4 ਰਾਜਾਂ ਅਤੇ 1 ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਵਿਧਾਨ ਸਭਾ 2021 ਦੇ ਚੋਣ ਨਤੀਜੇ ਅੱਜ ਐਲਾਨ ਕੀਤੇ ਜਾਣਗੇ । ਸੱਤਾਧਾਰੀ ਤ੍ਰਿਣਮੂਲ ਕਾਂਗਰਸ ਵਾਪਸ ਆਵੇਗੀ ਜਾਂ ਸੂਬੇ ਵਿਚ ਕੁਰਸੀ ਹਾਸਲ ਕਰਨ ਦੀ ਕਵਾਇਦ ਵਿੱਚ ਲੱਗੀ ਭਾਰਤੀ ਜਨਤਾ ਪਾਰਟੀ ਸਫਲ ਹੋਵੇਗੀ। ਅੱਜ ਸਵੇਰੇ 8.05 ਵਜੇ ਤੋਂ ਸਖਤ ਸੁਰੱਖਿਆ ਦਰਮਿਆਨ ਵੋਟ-ਗਿਣਤੀ ਸ਼ੁਰੂ ਕੀਤੀ ਜਾਵੇਗੀ। ਅਸਾਮ, ਤਾਮਿਲਨਾਡੂ, ਪੱਛਮੀ ਬੰਗਾਲ, ਕੇਰਲ ਅਤੇ ਪੁਡੂਚੇਰੀ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਅਤੇ ਨਤੀਜੇ ਸ਼ਾਮ ਨੂੰ ਸਾਹਮਣੇ ਆਉਣਗੇ।
ਚੋਣ ਕਮਿਸ਼ਨ ਨੇ ਐਤਵਾਰ ਨੂੰ ਵੋਟਾਂ ਦੀ ਗਿਣਤੀ ਦੀ ਤਿਆਰੀ ਪੂਰੀ ਕਰ ਲਈ ਹੈ। ਗਿਣਤੀ ਦੌਰਾਨ, ਸਾਰੇ ਲੋਕਾਂ ਨੂੰ ਕੋਵਿਡ -19 ਮਹਾਂਮਾਰੀ ਦੇ ਬਚਾਅ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ। ਕੇਂਦਰ ਦੇ 100 ਮੀਟਰ ਦੇ ਘੇਰੇ ‘ਚ ਕਿਸੇ ਵੀ ਵਾਹਨ ਨੂੰ ਜਾਣ ਦੀ ਆਗਿਆ ਨਹੀਂ ਹੋਵੇਗੀ।ਮੁੱਖ ਚੋਣ ਅਧਿਕਾਰੀ ਆਰਿਜ਼ ਆਫਤਾਬ ਨੇ ਸਪਸ਼ਟ ਕਿਹਾ ਕਿ ਕੋਰੋਨਾ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ। ਵੋਟਾਂ ਦੀ ਗਿਣਤੀ ਲਈ ਸਿਰਫ 7 ਟੇਬਲ ਦੀ ਆਗਿਆ ਦਿੱਤੀ ਹੈ। ਜਦੋਂ ਕਿ ਪਹਿਲਾਂ ਇਹ ਗਿਣਤੀ 14 ਹੁੰਦੀ ਸੀ। ਕਾਊਟਿੰਗ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਲਈ ਮਾਸਕ, ਫੇਸ ਸ਼ੀਲਡ ਅਤੇ ਸੈਨੀਟਾਈਜ਼ਰ ਸੈਂਟਰ ਦੇ ਬਾਹਰ ਰੱਖੇ ਜਾਣਗੇ।
ਬੰਗਾਲ ਵਿੱਚ ਵੋਟਿੰਗ ਦਾ ਪਹਿਲਾ ਪੜਾਅ 27 ਮਾਰਚ ਨੂੰ ਹੋਇਆ ਸੀ। ਉਸ ਤੋਂ ਬਾਅਦ 1, 6, 10, 17, 22 ਤੇ 26 ਅਪ੍ਰੈਲ ਨੂੰ ਵੋਟਾਂ ਪਈਆਂ ਸਨ।