ਮੈਨੀਟੋਬਾ ਦੀਆਂ ਸੂਬਾਈ ਚੋਣਾਂ ‘ਚ ਵੈਬ ਕਿਨਿਊ ਨੇ ਹਾਸਿਲ ਕੀਤੀ ਸ਼ਾਨਦਾਰ ਜਿੱਤ

Rajneet Kaur
2 Min Read

ਨਿਊਜ਼ ਡੈਸਕ: ਮੈਨੀਟੋਬਾ ਦੀਆਂ ਸੂਬਾਈ ਚੋਣਾਂ ‘ਚ ਐਨਡੀਪੀ ਨੇ ਜ਼ਬਰਦਸਤ ਜਿੱਤ ਹਾਸਿਲ ਕੀਤੀ ਹੈ। ਇਸਦੇ ਨਾਲ ਹੀ ਮੈਨੀਟੋਬਾ ਪਹਿਲਾ ਕੈਨੇਡੀਅਨ ਸੂਬਾ ਹੈ ਜਿਸ ਨੇ ਫਸਟ ਨੇਸ਼ਨਜ਼ ਦਾ ਪ੍ਰੀਮੀਅਰ ਚੁਣਿਆ ਹੈ। ਸੂਬਾਈ ਚੋਣਾਂ ਜਿੱਤਣ ਤੋਂ ਬਾਅਦ 3 ਅਕਤੂਬਰ ਨੂੰ  ਵੌਬ ਕਿਨਿਊ ਪ੍ਰਧਾਨ ਮੰਤਰੀ ਬਣ ਗਏ ਹਨ।ਸੂਬਾਈ ਐਨਡੀਪੀ ਲੀਡਰ ਵੌਬ ਕਿਨਿਊ ਦੀ ਅਗਵਾਈ ‘ਚ ਐਨਡੀਪੀ ਨੇ ਪ੍ਰੋਗਰੈਸਿਵ ਕੰਜ਼ਰਵੇਟਿਵਜ਼ ਨੂੰ ਹਰਾ ਦਿੱਤਾ ਜਿਸ ਤੋਂ ਬਾਅਦ ਦੋਵੇਂ ਮੁੱਖ ਪਾਰਟੀਆਂ ਦੇ ਲੀਡਰਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਹਨ।

ਕੰਜ਼ਰਵੇਟਿਵਜ਼ ਦੀ ਅਗਵਾਈ ਕਰ ਰਹੀ ਹੈਦਰ ਸਟੀਫ਼ਨਸਨ ਨੇ ਆਪਣੀ ਕੈਬਿਨੇਟ ਦੇ ਕਈ ਮੈਂਬਰਾਂ ਦੀਆਂ ਵਿਨੀਪੈਗ ਇਲਾਕੇ ਵਿਚ ਸੀਟਾਂ ‘ਤੇ ਹੋਈ ਹਾਰ ਤੋਂ ਬਾਅਦ ਐਲਾਨ ਕੀਤਾ ਕਿ ਉਹ ਪਾਰਟੀ ਲੀਡਰ ਦੇ ਅਹੁਦੇ ਤੋਂ ਪਾਸੇ ਹੋ ਜਾਵੇਗੀ। ਹੈਦਰ ਸਟੀਫ਼ਨ ਮੈਨੀਟੋਬਾ ਦੀ ਪਹਿਲੀ ਮਹਿਲਾ ਪ੍ਰੀਮੀਅਰ ਬਣੀ ਸੀ। ਉਸਨੇ 2021 ਤੋਂ ਮੈਨੀਟੋਬਾ ਦੀ ਪ੍ਰੀਮੀਅਰ ਵਜੋਂ ਸੇਵਾ ਕੀਤੀ।

ਕਿਨਿਊ ਨੇ ਭਾਸ਼ਣ ਦਿੰਦੇ ਹੋਏ ਕਿਹਾ ਕਿ ਇਹ ਸਾਡੇ ਲਈ ਬਹੁਤ ਵੱਡੀ ਜਿੱਤ ਹੈ।ਇਸ ਦੌਰਾਨ ਕਿਨਿਊ ਨੇ ਆਪਣੇ ਅਤੀਤ ਬਾਰੇ ਵੀ ਗੱਲਬਾਤ ਕੀਤੀ।ਉਨ੍ਹਾਂ ਨੇ ਮੈਨੀਟੋਬਾ ਦੇ ਨੌਜਵਾਨਾਂ ਅਤੇ ਕਾਰੋਬਾਰੀ ਮਾਲਕਾਂ ਲਈ ਵੀ ਭਾਸ਼ਣ ਦਿਤਾ। ਮੈਨੀਟੋਬਾ ਦੇ ਚੁਣੇ ਹੋਏ ਪ੍ਰੀਮੀਅਰ ਨੇ ਲੋਕਾਂ ਦਾ ਧੰਨਵਾਦ ਕੀਤਾ।

ਰਾਜਨੀਤੀ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ, ਕਿਨਿਊ ਡੇਡ ਇੰਡੀਅਨਜ਼ ਨਾਮਕ ਇੱਕ ਰੈਪ ਗਰੁੱਪ ਦਾ ਹਿੱਸਾ ਸਨ। ਉਨ੍ਹਾਂ ਨੇ ਇੱਕ ਰਿਪੋਰਟਰ ਵਜੋਂ ਵੀ ਕੰਮ ਕੀਤਾ ਹੋਇਆ ਹੈ ਅਤੇ ਵਿਨੀਪੈਗ ਯੂਨੀਵਰਸਿਟੀ ਦੇ ਸਵਦੇਸ਼ੀ ਸਮਾਵੇਸ਼ ਦੇ ਪਹਿਲੇ ਨਿਰਦੇਸ਼ਕ ਸਨ। ਇਸਦੇ ਨਾਲ ਹੀ 2015 ਵਿੱਚ, ਕਿਨਿਊ ਨੇ ਆਪਣੇ ਜੀਵਨ ਬਾਰੇ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ, ਜਿਸਦਾ ਸਿਰਲੇਖ ਹੈ, ‘ਦਿ ਰਿਜ਼ਨ ਯੂ ਵਾਕ’। ਦਸ ਦਈਏ ਕਿ ਕਿਤਾਬ ਵਿੱਚ, ਉਹ ਆਪਣੇ ਕੁਝ ਪੁਰਾਣੇ ਵਿਵਹਾਰ ਲਈ ਮੁਆਫੀ ਮੰਗਦੇ ਹਨ ਜਿਸ ਵਿੱਚਉਨ੍ਹਾਂ ਨੂੰ ਅਫਰਾਧਿਕ ਦੋਸ਼ਾਂ ਦਾ ਵੀ ਸਾਹਮਣਾ ਕਰਨਾ ਪਿਆ ਸੀ ਅਤੇ ਉਨ੍ਹਾਂ ਨੂੰ ਮੁਆਫ ਕੀਤਾ ਗਿਆ ਸੀ।

- Advertisement -

ਦਸਣਯੋਗ ਹੈ ਕਿ ਉਹ ਪਹਿਲੀ ਵਾਰ 2016 ਵਿੱਚ ਮੈਨੀਟੋਬਾ ਵਿਧਾਨ ਸਭਾ ਲਈ ਚੁਣੇ ਗਏ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment