ਪ੍ਰਧਾਨ ਮੰਤਰੀ ਮੋਦੀ ਅੱਜ ‘ਇੰਡੀਆ ਆਈਡਿਆਜ਼ ਸਮਿਟ’ ਨੂੰ ਕਰਨਗੇ ਸੰਬੋਧਨ, ਟਵੀਟ ਕਰ ਦਿੱਤੀ ਜਾਣਕਾਰੀ

TeamGlobalPunjab
2 Min Read

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ  ਇਕ ਅੰਤਰਰਾਸ਼ਟਰੀ ਮੰਚ ਨੂੰ ਸੰਬੋਧਨ ਕਰਨ ਵਾਲੇ ਹਨ। ਅੱਜ ਰਾਤ 9 ਵਜੇ ਪ੍ਰਧਾਨ ਮੰਤਰੀ ਮੋਦੀ ‘ਇੰਡੀਆ ਆਈਡਿਆਜ਼ ਸਮਿਟ’ ਨੂੰ ਸੰਬੋਧਨ ਕਰਨਗੇ। ਅਮਰੀਕਾ ਭਾਰਤ ਕਾਰੋਬਾਰ ਪ੍ਰੀਸ਼ਦ ਦੀ 45ਵੀਂ ਵਰ੍ਹੇਗੰਢ ‘ਤੇ ਆਯੋਜਿਤ ਇਸ ਸਿਖਰ ਸੰਮੇਲਨ ‘ਤੇ ਦੁਨੀਆ ਭਰ ਦੇ ਲੋਕਾਂ ਦੀ ਨਜ਼ਰ ਹੋਵੇਗੀ। ਸੰਮੇਲਨ ਦੌਰਾਨ, ਕੋਰੋਨਾ ਤੋਂ ਬਾਅਦ ਦੇ ਮਹਾਂਮਾਰੀ ਵਿੱਚ ਭਾਰਤ-ਅਮਰੀਕੀ ਸਹਿਯੋਗ ਅਤੇ ਉਨ੍ਹਾਂ ਦੇ ਸਬੰਧਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਜਾਣਗੇ।

ਪੀਐੱਮਓ ਦਫਤਰ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਇਸ ਸਾਲ ਦੇ ‘ਇੰਡੀਆ ਆਈਡਿਆਜ਼ ਸਮਿਟ’ ਦਾ ਵਿਸ਼ਾ ‘ਇੱਕ ਵਧੀਆ ਭਵਿੱਖ ਦਾ ਨਿਰਮਾਣ’ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਸਿਖਰ ਸੰਮੇਲਨ ‘ਚ ਭਾਰਤ ਅਤੇ ਅਮਰੀਕੀ ਸਰਕਾਰ ਦੇ ਚੋਟੀ ਦੇ ਨੀਤੀ ਨਿਰਮਾਤਾ, ਅਧਿਕਾਰੀ, ਕਾਰੋਬਾਰ ਅਤੇ ਸਮਾਜ ਚਿੰਤਕ ਹਿੱਸਾ ਲੈਣਗੇ। ਪੀਐਮ ਮੋਦੀ ਨੇ ਟਵੀਟ ਕਰ ਜਾਣਕਾਰੀ ਦਿੱਤੀ ਕਿ ਉਹ ਰਾਤ 9 ਵਜੇ ‘ਇੰਡੀਆ ਆਈਡੀਆਜ਼ ਸਮਿਟ’ ਨੂੰ ਸੰਬੋਧਨ ਕਰਨਗੇ।

ਇਸ ਸਾਲ ਦੇ ਸਿਖਰ ਸੰਮੇਲਨ ਨੂੰ ਸੰਬੋਧਨ ਕਰਨ ਵਾਲਿਆਂ ‘ਚ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਸੰਯੁਕਤ ਰਾਜ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ, ਵਰਜੀਨੀਆ ਦੇ ਸੈਨੇਟਰ ਮਾਰਕ ਵਾਰਨਰ ਅਤੇ ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੇ ਸਾਬਕਾ ਰਾਜਦੂਤ ਨਿੱਕੀ ਹੈਲੀ ਸ਼ਾਮਲ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਸਿਖਰ ਸੰਮੇਲਨ ‘ਚ ਮਹਾਮਾਰੀ ਤੋਂ ਬਾਅਦ ਦੇ ਸੰਸਾਰ ‘ਚ ਭਾਰਤ-ਅਮਰੀਕਾ ਸਹਿਯੋਗ ਅਤੇ ਦੋਵਾਂ ਦੇਸ਼ਾਂ ਦਰਮਿਆਨ ਭਵਿੱਖ ਦੇ ਸਬੰਧਾਂ ਵਰਗੇ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਹੋਵੇਗਾ।

Share this Article
Leave a comment