ਕੈਪਟਨ ਦੇ ਵੀਕਐਂਡ ਕਰਫਿਊ ‘ਤੇ ਭਾਰੀ ਪੈਣਗੇ ਵਪਾਰੀ, ਖਤਮ ਕੀਤੀ ਜਾ ਸਕਦੀ ਹੈ ਪਾਬੰਦੀ!

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਵਿੱਚ ਸ਼ਨੀਵਾਰ ਅਤੇ ਐਤਵਾਰ ਲਗਾਏ ਗਏ ਕਰਫ਼ਿਊ ਨੂੰ ਲੈ ਕੇ ਕੈਪਟਨ ਸਰਕਾਰ ‘ਤੇ ਦਬਾਅ ਲਗਾਤਾਰ ਵਧਦਾ ਜਾ ਰਿਹਾ ਹੈ। ਦੁਕਾਨਦਾਰ ਅਤੇ ਵਪਾਰੀ ਲਗਾਤਾਰ ਪੰਜਾਬ ਸਰਕਾਰ ਖ਼ਿਲਾਫ਼ ਨਿੱਤਰੇ ਹੋਏ ਹਨ। ਜਿਸ ਤਹਿਤ ਬੀਤੇ ਸ਼ਨੀਵਾਰ ਅਤੇ ਐਤਵਾਰ ਵੀ ਮੁਹਾਲੀ ਦੇ ਅੰਦਰ ਕਈ ਮਾਰਕੀਟਾਂ ਖੁੱਲ੍ਹੀਆਂ ਸਨ। ਪੰਜਾਬ ਭਰ ਵਿੱਚ ਸ਼ਨੀਵਾਰ ਅਤੇ ਐਤਵਾਰ ਦੁਕਾਨਦਾਰਾਂ ਵੱਲੋਂ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਸੀ। ਵਪਾਰੀਆਂ ਦੀ ਮੰਗ ਹੈ ਕਿ ਜਿਵੇਂ ਚੰਡੀਗੜ੍ਹ ਅਤੇ ਹਰਿਆਣਾ ਵਿੱਚ ਕੋਈ ਪਾਬੰਦੀ ਨਹੀਂ ਲਗਾਈ ਗਈ, ਇਸੇ ਤਰ੍ਹਾਂ ਵੀਕਐਂਡ ਤੇ ਪੰਜਾਬ ਨੂੰ ਵੀ ਛੋਟ ਦਿੱਤੀ ਜਾਵੇ।

ਵੀਕਐਂਡ ਕਰਫਿਊ ਖਤਮ ਕਰਨ ਨੂੰ ਲੈ ਕੇ ਕਾਂਗਰਸ ਪਾਰਟੀ ਵਿਚਾਲੇ ਵੀ ਮੁੱਦਾ ਉੱਠਿਆ ਹੈ, ਅਤੇ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਵੀਕਐਂਡ ਕਰਫਿਊ ਹਟਾਇਆ ਜਾ ਸਕਦਾ ਹੈ। ਪਰ ਆਖਰੀ ਫੈਸਲਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੀ ਲਿਆ ਜਾਵੇਗਾ।

ਪੰਜਾਬ ਸਰਕਾਰ ਨੇ ਇਸ ਸਮੇਂ ਸ਼ਨੀਵਾਰ ਅਤੇ ਐਤਵਾਰ ਨੂੰ ਵੀਕਐਂਡ ਕਰਫਿਊ ਐਲਾਨਿਆ ਹੋਇਆ ਅਤੇ ਸ਼ਾਮ ਸੱਤ ਵਜੇ ਤੋਂ ਬਾਅਦ ਨਾਈਟ ਕਰਫ਼ਿਊ ਲਗਾਉਣ ਦਾ ਐਲਾਨ ਕੀਤਾ ਹੋਇਆ ਹੈ। ਹਾਲਾਂਕਿ ਕੇਂਦਰ ਸਰਕਾਰ ਨੇ ਸਾਫ਼ ਹਦਾਇਤਾਂ ਦਿੱਤੀਆਂ ਸਨ ਕਿ, ਕੋਈ ਵੀ ਸੂਬਾ ਬਿਨਾਂ ਇਜਾਜ਼ਤ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਪਾਬੰਦੀ ਨਹੀਂ ਲਗਾ ਸਕਦਾ।

ਇਸ ਲਈ ਚੰਡੀਗੜ੍ਹ ਪ੍ਰਸ਼ਾਸਨ ਅਤੇ ਹਰਿਆਣਾ ਸਰਕਾਰ ਨੇ ਵੀਕਐਂਡ ‘ਤੇ ਲੌਕਡਾਊਨ ਨੂੰ ਖਤਮ ਕਰ ਦਿੱਤਾ ਸੀ, ਪਰ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਕਰਫਿਊ ਜਾਰੀ ਹੈ।

Share This Article
Leave a Comment