ਅਮਰੀਕਾ ’ਚ ਬਿਨਾਂ ਆਗਿਆ ਸਰੂਪ ਛਾਪਣ ਅਤੇ ਗੁਰਬਾਣੀ ਨਾਲ ਛੇੜਛਾੜ ਦਾ ਅਕਾਲ ਤਖ਼ਤ ਵੱਲੋਂ ਨੋਟਿਸ

ਅੰਮ੍ਰਿਤਸਰ: ਅਮਰੀਕਾ ਦੀ ਇੱਕ ਸੰਸਥਾ ‘ਸਿੱਖ ਬੁੱਕ ਕਲੱਬ’ ਵੱਲੋਂ ਬਿਨਾਂ ਆਗਿਆ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਛਾਪਣ ਤੇ ਗੁਰਬਾਣੀ ਨਾਲ ਛੇੜ-ਛਾੜ ਕਰਨ ਅਤੇ ਉਸ ਦੀ ਪੀਡੀਐੱਫ ਬਣਾ ਕੇ ਵੈੱਬਸਾਈਟ ’ਤੇ ਪਾਉਣ ਦਾ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਇਸ ਮਾਮਲੇ ਵਿਚ ਸਿੱਖ ਵਿਦਵਾਨਾਂ ਦੀ ਇਕ ਕਮੇਟੀ ਬਣਾਈ ਹੈ, ਜੋ ਪੜਤਾਲ ਕਰ ਕੇ ਇੱਕ ਹਫ਼ਤੇ ਅੰਦਰ ਰਿਪੋਰਟ ਪੇਸ਼ ਕਰੇਗੀ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਅਮਰੀਕੀ ਸੰਸਥਾ ਸਿੱਖ ਬੁਕ ਕਲੱਬ ਦੇ ਮਾਲਿਕ ਤੇ ਪਬਲਿਸ਼ਰ ਥਮਿੰਦਰ ਸਿੰਘ ਆਨੰਦ ਨੇ ਪਾਵਨ ਸਰੂਪ ਨੂੰ sukhbookclub.com ‘ਤੇ ਪੀ.ਡੀ.ਐੱਫ. ਬਣਾ ਕੇ ਅਪਲੋਡ ਵੀ ਕਰ ਦਿੱਤਾ ਹੈ। ਦੋਸ਼ੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੀ.ਡੀ.ਐੱਫ. ਫਲਾਈ ਨੂੰ ਡਾਊਨਲੋਡ ਕਰਨ ਦੀ ਵੀ ਸਹੂਲਤ ਦਿੱਤੀ ਹੈ।

ਥਮਿੰਦਰ ਨੇ ਕੁਝ ਸਾਲ ਪਹਿਲਾਂ ਵੀ ਚੀਨ ਵਿੱਚ ਸਰੂਪ ਛਪਵਾ ਕੇ ਅਮਰੀਕਾ ਭੇਜਣ ਦਾ ਯਤਨ ਕੀਤਾ ਸੀ। ਉਸ ਵੇਲੇ ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਥਾਣਾ ਈ-ਡਿਵੀਜ਼ਨ ਵਿੱਚ ਕੇਸ ਦਰਜ ਕਰਵਾਇਆ ਗਿਆ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਨਕਲੀ ਰਾਮ ਰਹੀਮ ਨੂੰ ਲੈ ਕੇ ਕੋਰਟ ਨੇ ਡੇਰਾ ਪ੍ਰੇਮੀਆਂ ਨੂੰ ਲਗਾਈ ਫਟਕਾਰ

ਚੰਡੀਗੜ੍ਹ: ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ ਅਸਲੀ ਹੈ ਜਾਂ ਨਕਲੀ, ਇਸ ਦੀ …

Leave a Reply

Your email address will not be published.