕੀ ਹੈ, ਪਰ ਇਸ ਸਮੇਂ ਇੱਕ ਗੱਲ ਸਾਫ਼ ਹੈ ਕਿ ਪ੍ਰਧਾਨ ਮੰਤਰੀ ਤੋਂ ਲੈ ਕੇ ਗ੍ਰਹਿ ਮੰਤਰੀ ਦੀਆਂ ਰੈਲੀਆਂ ਨਾਲ ਬੰਗਾਲ ਭਾਜਪਾ ਨੂੰ ਕੁਝ ਵੀ ਹਾਸਲ ਨਹੀਂ ਹੋਇਆ।

- Advertisement -

*ਰੁਝਾਨਾਂ ‘ਚ TMC ਦੀ ਡਬਲ ਸੈਂਚੁਰੀ। ਟੀਐੱਮਸੀ 207 ਸੀਟਾਂ ‘ਤੇੋ ਅੱਗੇ। ਭਾਜਪਾ 81 ਸੀਟਾਂ ‘ਤੇ ਹੀ ਅੱਗੇ।

*ਸ਼ੁਰੂਆਤੀ ਰੁਝਾਨਾਂ ‘ਚ ਬੰਗਾਲ ‘ਚ ਉਮੀਦਾਂ ਮੁਤਾਬਿਕ ਭਾਜਪਾ ਨਹੀਂ ਕਰ ਸਕੀ ਕੁਝ ਖਾਸ ਪ੍ਰਦਰਸ਼ਨ।

*ਭਾਜਪਾ ਦੇ ਕਈ ਵੱਡੇ ਆਗੂ ਪੱਛੜੇ। ਕੇਂਦਰੀ ਮੰਤਰੀ ਬਾਬੁਲ ਸੁਪਰੀਓ ਵੱਡੇ ਅੰਤਰ ਨਾਲ ਪਿੱਛੇ।

*ਤੀਸਰੇ ਪੜਾਅ ‘ਚ ਹਾਲੇ ਵੀ ਨੰਦੀਗ੍ਰਾਮ ਸੀਟ ਤੋਂ ਮਮਤਾ ਬੈਨਰਜੀ ਲਗਾਤਾਰ ਪਿੱਛੇ ਚੱਲ ਰਹੀ ਹਨ।

*ਤਾਰਕੇਸ਼ਵਰ ਸੀਟ ਤੋਂ ਭਾਜਪਾ ਦੇ ਸਵਪਨਦਾਸ ਗੁਪਤਾ ਪੱਛੜੇ, ਰਾਜ ਸਭਾ ਛੱਡ ਬਣੇ ਸਨ ਬੰਗਾਲ ਚੋਣਾਂ ‘ਚ ਭਾਜਪਾ ਉਮੀਦਵਾਰ।

- Advertisement -

*ਕੂਚਬਿਹਾਰ ਜ਼ਿਲ੍ਹੇ ਦੀ ਸ਼ੀਤਲਕੂਚੀ ਸੀਟ ‘ਤੇ ਤ੍ਰਿਣਮੂਲ ਕਾਂਗਰਸ ਅੱਗੇ।

Share this Article
Leave a comment